Apr 2, 2020 4:13 PM -

ਦੋ ਸਮੁੰਦਰੀ ਜਹਾਜ਼ ਜਿਨ੍ਹਾਂ ਉੱਤੇ ਕੋਵਿਡ-19 ਫੈਲ ਗਿਆ ਹੈ, ਇਹ ਜਾਨਣ ਦੀ ਉਡੀਕ ਵਿਚ ਹਨ ਕਿ ਉਨ੍ਹਾਂ ਨੂੰ ਕਦੋਂ ਫਲੋਰਿਡਾ ਦੀ ਬੰਦਰਗਾਹ ਉੱਤੇ ਰੁਕਣ ਦੀ ਇਜਾਜ਼ਤ ਮਿਲੇਗੀ।
ਐੱਮ.ਐੱਸ. ਜ਼ਾਨਡੈਮ ਅਤੇ ਐੱਮ. ਐੱਸ. ਰੋਟਰਡੈਮ ਉੱਤੇ ਤਕਰੀਬਨ 250 ਕਨੇਡੀਅਨ ਮੌਜੂਦ ਹਨ।
ਹਾਲੈਂਡ ਅਮਰੀਕਾ ਮੁਤਾਬਕ ਉਨ੍ਹਾਂ ਨੂੰ ਫੋਰਟ ਲਾਡਰਡੇਲ ਦੇ ਸਿਹਤ ਅਧਿਕਾਰੀਆਂ ਤੋਂ 10 ਤੋਂ ਘੱਟ ਮੁਸਾਫ਼ਰਾਂ ਨੂੰ ਉਤਾਰ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਜਿਨ੍ਹਾਂ ਨੂੰ ਇਸ ਦੀ ਤੁਰੰਤ ਲੋੜ ਹੈ।
ਕੰਪਨੀ ਮੁਤਾਬਕ ਸਾਰੇ ਯਾਤਰੀ ਆਪਣੇ ਕਮਰਿਆਂ ਵਿੱਚ 22 ਮਾਰਚ ਤੋਂ ਇਕੱਲਤਾ ਵਿੱਚ ਰਹਿ ਰਹੇ ਹਨ।




