13.86C Vancouver
ADS

Jun 3, 2021 9:28 PM -

ਵੈਨਕੂਵਰ 'ਚ ਬੇਘਰ ਵਿਅਕਤੀ 'ਤੇ ਸੜਕ ਵਿਚਾਲੇ ਚੜ੍ਹੀ ਗੱਡੀ, ਹਸਪਤਾਲ 'ਚ ਪੀੜਤ ਦੀ ਮੌਤ

Share On
homeless-man-dies-after-being-run-over-in-downtown-eastside-alley
Vancouver Police are investigating the death of a homeless man, who was run over by a car last week after falling asleep in a Downtown Eastside laneway. (Photo - Vancouver Police/Twitter)

ਵੈਨਕੂਵਰ ਪੁਲਿਸ ਵੱਲੋਂ ਇੱਕ ਬੇਘਰ ਵਿਅਕਤੀ ਦੀ ਮੌਤ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਵਿਅਕਤੀ 'ਤੇ ਉਸ ਮੌਕੇ ਇੱਕ ਗੱਡੀ ਚੜ੍ਹ ਗਈ ਸੀ ਜਦ ਉਹ ਡਾਊਨਟਾਊਨ ਈਸਟਸਾਈਡ ਦੇ ਇਲਾਕੇ 'ਚ ਲੇਨਵੇ 'ਤੇ ਸੌਂ ਗਿਆ ਸੀ।

ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਇਹ ਕਈ ਪੱਧਰਾਂ 'ਤੇ ਦੁੱਖਦਾਈ ਅਤੇ ਨਿਰਾਸ਼ ਕਰਨ ਵਾਲਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਘਟਨਾ ਅਜਿਹੀਆਂ ਪਰਿਸਥਿਤੀਆਂ 'ਚ ਵਾਪਰੀ ਜੋ ਭਿਆਨਕ ਸਨ ਪਰ ਜਿਸ ਤੋਂ ਬਚਾਅ ਕੀਤਾ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ ਘਟਨਾ ਨੂੰ ਕਿਸੇ ਸ਼ੱਕੀ ਮਾਮਲੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਰਿਹਾ।

ਪੀੜਤ ਦੀ ਉਮਰ 39 ਸਾਲ ਦੱਸੀ ਗਈ ਹੈ।

ਇਹ ਵਿਅਕਤੀ ਕਥਿਤ ਤੌਰ 'ਤੇ ਗੋਰ ਸਟ੍ਰੀਟ ਅਤੇ ਯੂਨੀਅਨ ਐਵੀਨਿਊ ਦੇ ਇਲਾਕੇ 'ਚ 26 ਮਈ ਨੂੰ ਡਰੱਗਸ ਲੈਂਦੇ ਹੋਏ ਇੱਕ ਪਾਰਕੇਡ ਗੇਟ ਦੇ ਸਾਹਮਣੇ ਦੁਪਹਿਰ ਕਰੀਬ 3.30 ਵਜੇ ਸੌਂ ਗਿਆ ਸੀ।

ਹੇਠਲੀ ਪਾਰਕਿੰਗ ਵੱਲ ਜਾਂਦੇ ਇੱਕ ਚਾਲਕ ਨੇ ਗਲਤੀ ਤੋਂ ਇਸ ਵਿਅਕਤੀ 'ਤੇ ਗੱਡੀ ਚੜ੍ਹਾ ਦਿੱਤੀ।

ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ।

ਜਾਂਚ ਤੋਂ ਬਾਅਦ ਅਤੇ ਸਿਕਿਉਰਿਟੀ ਫੁਟੇਜ ਵੇਖਣ ਤੋਂ ਬਾਅਦ ਵਾਹਨ ਚਾਲਕ ਖਿਲਾਫ ਕੋਈ ਟਿਕਟ ਜਾਰੀ ਕਰਨ ਜਾਂ ਕੋਈ ਦੋਸ਼ ਲਗਾਉਣ 'ਤੇ ਕੰਮ ਨਹੀਂ ਕੀਤਾ ਜਾ ਰਿਹਾ।

Latest news

highway-97-in-summerland-temporarily-reopens-under-strict-rules
Punjabi

ਬੀ.ਸੀ. ਦੇ ਸਮਰਲੈਂਡ 'ਚ ਬੰਦ ਹੋਇਆ ਹਾਈਵੇਅ ਸਖ਼ਤ ਨਿਯਮਾਂ ਨਾਲ ਅਸਥਾਈ ਤੌਰ ’ਤੇ ਖੁੱਲ੍ਹਿਆ

ਬੀ.ਸੀ. ਦੇ ਸਮਰਲੈਂਡ ਵਿਚ ਬੰਦ ਹੋਇਆ ਹਾਈਵੇਅ 97 ਸਖ਼ਤ ਨਿਯਮਾਂ ਨਾਲ ਅਸਥਾਈ ਤੌਰ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ, ਇਹ ਹਾਈਵੇਅ ਰੋਜ਼ਾਨਾ ਸਵੇਰੇ 7 ਤੋਂ ਸ਼ਾਮ 7 ਵਜੇ ਦੇ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਇਸ ਦੌਰਾਨ ਵਾਹਨਾਂ ਨੂੰ ਸੜਕ 'ਤੇ ਕਿਸੇ ਵੀ ਜਗ੍ਹਾ ਰੁਕਣ ਦੀ ਸਖ਼ਤ ਮਨਾਹੀ ਹੈ।
rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
canada-u-s-trade-talks-intensify-as-50-tariff-deadline-nears
Punjabi

Canada-U.S. Trade Talks Intensify as 50% Tariff Deadline Nears

ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅੱਜ ਦੇਸ਼ ਭਾਰ ਦੇ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਲਾਹਕਾਰ ਕਮੇਟੀ ਨੂੰ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਬ੍ਰੀਫਿੰਗ ਦੇਣਗੇ ਕਿਉਂਕਿ 19 ਅਗਸਤ ਨੂੰ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਨਵੇਂ ਟੈਰਿਫ ਦੀ ਡੈੱਡਲਾਈਨ ਬਹੁਤ ਨੇੜੇ ਆ ਗਈ ਹੈ।
alberta-plans-100-year-study-of-provinces-water-security
Punjabi

ਐਲਬਰਟਾ ਕਰੇਗਾ ਪਾਣੀ ਟਰਾਂਸਫਰ ਪ੍ਰੋਜੈਕਟ ਦੀ ਸਮੀਖਿਆ, ਹੋਵੇਗਾ $400,000 ਦਾ ਖਰਚਾ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link