16.27C Vancouver
ADS

Sep 21, 2022 7:18 PM - Connect News

ਸਰੀ 'ਚ ਤੁਰਦੇ ਵਾਹਨ 'ਚ ਜਾਨ ਗਵਾਉਣ ਵਾਲੇ ਵਿਅਕਤੀ ਬਾਰੇ ਆਈ.ਹਿਟ ਨੇ ਕੀਤਾ ਖੁਲਾਸਾ, ਪੀੜਤ ਨੂੰ ਲੱਗੀ ਸੀ ਗੋਲੀ

Share On
ihit-seek-witnesses-in-early-morning-fatal-shooting-in-surrey
Surrey RCMP responded to a report of an unconscious man in the driver’s seat of a running vehicle, in the 8800-block of 127 Street, in Surrey. (Photo - Surrey RCMP)

ਸਰੀ 'ਚ ਗੋਲੀ ਚੱਲਣ ਦੀ ਜਾਨਲੇਵਾ ਵਾਰਦਾਤ ਵਾਪਰੀ ਹੈ।

ਇਸ ਮਾਮਲੇ ਸੰਬੰਧੀ ਪਹਿਲਾਂ ਖਬਰ ਮੰਗਲਵਾਰ ਨੂੰ ਸਾਹਮਣੇ ਆਈ ਸੀ ਅਤੇ ਅੱਜ ਮਾਮਲੇ ਸੰਬੰਧੀ ਸਪਸ਼ਟ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਮੰਗਲਵਾਰ ਨੂੰ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੂੰ ਗੱਡੀ ਚਲਾਉਂਦੇ ਹੋਏ ਬੇਹੋਸ਼ ਵੇਖਿਆ ਗਿਆ ਸੀ ਅਤੇ ਬਾਅਦ 'ਚ ਵਿਅਕਤੀ ਨੇ ਦਮ ਤੋੜ ਦਿੱਤਾ ਸੀ।

ਘਟਨਾ 127 ਸਟ੍ਰੀਟ ਦੇ 8800 ਬਲੌਕ 'ਚ ਵਾਪਰੀ ਸੀ।

ਮਾਮਲੇ ਦੀ ਜਾਂਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਕੋਲ ਪਹੁੰਚ ਗਈ ਸੀ।

ਅੱਜ ਆਈ.ਹਿਟ ਨੇ ਦੱਸਿਆ ਕਿ ਘਟਨਾ 'ਚ ਐਲਬਰਟਾ ਦੇ ਐਡਮਿੰਟਨ ਤੋਂ ਵਾਸਤਾ ਰੱਖਣ ਵਾਲੇ 27 ਸਾਲਾ ਰਿਚਰਡ ਔਫੁਸ਼ੇਨ ਦੀ ਮੌਤ ਹੋ ਗਈ ਹੈ।

ਆਈ.ਹਿਟ ਨੇ ਦੱਸਿਆ ਕਿ ਇਸ ਵਿਅਕਤੀ ਬਾਰੇ ਪੁਲਿਸ ਜਾਣਦੀ ਸੀ ਅਤੇ ਉਸ ਦੇ ਤਾਰ ਡਰੱਗ ਤਸਕਰੀ ਨਾਲ ਜੁੜੇ ਸਨ।

ਜਾਣਕਾਰੀ ਦਿੱਤੀ ਗਈ ਕਿ ਪੀੜਤ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ।

ਘਟਨਾ ਪਿੱਛੇ ਦੇ ਇਰਾਦੇ ਬਾਰੇ ਫਿਲਹਾਲ ਸਪਸ਼ਟ ਜਾਣਕਾਰੀ ਨਹੀਂ ਹੈ।

ਲੋਕਾਂ ਤੋਂ ਮੰਗ ਕੀਤੀ ਗਈ ਹੈ ਕਿ ਘਟਨਾ ਸੰਬੰਧੀ ਕੋਈ ਜਾਣਕਾਰੀ ਜਾਂ ਫੁਟੇਜ ਹੋਵੇ ਤਾਂ ਦੱਸਿਆ ਜਾਵੇ।

Latest news

montreal-to-equip-police-with-body-cameras-give-officers-new-powers
Punjabi

ਨਵੇਂ ਅਧਿਕਾਰਾਂ ਅਤੇ ਬਾਡੀ ਕੈਮਰੇ ਨਾਲ ਲੈਸ ਹੋਵੇਗੀ ਮਾਂਟਰੀਅਲ ਪੁਲਿਸ

ਮਾਂਟਰੀਅਲ ਸਿਟੀ ਨੇ ਪੁਲਿਸ ਨੂੰ ਜਲਦ ਬਾਡੀ ਕੈਮਰੇ ਨਾਲ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਪਾਵਰ ਦੇਣ ਦੀ ਯੋਜਨਾ ਬਣਾਈ ਹੈ। ਸਿਟੀ ਵਲੋਂ ਇਸ ਸਬੰਧ ਵਿਚ ਇੱਕ ਨਵਾਂ ਬਾਇ ਲਾਅ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਅਧਿਕਾਰੀ ਤੇ ਸਿਟੀ ਕਰਮਚਾਰੀਆਂ ਦੀ ਬੇਇੱਜ਼ਤੀ ਕਰਨ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
majithia-hints-at-possible-revival-of-akali-bjp-alliance-in-punjab
Punjabi

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਅਕਾਲੀ-ਭਾਜਪਾ ਗੱਠਜੋੜ ਮੁੜ ਹੋਣ ਦੇ ਦਿੱਤੇ ਸੰਕੇਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ।
one-person-dies-after-drowning-in-cultus-lake-near-chilliwack
Punjabi

ਚਿਲੀਵੈਕ ਵਿੱਚ ਕਲਟਸ ਲੇਕ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ

ਚਿਲੀਵੈਕ ਵਿਖੇ ਵੀਰਵਾਰ ਦੁਪਹਿਰ ਨੂੰ ਕਲਟਸ ਲੇਕ ਦੇ ਪਾਣੀ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਐਂਟਰੈਂਸ ਬੇਅ ਖੇਤਰ ਵਿਚ ਵਾਪਰੀ ਦੂਜੀ ਜਾਨਲੇਵਾ ਘਟਨਾ ਹੈ। ਚਿਲੀਵੈਕ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਔਫੀਸਰ ਕਾਰਪੋਰਲ ਕਾਰਮੇਨ ਕੀਨਰ ਮੁਤਾਬਕ, ਪੁਲਿਸ ਨੂੰ ਕੱਲ੍ਹ ਦੁਪਹਿਰ ਲਗਭਗ 1:12 ਵਜੇ ਐਂਟਰੈਂਸ ਬੇਅ ਕੋਲ ਪਾਣੀ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਜੋ ਪਹਿਲਾਂ inflatable boat 'ਤੇ ਸਵਾਰ ਸੀ।
canada-u-s-trade-talks-continue-as-tariff-deadline-approaches-2
Punjabi

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਦੀ ਡੈਡਲਾਈਨ ਨੇੜੇ, ਟੈਰਿਫ ਘਟਾਉਣ ਬਾਰੇ ਗੱਲਬਾਤ ਜਾਰੀ

ਕੈਨੇਡਾ ਦੇ $28 ਬਿਲੀਅਨ ਦੇ ਨਿਰਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦੀ ਡੈਡਲਾਈਨ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਲੋਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਮੁਤਾਬਕ, ਦੋਵੇਂ ਮੁਲਕ ਸਮਝੌਤੇ ਦੇ ਬਹੁਤ ਨੇੜੇ ਹਨ।
single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link