16.64C Vancouver
ADS

Feb 10, 2021 9:38 PM -

ਪ੍ਰਧਾਨ ਮੰਤਰੀ ਟਰੂਡੋ ਦੇ ਨਵੇਂ ਰੈਪਿਡ ਟ੍ਰਾਂਜ਼ਿਟ ਪ੍ਰੋਜੈਕਟਸ ਦਾ ਮੇਅਰ ਡਗ ਮੈਕੁਲਮ ਨੇ ਕੀਤਾ ਸਵਾਗਤ

Share On
i-wholeheartedly-applaud-this-mornings-announcement-by-prime-minister-trudeau-says-surrey-mayor-doug-mccallum
As one of the fastest growing cities in Canada, building new transit infrastructure is a massive priority for the City of Surrey.(Photo - The Canadian Press)

ਅੱਜ ਸਰੀ ਦੇ ਮੇਅਰ ਡਗ ਮੈਕੁਲਮ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨੇ ਗਏ ਨਵੇਂ ਰੈਪਿਡ ਟ੍ਰਾਂਜ਼ਿਟ ਪ੍ਰੋਜੈਕਟਸ ਦਾ ਸਵਾਗਤ ਕੀਤਾ ਹੈ।

ਮੈਕੁਲਮ ਨੇ ਕਿਹਾ ਕਿ ਸਰੀ ਇੱਕ ਅਜਿਹਾ ਸ਼ਹਿਰ ਹੈ ਜਿਸ ਦੀ ਗਿਣਤੀ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ 'ਚ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਨਵੇਂ ਟ੍ਰਾਂਜ਼ਿਟ ਇਨਫਰਾਸਟਰਕਚਰ ਨੂੰ ਸਤਾਹਪਿਤ ਕਰਨਾ ਸਿਟੀ ਆਫ ਸਰੀ ਲਈ ਤਰਜੀਹ ਦਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦਾ ਅਗਲੇ 8 ਸਾਲ 'ਚ ਪਬਲਿਕ ਟ੍ਰਾਂਜ਼ਿਟ ਪ੍ਰੋਜੈਕਟਸ ਲਈ $14.9 ਬਿਲੀਅਨ ਦਾ ਨਿਵੇਸ਼, ਇਕ ਸੂਝ-ਬੂਝ ਵਾਲਾ ਫੈਸਲਾ ਹੈ।

ਮੈਕੁਲਮ ਨੇ ਕਿਹਾ ਕਿ ਮੌਜੂਦਾ ਸਮੇਂ ਕੋਵਿਡ-19 ਪੈਂਡੈਮਿਕ ਦਾ ਖਤਰਾ ਮੰਡਰਾ ਰਿਹਾ ਹੈ, ਪਰ ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਨਹੀਂ ਰਹੇਗਾ।

ਉਨ੍ਹਾਂ ਕਿਹਾ ਕਿ ਜਦ ਪੈਂਡੈਮਿਕ ਦਾ ਪ੍ਰਭਾਵ ਘਟੇਗਾ ਤਾਂ ਲੋਕ ਇੱਕ ਵਾਰ ਫਿਰ ਤੋਂ ਪਬਲਿਕ ਟ੍ਰਾਂਜ਼ਿਟ ਦੀ ਵਰਤੋਂ ਕਰਨ ਲੱਗਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਦੀ ਫੰਡਿੰਗ ਦਾ ਛੋਟੇ ਸਮੇਂ ਅਤੇ ਲੰਮੇ ਸਮੇਂ 'ਚ ਚੰਗਾ ਪ੍ਰਭਾਵ ਵੇਖਣ ਨੂੰ ਮਿਲੇਗਾ।

Latest news

edmonton-lifts-water-supply-alert-after-stormwater-system-stabilizes
Punjabi

ਐਡਮਿੰਟਨ ਵਿੱਚ ਪਾਣੀ ਸਪਲਾਈ ਸਬੰਧੀ ਜਾਰੀ ਚੇਤਾਵਨੀ ਖ਼ਤਮ, ਹਾਲਾਤ ਹੋਏ ਸਧਾਰਨ

ਐਡਮਿੰਟਨ ਵਿੱਚ ਭਾਰੀ ਮੀਂਹ ਤੋਂ ਬਾਅਦ ਜਾਰੀ ਕੀਤਾ ਗਿਆ ਵਾਟਰ ਸਪਲਾਈ ਅਲਰਟ ਹੁਣ ਹਟਾ ਲਿਆ ਗਿਆ ਹੈ। ਔਫੀਸ਼ੀਅਲਜ਼ ਮੁਤਾਬਕ ਮੀਂਹ ਦੇ ਪਾਣੀ ਦਾ ਸਿਸਟਮ ਹੁਣ ਪੂਰੀ ਤਰ੍ਹਾਂ ਸਥਿਰ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਨਿਵਾਸੀ ਆਪਣੀ ਆਮ ਰੁਟੀਨ ਵੱਲ ਪਰਤ ਸਕਦੇ ਹਨ।ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਕਾਰਨ ਕਈ ਸਟੋਮਵਾਟਰ ਸਿਸਟਮਾਂ 'ਤੇ ਬਹੁਤ ਜ਼ਿਆਦਾ ਦਬਾਅ ਪੈ ਗਿਆ ਸੀ।
hearing-delayed-in-halifax-newborn-death-case-pending-autopsy-report
Punjabi

ਨਵਜੰਮੇ ਬੱਚੇ ਦੀ ਲਾਸ਼ ਮਾਮਲਾ: ਹੈਲੀਫੈਕਸ ਅਦਾਲਤ ਨੇ ਸੁਣਵਾਈ 24 ਜੁਲਾਈ ਤੱਕ ਟਾਲੀ

ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਚ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 23 ਸਾਲਾ ਸੁਖਪ੍ਰੀਤ ਸਿੰਘ ਅਤੇ ਉਸ ਦੀ 26 ਸਾਲਾ ਪਤਨੀ ਰਮਨਦੀਪ ਕੌਰ ਦੀ ਸੋਮਵਾਰ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਹੈਲੀਫੈਕਸ ਸੂਬਾਈ ਅਦਾਲਤ ਵਿਚ ਪੇਸ਼ ਹੋਈ। ਹਾਲਾਂਕਿ, ਇਸ ਕੇਸ ਵਿਚ ਪੋਸਟਮਾਰਟਮ ਰਿਪੋਰਟ ਦੀ ਕੀਤੀ ਜਾ ਰਹੀ ਉਡੀਕ ਕਾਰਨ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਜੁਲਾਈ ਤੱਕ ਮੁਲਤਵੀ ਕੀਤੀ ਗਈ ਹੈ।
confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
explosion-at-qatar-gas-export-terminal-injures-54-leaves-18-missing-during-restart-attempt
Punjabi

ਕਤਰ ਦੇ ਗੈਸ ਨਿਰਯਾਤ ਟਰਮੀਨਲ 'ਤੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ

ਕਤਰ ਦੇ ਰਾਸ ਲੱਫਾਨ ਤਰਲ ਕੁਦਰਤੀ (LNG) ਗੈਸ ਕੰਪਲੈਕਸ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖ਼ਮੀ ਹੋ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link