Apr 5, 2022 8:18 PM - The Canadian Press

ਬੀ.ਸੀ. 'ਚ ਟਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਹਾਈਵੇਅ 1 ਦੇ 5km ਦੇ ਇੱਕ ਸੈਕਸ਼ਨ ਨੂੰ ਦੱਖਣਪੂਰਬੀ ਬੀ.ਸੀ. 'ਚ ਬੰਦ ਕੀਤਾ ਜਾਵੇਗਾ।
ਇਹ ਸੈਕਸ਼ਨ ਕਰੀਬ ਇੱਕ ਮਹੀਨੇ ਤਕ ਬੰਦ ਰਵੇਗਾ।
ਕਿਕਿੰਗ ਹੌਰਸ ਕੈਨੇਅਨ ਕੋਲ ਇਸ ਰਸਤੇ 'ਤੇ ਮਰੱਮਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
ਕਰੀਬ 2 ਹਫ਼ਤੇ 'ਚ ਇਸ ਰਸਤੇ 'ਤੇ ਕੰਮ ਸ਼ੁਰੂ ਕਰਨ ਤੋਂ ਬਾਅਦ 20 ਮਈ ਤਕ ਇਸ ਹਿੱਸੇ ਨੂੰ ਬੰਦ ਰੱਖਿਆ ਜਾਵੇਗਾ।
ਮੰਤਰਾਲੇ ਦਾ ਕਹਿਣਾ ਹੈ ਕਿ ਗੋਲਡਨ ਤੇ ਕੈਸਟਲ ਜੰਕਸ਼ਨ ਵਿਚਾਲੇ ਹਾਈਵੇਅ 1 'ਤੇ ਸਾਰੇ ਟਰੈਫਿਕ ਨੂੰ ਰੇਡੀਅਮ ਹੌਟ ਸਪਰਿੰਗਸ ਦੇ ਰਸਤੇ ਡੀਟੂਰ ਕੀਤਾ ਜਾਵੇਗਾ।
ਇਸ ਦੇ ਨਾਲ ਯਾਤਰਾ ਦੇ ਸਮੇਂ 'ਚ ਕਰੀਬ 90 ਮਿੰਟ ਦਾ ਵਾਧਾ ਹੋਵੇਗਾ।
ਮੰਤਰਾਲੇ ਅਨੁਸਾਰ ਪੂਰੀ ਤਰ੍ਹਾਂ ਰਸਤਾ ਬੰਦ ਹੋਣ ਨਾਲ ਗੋਲਡਨ ਅਤੇ ਕੈਸਟਲ ਜੰਕਸ਼ਨ ਵਿਚਾਲੇ ਹਾਈਵੇਅ 1 'ਤੇ ਕਰਿਊਸ ਭਾਰੀ ਇਕਵਿਪਮੈਂਟ ਨੂੰ ਰੱਖ ਸਕਣਗੇ ਅਤੇ ਇਸ ਦੌਰਾਨ ਟਰੈਫਿਕ ਦਾ ਧਿਆਨ ਨਹੀਂ ਰੱਖਣਾ ਪਵੇਗਾ।
ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਇਸ ਦੌਰਾਨ ਲੋਕਲ ਟਰੈਫਿਕ ਲਈ ਪਹਿਲਾਂ ਤੋਂ ਪਰਮਿਟ ਜਾਰੀ ਕੀਤੇ ਜਾਣਗੇ।
ਸਕੂਲ ਬੱਸਾਂ ਅਤੇ ਐਮਰਜੈਂਸੀ ਵਾਹਨਾਂ ਲਈ ਵੀ ਲੰਘਣ-ਟੱਪਣ ਦੇ ਪ੍ਰਬੰਧ ਹੋਣਗੇ।




