14.6C Vancouver
ADS

May 10, 2024 3:22 PM - The Canadian Press

ਅਸਥਾਈ ਵੀਜ਼ਿਆਂ ’ਚ ਕਟੌਤੀ ਨੂੰ ਲੈ ਕੇ ਮਾਂਟਰੀਅਲ ’ਚ ਮਿਲਣਗੇ ਇਮੀਗ੍ਰੇਸ਼ਨ ਮੰਤਰੀ

Share On
immigration-ministers-to-meet-in-montreal-over-cuts-to-temporary-visas
A major focus for the ministers will be negotiating how to allocate fewer temporary visas, which employers have come to rely on.(Photo: The Canadian Press)

ਕੈਨੇਡਾ ਵਿਚ ਅਸਥਾਈ ਨਿਵਾਸੀ ਦੀ ਗਿਣਤੀ ਘਟਾਉਣ ਸਬੰਧੀ ਫੈਡਰਲ ਅਤੇ ਸੂਬਿਆਂ ਦੇ ਇਮੀਗ੍ਰੇਸ਼ਨ ਮਿਨਿਸਟਰਾਂ ਦੀ ਮੀਟਿੰਗ ਸ਼ੁੱਕਰਵਾਰ ਨੂੰ ਮਾਂਟਰੀਅਲ ਵਿਚ ਹੋ ਰਹੀ ਹੈ। ਫੈਡਰਲ ਸਰਕਾਰ ਦੇ ਮਿਨਿਸਟਰ ਮਾਰਕ ਮਿਲਰ ਦੀ ਸੂਬਾਈ ਅਤੇ ਖੇਤਰੀ ਇਮੀਗ੍ਰੇਸ਼ਨ ਮਿਨਿਸਟਰਸ ਨਾਲ ਇਹ ਪਹਿਲੀ ਆਹਮੋ-ਸਾਹਮਣੇ ਮੀਟਿੰਗ ਹੈ। ਸਰਕਾਰ ਦਾ ਉਦੇਸ਼ 2027 ਤੱਕ ਅਸਥਾਈ ਨਿਵਾਸੀ ਦੀ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5 ਫੀਸਦੀ ਤੱਕ ਲਿਆਉਣਾ ਹੈ, ਜੋ 2023 ਵਿਚ 6.2 ਫੀਸਦੀ ਤੱਕ ਨੂੰ ਛੂਹ ਚੁੱਕੀ ਹੈ। ਸਰਕਾਰ ਮੁਤਾਬਕ, 2018 ਵਿਚ 337,460 ਅਸਥਾਈ ਕੰਮ ਵੀਜ਼ਾ ਧਾਰਕ ਸਨ। 2022 ਤੱਕ ਇਹ ਗਿਣਤੀ ਵੱਧ ਕੇ 605,851 ਹੋ ਗਈ।

ਮਿਨਿਸਟਰਸ ਦਾ ਫੋਕਸ ਹੁਣ ਇਸ ’ਤੇ ਹੈ ਕਿ ਅਸਥਾਈ ਵੀਜ਼ੇ ਕਿਵੇਂ ਘੱਟ ਕੀਤੇ ਜਾਣ, ਜਿਸ ’ਤੇ ਰੁਜ਼ਗਾਰਦਾਤਾ ਹੁਣ ਤੱਕ ਨਿਰਭਰ ਕਰਦੇ ਆਏ ਹਨ। ਸੀ.ਆਈ.ਬੀ.ਸੀ. ਅਰਥ ਸ਼ਾਸਤਰ ਦੇ ਕਾਰਜਕਾਰੀ ਨਿਰਦੇਸ਼ਕ ਐਂਡਰਿਊ ਗ੍ਰਾਂਥਮ ਨੇ ਪਿਛਲੇ ਮਹੀਨੇ ਪ੍ਰਕਾਸ਼ਿਤ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਅਸਥਾਈ ਵੀਜ਼ੇ ਵਿਚ ਕਟੌਤੀ ਨਾਲ ਆਬਾਦੀ ਦੇ ਵਾਧੇ ਨੂੰ ਹੌਲੀ ਕਰਨ ਵਿਚ ਮਦਦ ਮਿਲੇਗੀ, ਜੋ ਹਾਊਸਿੰਗ ਦੀ ਲਾਗਤ ’ਤੇ ਕੁਝ ਦਬਾਅ ਘੱਟ ਕਰ ਸਕਦਾ ਹੈ ਪਰ ਇਸ ਦੇ ਨਤੀਜੇ ਵਜੋਂ ਲੇਬਰ ਦੀ ਘਾਟ ਵੀ ਹੋ ਸਕਦੀ ਹੈ।

ਉਥੇ ਹੀ, ਕੰਪਨੀਆਂ ਨੂੰ ਕਰਮਚਾਰੀ ਕਾਇਮ ਰੱਖਣ ਲਈ ਵੱਧ ਤਨਖ਼ਾਹ ਦੀ ਪੇਸ਼ਕਸ਼ ਕਰਨੀ ਪੈ ਸਕਦੀ ਹੈ ਅਤੇ ਉਨ੍ਹਾਂ ਫਰਮਾਂ ਲਈ ਮਾਰਕੀਟ ਵਿਚ ਬਣੇ ਰਹਿਣਾ ਮੁਸ਼ਕਲ ਹੋਵੇਗਾ ਜੋ ਲਾਭਦਾਇਕ ਨਹੀਂ ਹਨ ਅਤੇ ਘੱਟ ਤਨਖ਼ਾਹ ਵਾਲੇ ਵਿਦੇਸ਼ੀ ਕਾਮੇ ’ਤੇ ਡਿਪੈਂਡ ਹਨ। ਇਮੀਗ੍ਰੇਸ਼ਨ ਮਿਨਿਸਟਰਸ ਦੀ ਮੀਟਿੰਗ ਵਿਚ ਮੁੱਖ ਮੁੱਦਾ ਲੇਬਰ ਦਾ ਹੋਵੇਗਾ ਅਤੇ ਅਸਥਾਈ ਵੀਜ਼ੇ ਸਬੰਧੀ ਨਵੇਂ ਟੀਚੇ ਬਾਰੇ ਘੋਸ਼ਣਾ ਸਤੰਬਰ ਵਿਚ ਕੀਤੀ ਜਾਵੇਗੀ।

Latest news

b-c-conservative-leader-attacks-eby-government-over-forestry-decline
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ਸਰਕਾਰ ’ਤੇ ਹਮਲਾ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ 'ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਦੇ ਜੰਗਲਾਤ ਖੇਤਰ ਦੀ ਬਰਬਾਦੀ ਲਈ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਸ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਰਹੇ ਹਨ। ਮੰਗਲਵਾਰ ਨੂੰ ਇੱਕ ਬਿਆਨ ਵਿਚ ਰਸਟੈਡ ਨੇ ਕਿਹਾ ਕਿ ਅਮਰੀਕੀ ਟੈਰਿਫਸ ਨੁਕਸਾਨਦੇਹ ਹਨ ਅਤੇ ਸਾਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨੀ ਵੀ ਚਾਹੀਦੀ ਹੈ ਪਰ ਟਰੰਪ ਦੀ ਵਾਪਸੀ ਤੋਂ ਬਹੁਤ ਪਹਿਲਾਂ ਸਾਲ 2016 ਤੋਂ ਹੀ ਬੀ. ਸੀ. ਦੇ Interior ਵਿਚਜੰਗਲਾਤ ਉਤਪਾਦਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਤੱਕ 50 ਫੀਸਦੀ ਘਟ ਚੁੱਕਾ ਹੈ।
trumps-presidency-delays-quebec-sovereignty-referendum-says-parti-québécois
Punjabi

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਕਿਊਬੈਕ ਦੀ ਆਜ਼ਾਦੀ ਲਈ ਰੈਫਰੈਂਡਮ ਨਹੀਂ ਕਰਵਾਏਗਾ: Parti Québécois

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
sentencing-arguments-begin-for-man-convicted-of-sexually-assaulting-three-women
Punjabi

ਜਿਨਸੀ ਸ਼ੋਸ਼ਣ ਦੇ ਦੋਸ਼ੀ Mantha ਨੂੰ ਅੱਜ ਮਿਲ ਸਕਦੀ ਹੈ ਸਜ਼ਾ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link