Aug 25, 2023 9:41 PM - The Canadian Press

ਬੀ.ਸੀ. ਦੇ ਓਕਾਨਾਗਨ ਏਰੀਆ ਵਿੱਚ ਇੱਕ ਛੋਟੇ ਰੂਰਲ ਫਾਇਰ ਡਿਪਾਰਟਮੈਂਟ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿੱਚ ਜੰਗਲੀ ਅੱਗ ਨਾਲ ਲੜਦੇ ਹੋਏ ਉਹਨਾਂ ਦੇ ਆਪਣੇ ਕਰੂ ਦੇ 13 ਮੈਂਬਰ ਆਪਣੇ ਘਰ ਗੁਆ ਚੁੱਕੇ ਹਨ।
ਵਿਲਸਨ ਦੇ ਲੈਂਡਿੰਗ ਫਾਇਰ ਚੀਫ਼ ਪੌਲ ਜ਼ਾਈਡੋਵਿਕਜ਼ ਦਾ ਕਹਿਣਾ ਹੈ ਕਿ ਵਿਭਾਗ ਦੇ ਮੈਂਬਰਾਂ ਨੇ ਫਿਰ ਵੀ ਜੰਗਲੀ ਅੱਗ ਨੂੰ ਬੁਝਾਉਣ ਲਈ ਆਪਣੀ ਲੜਾਈ ਜਾਰੀ ਰੱਖੀ।
ਪਿਛਲੇ ਹਫ਼ਤੇ ਓਕਾਨਾਗਨ ਲੇਕ ਦੇ ਆਲੇ ਦੁਆਲੇ ਤਬਾਹ ਹੋਏ 181 ਘਰਾਂ ਵਿੱਚੋਂ ਉਹਨਾਂ ਦੇ ਘਰ ਵੀ ਸ਼ਾਮਿਲ ਸਨ।
ਜ਼ਾਈਡੋਵਿਕਜ਼ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਘਰ ਗੁਆ ਦਿੱਤੇ ਹਨ ਉਨ੍ਹਾਂ ਦੀ ਐਮਰਜੈਂਸੀ ਸਪੋਰਟ ਸਰਵਿਸਜ਼ ਵੱਲੋਂ ਦੇਖਭਾਲ ਕੀਤੀ ਜਾਵੇਗੀ।
ਲੇਕ ਦੇ ਵੈਸਟ ਦਾ ਬਹੁਤ ਸਾਰਾ ਏਰੀਆ ਅਜੇ ਵੀ ਇਵੈਕੁਏਸ਼ਨ ਆਰਡਰਸ ਦੇ ਅਧੀਨ ਹੈ।
ਗੌਰਤਲਬ ਹੈ ਕਿ ਇਸ ਸਮੇਂ ਬੀਸੀ ਵਿਚ ਕਰੀਬ 370 ਜੰਗਲੀ ਅੱਗਾਂ ਐਕਟਿਵ ਹਨ ਅਤੇ ਬੀ.ਸੀ. ਦੀ ਇਸ ਭਿਆਨਕ ਜੰਗਲੀ ਅੱਗ ਕਾਰਨ ਤਕਰੀਬਨ 18,000 ਵਰਗ ਕਿਲੋਮੀਟਰ ਜ਼ਮੀਨ ਸੱੜ ਚੁੱਕੀ ਹੈ।




