11.85C Vancouver
ADS

Dec 14, 2021 10:31 PM - The Canadian Press

ਫ੍ਰੀਲੈਂਡ ਨੇ ਪੇਸ਼ ਕੀਤੀ ਫਿਸਕਲ ਡੈਫੀਸਿਟ ਦੀ ਪ੍ਰੋਜੈਕਸ਼ਨ, 2021-2022 'ਚ $144.5 ਬਿਲੀਅਨ ਦਾ ਹੋ ਸਕਦਾ ਘਾਟਾ; ਬੀ.ਸੀ. 'ਚ ਹੜ੍ਹਾਂ ਸੰਬੰਧੀ ਰਿਕਵਰੀ ਲਈ ਰੱਖੇ $5 ਬਿਲੀਅਨ

Share On
highlights-from-finance-minister-chrystia-freelands-fall-economic-statement
Finance Minister Chrystia Freeland released a fall economic statement today that outlined a better-than-expected economic rebound, but also billions more in spending, including on the response to the Omicron variant of COVID-19. (Photo - Chrystia Freeland/Twitter)

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕ੍ਰਿਸਟੀਆ ਫ੍ਰੀਲੈਂਡ ਨੇ ਦੇਸ਼ ਦੀ ਫਿਸਕਲ ਅਪਡੇਟ ਸਾਂਝੀ ਕੀਤੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਸਾਲ 2021-2022 ਲਈ ਪ੍ਰੋਜੈਕਟਿਡ ਡੈਫੀਸਿਟ $144.5 ਬਿਲੀਅਨ ਦਾ ਹੈ।

ਪਹਿਲਾਂ ਪੇਸ਼ ਕੀਤੇ ਗਏ $154 ਬਿਲੀਅਨ ਤੋਂ ਵਧੇਰੇ ਦੇ ਡੈਫੀਸਿਟ ਮੁਕਾਬਲੇ ਇਹ ਅਨੁਮਾਨ ਛੋਟਾ ਅੰਕੜਾ ਪੇਸ਼ ਕਰਦਾ ਹੈ।

ਸਰਕਾਰ ਦੀ ਪ੍ਰੋਜੈਕਸ਼ਨ 'ਚ ਦੱਸਿਆ ਗਿਆ ਹੈ ਕਿ ਅਗਲੇ ਸਾਲ ਫਿਸਕਲ ਡੈਫੀਸਿਟ ਘਟ ਕੇ $58.4 ਬਿਲੀਅਨ ਦਾ ਰਹਿ ਸਕਦਾ ਹੈ।

ਸਾਲ 2026-2027 ਤਕ ਇਸ ਦੇ ਕਰੀਬ $13 ਬਿਲੀਅਨ 'ਤੇ ਰਹਿਣ ਦੀ ਪ੍ਰੋਜੈਕਸ਼ਨ ਪੇਸ਼ ਕੀਤੀ ਗਈ ਹੈ।

ਸਰਕਾਰ ਵੱਲੋਂ ਅਗਲੇ 7 ਸਾਲ 'ਚ ਨਵੇਂ ਖਰਚਿਆਂ 'ਚ $71.2 ਬਿਲੀਅਨ ਖਰਚੇ ਜਾਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਂਦੇ ਸਮੇਂ 'ਚ ਕੀਤੇ ਜਾ ਰਹੇ ਖਰਚਿਆਂ 'ਚ ਬੀ.ਸੀ. ਦੀ ਹੜ੍ਹਾਂ ਤੋਂ ਰਿਕਵਰੀ ਲਈ $5 ਬਿਲੀਅਨ ਰੱਖੇ ਗਏ ਹਨ।

ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਪ੍ਰਤੀ ਰਿਸਪਾਂਸ ਲਈ ਫੈਡਰਲ ਸਰਕਾਰ ਨੇ $4.5 ਬਿਲੀਅਨ ਦੀ ਰਾਸ਼ੀ ਰੱਖੀ ਹੈ।

ਅਪਡੇਟ ਸਾਂਝੀ ਕਰਦੇ ਹੋਏ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ, ਕੋਵਿਡ-19 ਸੰਬੰਧੀ ਵੈਕਸੀਨ ਨੂੰ ਮੁਫਤ 'ਚ ਪ੍ਰਦਾਨ ਕੀਤੇ ਜਾਣਾ ਜਾਰੀ ਰਵੇਗਾ।

ਉਨ੍ਹਾਂ ਕਿਹਾ ਕਿ ਓਮੀਕਰੌਨ ਵੇਰੀਐਂਟ ਦੇ ਫੈਲਾਅ ਵਿਚਾਲੇ ਵੈਕਸੀਨ ਦੇ ਬੂਸਟਰ ਸ਼ਾਟ ਹਾਸਿਲ ਕਰਨਾ ਹੋਰ ਵੀ ਜਰੂਰੀ ਹੋ ਗਿਆ ਹੈ।

ਕ੍ਰਿਸਟੀਆ ਫ੍ਰੀਲੈਂਡ ਨੇ ਕਨੇਡੀਅਨ ਲੋਕਾਂ ਨੂੰ ਉਤਸ਼ਾਹਤ ਕੀਤਾ ਕਿ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਹਾਸਿਲ ਕੀਤੀਆਂ ਜਾਣ।

ਉਨ੍ਹਾਂ ਇਹ ਵੀ ਦੱਸਿਆ ਕਿ ਫੈਡਰਲ ਸਰਕਾਰ ਕੋਵਿਡ-19 ਦੇ ਮਰੀਜਾਂ ਲਈ ਐਂਟੀ-ਵਾਇਰਲ ਡਰੱਗਸ 'ਚ ਵੀ ਨਿਵੇਸ਼ ਕਰ ਰਹੇ ਹਨ।

ਔਟਵਾ ਵੱਲੋਂ ਫਰਸਟ ਨੇਸ਼ਨਸ ਬੱਚਿਆਂ ਲਈ $40 ਬਿਲੀਅਨ ਦੀ ਕੰਪਨਸੇਸ਼ਨ ਵੀ ਰੱਖੀ ਜਾ ਰਹੀ ਹੈ।

ਕ੍ਰਿਸਟੀਆ ਫ੍ਰੀਲੈਂਡ ਨੇ ਵਰਚੁਅਲ ਢੰਗ ਨਾਲ ਪੇਸ਼ ਕੀਤਾ ਬਜਟ ਡੈਫੀਸਿਟ

ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕ੍ਰਿਸਟੀਆ ਫ੍ਰੀਲੈਂਡ ਵੱਲੋਂ ਫੈਡਰਲ ਫਿਸਕਲ ਅਪਡੇਟ ਲਈ ਖੁਦ ਇਨ-ਪਰਸਨ ਪਹੁੰਚ ਨਹੀਂ ਕੀਤੀ ਗਈ।

ਇਹ ਅਪਡੇਟ ਵਰਚੁਅਲ ਢੰਗ ਨਾਲ ਪ੍ਰਦਾਨ ਕੀਤੀ ਗਈ ਹੈ।

ਅਜਿਹਾ ਕੋਵਿਡ-19 ਸੰਬੰਧੀ ਚਿੰਤਾ ਦੇ ਮੱਦੇਨਜਰ ਕੀਤਾ ਗਿਆ ਹੈ।

ਫ੍ਰੀਲੈਂਡ ਨੇ ਇੱਕ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ 2 ਸਟਾਫਰ ਵਾਇਰਸ ਤੋਂ ਪੀੜਤ ਪਾਏ ਗਏ ਹਨ।

ਦੋਵਾਂ ਸਟਾਫਰਸ ਦੇ ਰੈਪਿਡ ਐਂਟੀਜੈਨ ਟੈਸਟ ਕੀਤੇ ਗਏ ਸਨ।

ਹਾਲਾਂਕਿ ਇਸ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਦੇ ਦੋਵੇਂ ਮੌਲੀਕਿਊਲਰ ਟੈਸਟ ਨੈਗੇਟਿਵ ਆਏ ਸਨ।

ਪਰ ਫਿਰ ਵੀ ਉਨ੍ਹਾਂ ਚੌਕਸੀ ਵਰਤਦੇ ਹੋਏ ਫਿਸਕਲ ਅਪਡੇਟ ਵਰਚੁਅਲ ਢੰਗ ਨਾਲ ਪੇਸ਼ ਕਰਨ ਦਾ ਫੈਸਲਾ ਲਿਆ।

ਯਾਦ ਰਹੇ ਇਹ ਫੈਡਰਲ ਚੋਣਾਂ ਤੋਂ ਬਾਅਦ ਪਹਿਲੀ ਵਿੱਤੀ ਅਪਡੇਟ ਹੈ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

post card alt

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link