Jun 15, 2021 8:41 PM -

ਕਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਤੋਂ ਖਰੀਦਦਾਰ ਪ੍ਰੇਸ਼ਾਨ ਹੋ ਰਹੇ ਹਨ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਜਿਹੀਆਂ ਭਖਦੀਆਂ ਮਾਰਕਿਟਸ ਕਾਰਨ ਇਹਨਾਂ ਪ੍ਰੇਸ਼ਾਨ ਖਰੀਦਦਾਰਾਂ ਦੀ ਪ੍ਰੇਸ਼ਾਨੀ ਸ਼ਾਇਦ ਵਿਖਾਈ ਨਾ ਦੇਵੇ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਈ ਦੇ ਮਹੀਨੇ 'ਚ ਘਰਾਂ ਦੀ ਵਿਕਰੀ 'ਚ 7.4% ਦੀ ਗਿਰਾਵਟ ਵੇਖਣ ਨੂੰ ਮਿਲੀ।
ਇਹ ਗਿਰਾਵਟ ਅਪ੍ਰੈਲ ਮਹੀਨੇ ਦੀ ਤੁਲਣਾ 'ਚ ਦੱਸੀ ਗਈ।
ਮਹੀਨੇ ਦਰ ਮਹੀਨੇ ਦੀ ਗਿਰਾਵਟ ਨਾਲ ਕੈਨੇਡਾ ਦੀਆਂ 80% ਮਾਰਕਿਟਸ ਪ੍ਰਭਾਵਿਤ ਹੋਈਆਂ ਦੱਸੀਆਂ ਗਈਆਂ ਹਨ।
ਹਾਲਾਂਕਿ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ ਸਾਲ ਦੇ ਅੰਤ ਤਕ ਰਿਕਾਰਡ ਵਿਕਰੀਆਂ ਦਰਜ ਹੋ ਸਕਦੀਆਂ ਹਨ।
ਸਾਲ 2020 ਦੇ ਮੁਕਾਬਲੇ 24% ਵਾਧਾ ਹੋ ਸਕਦਾ ਹੈ ਅਤੇ ਅਗਲੇ ਸਾਲ ਇਸ 'ਚ 13% ਦੀ ਗਿਰਾਵਟ ਆ ਸਕਦੀ ਹੈ।
ਐਸੋਸੀਏਸ਼ਨ ਚੇਅਰ ਕਲਿਫ ਸਟੀਵਸਨ ਦਾ ਕਹਿਣਾ ਹੈ ਕਿ ਅਗਲੇ ਸਾਲ ਆਉਣ ਵਾਲੀ ਗਿਰਾਵਟ ਬੀ.ਸੀ. ਅਤੇ ਔਂਟੈਰੀਓ ਜਿਹੀਆਂ ਵਧੇਰੀਆਂ ਗਰਮ ਮਾਰਕਿਟਸ 'ਤੇ ਵਧੇਰੇ ਪੈ ਸਕਦਾ ਹੈ।
ਇਹਨਾਂ ਇਲਾਕਿਆਂ 'ਚ ਐਵਰੇਜ ਪ੍ਰਾਪਰਟੀ ਕੀਮਤ 900,000 ਡਾਲਰ ਰਹਿਣ ਦੀ ਆਸ ਹੈ।
ਸੀ.ਆਰ.ਈ.ਏ. ਦਾ ਟਵੀਟ:
"While housing markets across Canada remain very active, we now have two months of moderating activity in the books, and that goes for demand, supply and prices," says CREA’s Chair
@cliffstevenson
. Get the highlights Right pointing backhand index https://creastats.crea.ca/en-CA/ #CREAStats




