12.84C Vancouver
ADS

Sep 20, 2023 7:40 PM - The Canadian Press

ਗੈਰ-ਕਾਨੂੰਨੀ ਤੰਬਾਕੂ ਦੀ ਵਿਕਰੀ, ਤਿੰਨ ਸੂਬਿਆਂ 'ਚ $2.47 ਬਿਲੀਅਨ ਦਾ ਨੁਕਸਾਨ: ਰਿਟੇਲ ਰਿਪੋਰਟ

Share On
illegal-tobacco-growth-costing-three-provinces-2-47-billion-in-taxes-retail-report
It estimated B.C. lost between $215 million and $591 million in tobacco tax revenue to the illegal sales between 2019 and 2022.(Photo: The Canadian Press)

ਰਿਟੇਲ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਗੈਰ-ਕਾਨੂੰਨੀ ਤੰਬਾਕੂ ਦੀ ਵਿਕਰੀ ਕਾਰਨ ਚਾਰ ਸਾਲਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਓਨਟੇਰੀਓ ਅਤੇ ਨਿਊਫ਼ਿਨਲੈਂਡ ਅਤੇ ਲੈਬਰਾਡੋਰ ਦੀਆਂ ਸਰਕਾਰਾਂ ਨੂੰ ਟੈਕਸ ਮਾਲੀਏ ਵਿੱਚ $2.47 ਬਿਲੀਅਨ ਤੱਕ ਦਾ ਨੁਕਸਾਨ ਹੋਇਆ ਹੈ।

ਕਨਵੀਨੀਐਂਸ ਇੰਡਸਟਰੀ ਕਾਉਂਸਿਲ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਜਾਰੀ ਕੀਤੀ ਰਿਪੋਰਟ ਵਿੱਚ 2019 ਤੋਂ ਕਾਨੂੰਨੀ ਤੰਬਾਕੂ ਦੀ ਵਿਕਰੀ ਵਿੱਚ ਗਿਰਾਵਟ ਦੀ ਜਾਂਚ ਤਿੰਨ ਸੂਬਿਆਂ ਵਿੱਚ ਕੀਤੀ ਗਈ ਹੈ।

72 ਪੰਨਿਆਂ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਸਿਗਰਟਾਂ ਗੈਰ-ਕਾਨੂੰਨੀ ਤੌਰ 'ਤੇ ਵੇਚੀਆਂ ਜਾਂਦੀਆਂ ਹਨ।

ਇਨ੍ਹਾਂ ਨੂੰ ਟੈਕਸ ਅਤੇ ਡਿਊਟੀ ਮੁਕਤ, ਬਿਨਾਂ ਕਿਸੇ ਹੈਲਥ ਕੈਨੇਡਾ ਦੇ ਨਿਯਮਾਂ ਜਾਂ ਕਿਸੇ ਜਾਂਚ ਦੇ ਕਾਨੂੰਨੀ ਤੰਬਾਕੂ ਦੀਆਂ ਕੀਮਤਾਂ ਦੇ ਇੱਕ ਹਿੱਸੇ ਲਈ ਰਿਟੇਲ ਵਿੱਚ ਵੇਚਿਆ ਜਾਂਦਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਡਰੱਗ ਨਾਲੋਂ ਗੈਰ-ਕਾਨੂੰਨੀ ਸਿਗਰਟ ਵੇਚਣ 'ਚ ਜ਼ਿਆਦਾ ਮੁਨਾਫਾ ਹੁੰਦਾ ਹੈ ਅਤੇ ਸਿਗਰਟ ਨਾਲ ਫੜੇ ਜਾਣ 'ਤੇ ਸਜ਼ਾ ਘੱਟ ਹੁੰਦੀ ਹੈ।

ਇਸ ਅੰਦਾਜ਼ੇ ਮੁਤਾਬਿਕ ਬੀ.ਸੀ. ਨੂੰ 2019 ਅਤੇ 2022 ਦਰਮਿਆਨ ਗੈਰ-ਕਾਨੂੰਨੀ ਵਿਕਰੀ ਕਾਰਨ ਤੰਬਾਕੂ ਟੈਕਸ ਮਾਲੀਏ ਵਿੱਚ $215 ਮਿਲੀਅਨ ਤੋਂ $591 ਮਿਲੀਅਨ ਦਾ ਨੁਕਸਾਨ ਹੋਇਆ ਹੈ।

ਓਨਟੇਰੀਓ ਦਾ ਨੁਕਸਾਨ $990 ਮਿਲੀਅਨ ਅਤੇ $1.8 ਬਿਲੀਅਨ ਦੇ ਵਿਚਕਾਰ ਸੀ ਤੇ ਨਿਊਫ਼ਿਨਲੈਂਡ ਵਿੱਚ $25 ਮਿਲੀਅਨ ਅਤੇ $81 ਮਿਲੀਅਨ ਦੇ ਵਿਚਕਾਰ ਹੋਇਆ ਹੈ।

ਗੈਰ-ਕਾਨੂੰਨੀ ਸਿਗਰੇਟ ਦੀ ਵਿਕਰੀ ਓਨਟੇਰੀਓ ਦੀ ਮਾਰਕੀਟ ਦਾ 67 ਪ੍ਰਤੀਸ਼ਤ, ਬੀ ਸੀ ਵਿੱਚ 45 ਪ੍ਰਤੀਸ਼ਤ ,ਨਿਊਫ਼ਿਨਲੈਂਡ ਵਿੱਚ 44 ਫੀਸਦੀ ਹੈ। ਕਨਵੀਨੀਐਂਸ ਇੰਡਸਟਰੀ ਕਾਉਂਸਿਲ ਦੀ ਰਿਪੋਰਟ ਵਿੱਚ ਪੰਜ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ।

ਜਿਸ ਵਿੱਚ ਗੈਰ-ਕਾਨੂੰਨੀ ਤੰਬਾਕੂ ਦੀ ਤਸਕਰੀ ਲਈ ਜੁਰਮਾਨੇ ਦੀ ਮੰਗ ਕਰਨਾ, ਤੰਬਾਕੂ ਦੀ ਗੈਰ ਕਾਨੂੰਨੀ ਵਿਕਰੀ ਦਾ ਮੁਕਾਬਲਾ ਕਰਨ ਲਈ ਪੁਲਿਸ ਸਰੋਤਾਂ ਨੂੰ ਵਧਾਉਣਾ, ਇਸ ਮੁੱਦੇ ਨੂੰ ਸੰਘੀ ਅਤੇ ਸੂਬਾਈ ਨਿਆਂ ਅਧਿਕਾਰੀਆਂ ਦੀ ਪ੍ਰਮੁੱਖ ਤਰਜੀਹ ਬਣਾਉਣਾ ਸ਼ਾਮਲ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਗਰਟਨੋਸ਼ੀ ਦੀਆਂ ਦਰਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਸੰਘੀ ਅਤੇ ਸੂਬਾਈ ਸਰਕਾਰਾਂ ਨੇ ਕਾਨੂੰਨੀ ਤੰਬਾਕੂ ਪ੍ਰੋਡਕਸ 'ਤੇ ਟੈਕਸ ਵਧਾ ਦਿੱਤਾ ਹੈ।

ਜਿਸ ਤੋਂ ਬਾਅਦ ਸਿਗਰਟ ਪੀਣ ਵਾਲਿਆਂ ਨੇ ਗੈਰ ਕਾਨੂੰਨੀ ਮਾਰਕੀਟ ਵੱਲ ਰੁੱਖ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀ ਸੀ ਵਿੱਚ 200 ਸਿਗਰਟਾਂ ਦੇ ਇੱਕ ਕਾਨੂੰਨੀ ਡੱਬੇ ਦੀ $155 ਦੀ ਕੀਮਤ ਹੈ ਪਰ ਉਸੇ ਮਾਤਰਾ ਵਿੱਚ ਗੈਰ ਕਾਨੂੰਨੀ ਤੌਰ 'ਤੇ ਤੰਬਾਕੂ ਦੀ ਕੀਮਤ $30 ਅਤੇ $50 ਦੇ ਵਿਚਕਾਰ ਹੈ।

ਬੀ ਸੀ ਵਿੱਚ 20 ਕਾਨੂੰਨੀ ਸਿਗਰਟਾਂ ਦੇ ਪੈਕੇਜ ਨੂੰ $15 ਅਤੇ $21 ਦੇ ਵਿਚਕਾਰ ਵੇਚਿਆ ਜਾਂਦਾ ਹੈ।

ਪਰ ਗੈਰ ਕਾਨੂੰਨੀ ਤੌਰ 'ਤੇ $5 ਅਤੇ $7 ਦੇ ਵਿਚਕਾਰ ਵੇਚੀ ਜਾਂਦੀ ਹੈ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link