Sep 25, 2024 1:37 PM - The Associated Press

ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਟਕਰਾਅ ਵੱਧ ਰਿਹਾ ਹੈ, ਲੇਬਨਾਨ ਵਿਚ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ। ਉਥੇ ਹੀ, ਬੁੱਧਵਾਰ ਤੜਕੇ ਹਿਜ਼ਬੁੱਲਾ ਨੇ ਇਜ਼ਰਾਇਲ ਨੂੰ ਦਰਜਨਾਂ ਮਿਜ਼ਾਇਲ ਨਾਲ ਟਾਰਗੇਟ ਕੀਤਾ, ਇਨ੍ਹਾਂ ਵਿਚੋਂ ਇੱਕ ਮਿਜ਼ਾਇਲ ਪਹਿਲੀ ਵਾਰ ਇਜ਼ਰਾਇਲ ਦੇ ਆਰਥਿਕ ਕੇਂਦਰ ਮੰਨੇ ਜਾਂਦੇ ਤੇਲ ਅਵੀਵ ਸ਼ਹਿਰ ਵਿਚ ਪਹੁੰਚੀ ਪਰ ਇਹ ਨਾਕਾਮ ਕਰ ਦਿੱਤੀ ਗਈ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਦੱਖਣੀ ਲੇਬਨਾਨ ਦੇ ਜਿਸ ਇਲਾਕੇ ਤੋਂ ਮਿਜ਼ਾਇਲ ਛੱਡੀ ਗਈ ਸੀ, ਉਸ ਨੇ ਉਸ 'ਤੇ ਵਾਪਸ ਪਲਟਵਾਰ ਕੀਤਾ ਹੈ। ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਦਰ 1 ਬੈਲਿਸਟਿਕ ਮਿਜ਼ਾਈਲ ਦਾਗੀ ਸੀ। ਓਧਰ, ਲੇਬਨਾਨ ਵਿਚ ਜਾਰੀ ਇਜ਼ਰਾਇਲ ਦੇ ਹਮਲਿਆਂ ਵਿਚ ਮ੍ਰਿਤਕਾਂ ਦੀ ਗਿਣਤੀ 600 ਹੋ ਗਈ ਹੈ ਅਤੇ ਦੋ ਹਜ਼ਾਰ ਦੇ ਕਰੀਬ ਲੋਕ ਜ਼ਖਮੀ ਹਨ। ਲੇਬਨਾਨ ਦੇ ਵਿਦੇਸ਼ ਮੰਤਰੀ ਅਬਦੁੱਲਾ ਹਬੀਬ ਨੇ ਕਿਹਾ ਕਿ ਅੱਧਾ ਮਿਲੀਅਨ ਲੋਕ ਬੇਘਰ ਹੋ ਗਏ ਹਨ।




