13.93C Vancouver
ADS

Dec 23, 2024 7:23 PM - Connect Newsroom

ਬੀ.ਸੀ. ਵਿਚ ਹੋਮ ਫਲਿਪਿੰਗ ਟੈਕਸ 1 ਜਨਵਰੀ ਤੋਂ ਹੋ ਰਿਹਾ ਲਾਗੂ

Share On
home-flipping-tax-in-bc-to-take-effect-january-1-2025
The primary goal is to discourage investors from buying properties solely to resell them for a quick profit.

ਬੀ.ਸੀ. ਵਿਚ ਹੋਮ ਫਲਿਪਿੰਗ ਟੈਕਸ 1 ਜਨਵਰੀ 2025 ਤੋਂ ਲਾਗੂ ਹੋ ਰਿਹਾ ਹੈ। ਇਹ ਟੈਕਸ ਉਨ੍ਹਾਂ ਲੋਕਾਂ ਨੂੰ ਟਾਰਗੇਟ ਕਰੇਗਾ ਜੋ ਅਚਲ ਜਾਇਦਾਦ ਵਿਚ ਸੱਟਾ ਗਤੀਵਿਧੀ ਤੋਂ ਮੁਨਾਫਾ ਕਮਾਉਂਦੇ ਹਨ।

ਇਸ ਟੈਕਸ ਦਾ ਉਦੇਸ਼ ਅਜਿਹੇ ਨਿਵੇਸ਼ਕਾਂ ਨੂੰ ਜਲਦੀ ਨਾਲ ਲਾਭ ਕਮਾਉਣ ਲਈ ਘਰ ਖਰੀਦਣ ਤੋਂ ਰੋਕਣਾ ਹੈ। ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਅਚਲ ਜਾਇਦਾਦ ਸੱਟੇਬਾਜ਼ਾਂ ਕਾਰਨ ਘਰਾਂ ਦੀਆਂ ਕੀਮਤਾਂ ਵਿਚ ਵਾਧਾ ਹੁੰਦਾ ਹੈ, ਜਿਸ ਨੇ ਹੋਰਾਂ ਲਈ ਘਰ ਖਰੀਦਣ ਨੂੰ ਚੁਣੌਤੀਪੂਰਨ ਬਣਾਇਆ ਹੈ, ਇਸ ਲਈ ਇਸ ’ਤੇ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਅਚਲ ਜਾਇਦਾਦ ਸੱਟੇਬਾਜ਼ ਉਹ ਹਨ ਜੋ ਪ੍ਰੋਪਰਟੀ ਜਾਂ ਜ਼ਮੀਨ ਨੂੰ ਲਾਭ ਵਿਚ ਵੇਚਣ ਲਈ ਖਰੀਦਦੇ ਹਨ। ਸੂਬਾ ਸਰਕਾਰ ਮੁਤਾਬਕ, ਹੋਮ ਫਲਿਪਿੰਗ ਟੈਕਸ ਉਨ੍ਹਾਂ ਮਾਲਕਾਂ ’ਤੇ ਲਾਗੂ ਹੋਵੇਗਾ ਜੋ ਘਰ ਖਰੀਦਣ ਦੇ ਦੋ ਸਾਲ ਅੰਦਰ ਇਸ ਨੂੰ ਵੇਚ ਦਿੰਦੇ ਹਨ।

ਹਾਲਾਂਕਿ, ਤਲਾਕ ਜਾਂ ਨੌਕਰੀ ਛੁੱਟਣ ਜਾਂ ਪਰਿਵਾਰਕ ਮੈਂਬਰਸ਼ਿਪ ਵਿਚ ਤਬਦੀਲੀ ਕਾਰਨ ਮਕਾਨ ਵੇਚਣ ਵਾਲਿਆਂ ਲਈ ਛੋਟ ਦੀ ਵਿਵਸਥਾ ਹੈ।

Latest news

boy-14-charged-after-report-of-student-with-gun-at-alberta-high-school
Punjabi

ਸਕੂਲ ਵਿੱਚ ਹੈਂਡਗੰਨ ਲੈ ਕੇ ਜਾਣ ਦੇ ਮਾਮਲੇ ਵਿੱਚ 14 ਸਾਲਾ ਲੜਕੇ 'ਤੇ ਲੱਗੇ ਦੋਸ਼

ਐਡਮਿੰਟਨ ਦੇ ਸ਼ੇਰਵੁੱਡ ਪਾਰਕ ਦੇ ਇਕ ਹਾਈ ਸਕੂਲ ਵਿਚ ਬੀਤੇ ਦਿਨ ਹੈਂਡਗੰਨ ਲੈ ਕੇ ਦਾਖਲ ਹੋਣ ਵਾਲੇ 14 ਸਾਲਾ ਲੜਕੇ ਨੂੰ imitation firearm ਵਰਤਣ, ਹਥਿਆਰ ਨਾਲ ਹਮਲਾ ਕਰਨ ਅਤੇ ਖਤਰਨਾਕ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।
high-speed-rail-construction-could-begin-in-four-years-leblanc-says
Punjabi

ਹਾਈ-ਸਪੀਡ ਰੇਲ ਨਿਰਮਾਣ ਚਾਰ ਸਾਲਾਂ ਵਿੱਚ ਸ਼ੁਰੂ ਹੋ ਸਕਦਾ ਹੈ: ਲੇਬਲੈਂਕ

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਦਾ ਕਹਿਣਾ ਹੈ ਕਿ ਦੇਸ਼ ਦੀ ਪਹਿਲੀ ਹਾਈ-ਸਪੀਡ ਰੇਲ ਲਾਈਨ ਲਈ ਨਿਰਮਾਣ ਚਾਰ ਸਾਲਾਂ ਵਿਚ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਵਾਂ ਪ੍ਰਮੁੱਖ ਪ੍ਰੋਜੈਕਟ ਦਫ਼ਤਰ ਆਲਟੋ ਹਾਈ-ਸਪੀਡ ਰੇਲ ਲਾਈਨ ਸਬੰਧੀ ਇੰਜੀਨੀਅਰਿੰਗ ਅਤੇ ਰੈਗੂਲੇਟਰੀ ਕੰਮ ਨੂੰ ਤੇਜ਼ ਕਰਨ ਲਈ ਕੰਮ ਕਰੇਗਾ।
g7-finance-ministers-meet-to-discuss-increasing-pressure-on-russia
Punjabi

ਰੂਸ 'ਤੇ ਵਧ ਰਹੇ ਦਬਾਅ ਬਾਰੇ ਚਰਚਾ ਕਰਨ ਲਈ ਜੀ-7 ਵਿੱਤ ਮੰਤਰੀਆਂ ਨੇ ਕੀਤੀ ਮੀਟਿੰਗ

ਕੈਨੇਡਾ ਨੇ ਸ਼ੁੱਕਰਵਾਰ ਨੂੰ ਜੀ-7 ਫਾਈਨਾਂਸ ਮਨਿਸਟਰ ਦੀ ਵਰਚੁਅਲ ਮੀਟਿੰਗ ਹੋਸਟ ਕੀਤੀ, ਜਿਸ ਵਿਚ ਰੂਸ 'ਤੇ ਦਬਾਅ ਵਧਾਉਣ ਲਈ ਅੱਗੇ ਦੇ ਕਦਮਾਂ ਬਾਰੇ ਚਰਚਾ ਹੋਈ ਹੈ। ਫਾਈਨਾਂਸ ਮਨਿਸਟਰ ਅਤੇ ਰਾਸ਼ਟਰੀ ਮਾਲੀਆ ਦੇ ਪ੍ਰੈਸ ਸਕੱਤਰ ਜੌਨ ਫ੍ਰੈਗੋਸ ਦਾ ਕਹਿਣਾ ਹੈ ਕਿ ਗਰੁੱਪ ਨੇ ਰੂਸ ਦੀ ਯੁੱਧ ਮਸ਼ੀਨਰੀ ਨੂੰ ਸੀਮਤ ਕਰਨ ਦੇ ਤਰੀਕਿਆਂ ਬਾਰੇ ਵੀ ਗੱਲ ਕੀਤੀ ਹੈ।
mounties-recover-bodies-of-two-missing-boaters-from-lake-in-rocky-mountains
Punjabi

ਐਲਬਰਟਾ ਦੀ ਲੇਕ ਵਿਚ ਡੁੱਬਣ ਕਾਰਨ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ

ਐਲਬਰਟਾ ਦੇ ਅਪਰ ਕਨਾਨਾਸਕਿਸ ਲੇਕ ਵਿਚ ਡੁੱਬਣ ਕਾਰਨ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। 33 ਸਾਲਾ ਵਿਅਕਤੀ ਅਤੇ 34 ਸਾਲਾ ਔਰਤ ਦੀ ਭਾਲ 26 ਅਗਸਤ ਤੋਂ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ 4 ਜਾਣੇ ਸਵਾਰ ਸਨ ਅਤੇ ਇਸ ਦੇ ਡੁੱਬਣ ਕਾਰਨ ਸਭ ਫਸ ਗਏ ਸਨ। ਇਨ੍ਹਾਂ ਵਿਚੋਂ ਇਕ ਔਰਤ ਅਤੇ ਵਿਅਕਤੀ ਨੂੰ ਕਿਸ਼ਤੀਆਂ ਅਤੇ ਪੈਡਲਬੋਰਡ ਦੀ ਮਦਦ ਨਾਲ ਸੁਰੱਖਿਅਤ ਬਚਾਅ ਲਿਆ ਗਿਆ ਸੀ।
400-new-affordable-homes-coming-to-metro-vancouver
Punjabi

ਮੈਟਰੋ ਵੈਨਕੂਵਰ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦ ਹੀ ਨਵੇਂ ਕਿਫਾਇਤੀ ਘਰ ਹੋਣਗੇ ਉਪਲੱਬਧ

ਮੈਟਰੋ ਵੈਨਕੂਵਰ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦ ਹੀ ਨਵੇਂ ਕਿਫਾਇਤੀ ਘਰ ਉਪਲੱਬਧ ਹੋਣਗੇ, ਬੀ. ਸੀ. ਸਰਕਾਰ ਦਾ ਕਹਿਣਾ ਹੈ ਕਿ ਕੋਕਟਲਮ, ਉੱਤਰੀ ਵੈਨਕੂਵਰ ਅਤੇ ਵੈਨਕੂਵਰ ਵਿਚ 400 ਨਵੇਂ ਕਿਰਾਏ ਦੇ ਘਰ ਖੋਲ੍ਹੇ ਜਾ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link