Sep 13, 2023 6:16 PM - The Canadian Press

ਕੈਨੇਡੀਅਨ ਹਰੀਕੇਨ ਸੈਂਟਰ ਨੇ ਵਾਰਨਿੰਗ ਜਾਰੀ ਕੀਤੀ ਹੈ ਕਿ ਹਰੀਕੇਨ ਲੀ ਇਸ ਸ਼ੁੱਕਰਵਾਰ ਕੈਨੇਡਾ ਨੇੜੇ ਆ ਸਕਦਾ ਹੈ। ਅਮਰੀਕਾ ਦੇ ਸੂਬੇ ਮੇਨ ਤੋਂ ਦੱਖਣ-ਪੂਰਬੀ ਨੋਵਾ ਸਕੋਸ਼ੀਆ ਤੱਕ ਕਿਤੇ ਵੀ ਲੈਂਡਫਾਲ ਕਰ ਸਕਦਾ ਹੈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੂਫ਼ਾਨ ਉੱਤਰ ਵੱਲ ਵਧ ਰਿਹਾ ਹੈ, ਇਹ ਆਕਾਰ ਵਿੱਚ ਵੀ ਵੱਡਾ ਹੋ ਰਿਹਾ ਹੈ। ਲੀ ਚੱਕਰਵਾਤ ਸੰਭਾਵਤ ਤੌਰ ‘ਤੇ ਅਟਲਾਂਟਿਕ ਖੇਤਰ ਵਿੱਚ ਤੂਫ਼ਾਨ ਦੇ ਰੂਪ ਵਿੱਚ ਦਸਤਕ ਦੇ ਸਕਦਾ ਹੈ ਜੋ ਹਫ਼ਤੇ ਦੇ ਅਖੀਰਲੇ ਹਿੱਸੇ ਦੌਰਾਨ ਇਲਾਕੇ ਵਿੱਚ ਭਾਰੀ ਮੀਂਹ ਪਾ ਸਕਦਾ ਹੈ। ਕੈਟੇਗਰੀ 3 ਦਾ ਚੱਕਰਵਾਤ ਲੀ ਬਰਮੂਡਾ ਤੋਂ ਲਗਭਗ 900 ਕਿਲੋਮੀਟਰ ਦੱਖਣ ਵੱਲ ਸੀ ਅਤੇ ਇਸ ਦੌਰਾਨ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਸਨ।ਹਰੀਕੇਨ ਲੀ ਦੇ ਬੁੱਧਵਾਰ ਨੂੰ ਉੱਤਰ ਵੱਲ ਮੁੜਨ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅਟਲਾਂਟਿਕ ਮਹਾਂਸਾਗਰ ਦੇ ਠੰਡੇ ਪਾਣੀ ਦੇ ਸੰਪਰਕ ਵਿੱਚ ਆਉਣ ‘ਤੇ ਸੰਭਾਵਤ ਤੌਰ ‘ਤੇ ਇਸਦੀ ਗਤੀ ਅਤੇ ਤੀਬਰਤਾ ਕੁਝ ਕਮਜ਼ੋਰ ਹੋ ਜਾਵੇਗੀ। ਪਰ ਹਰੀਕੇਨ ਲੀ ਦੇ ਕਮਜ਼ੋਰ ਤੂਫ਼ਾਨ ਹੋਣ ਦੇ ਬਾਵਜੂਦ ਇਲਾਕੇ ਵਿਚ ਜ਼ਬਰਦਸਤ ਝੱਖੜ ਅਤੇ ਤੇਜ਼ ਬਾਰਿਸ਼ਾਂ ਪੈ ਸਕਦੀਆਂ ਹਨ।




