Mar 10, 2021 6:25 PM -

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀ.ਸੀ. ਦੇ ਇੱਕ ਉੱਤਰਪੱਛਮੀ ਸ਼ਹਿਰ 'ਚ ਕੋਵਿਡ-19 ਆਊਟਬ੍ਰੇਕਸ ਲਗਾਤਾਰ ਉਜਾਗਰ ਹੋ ਰਹੀਆਂ ਹਨ ਅਤੇ ਇਸ ਦੇ ਚਲਦੇ ਵੈਕਸੀਨੇਸ਼ਨ ਦੀ ਨਵੀਂ ਪ੍ਰੀਕਿਰਿਆ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਨੌਰਦਰਨ ਹੈਲਥ, ਸਿਹਤ ਮੰਤਰਾਲੇ ਅਤੇ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਦਾ ਕਹਿਣਾ ਹੈ ਕਿ ਅਗਲੇ 3 ਹਫ਼ਤੇ ਦੌਰਾਨ ਪ੍ਰਿੰਸ ਰੂਪਰਟ ਅਤੇ ਪੋਰਟ ਐਡਵਰਡ ਦੇ ਇਲਾਕਿਆਂ 'ਚ ਪੂਰੀ ਕਮਿਊਨਿਟੀ ਨੂੰ ਇਮਿਊਨਾਈਜ਼ ਕੀਤਾ ਜਾਵੇਗਾ।
ਪ੍ਰਿੰਸ ਰੂਪਰਟ ਦੇ ਕਰੀਬ 12,000 ਨਿਵਾਸੀਆਂ ਲਈ ਪਹਿਲੇ ਕਲੀਨਿਕ ਸੋਮਵਾਰ ਤੋਂ ਸ਼ੁਰੂ ਹੋਣਗੇ ਅਤੇ 1 ਅਪ੍ਰੈਲ ਤਕ ਜਾਰੀ ਰਹਿਣਗੇ।
ਸ਼ਹਿਰ ਦੇ ਵੱਡੀ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ 15 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਫਿਰ 29 ਮਾਰਚ ਤੋਂ 18 ਤੋਂ 39 ਸਾਲ ਦੇ ਵਿਚਾਲੇ ਦੀ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਕੀਤੀ ਜਾਵੇਗੀ।
ਨੌਰਦਰਨ ਹੈਲਥ ਦਾ ਕਹਿਣਾ ਹੈ ਕਿ ਕੋਵਿਡ-19 ਦੇ ਉੱਚੇ ਕੇਸ ਅਤੇ ਪਾਜ਼ਿਟਿਵਿਟੀ ਦਰ ਵਿਚਾਲੇ ਇਸ ਪ੍ਰਕਾਰ ਨਾਲ ਵੈਕਸੀਨੇਸ਼ਨ ਦਾ ਫੈਸਲਾ ਲਿਆ ਗਿਆ ਹੈ।




