17.55C Vancouver
ADS

Jul 20, 2021 9:24 AM -

ਭਾਰਤ ਨੇ ਛੇ ਪਣਡੁੱਬੀਆਂ ਬਣਾਉਣ ਲਈ 50,000 ਕਰੋੜ ਪ੍ਰੋਜੈਕਟ ਦਾ ਟੈਂਡਰ ਕੀਤਾ ਜਾਰੀ

Share On
india-issues-tender-for-rs-50-000-crore-project-to-build-six-submarines
India issues tender for Rs 50,000 crore project to build six submarines

ਮੇਕ ਇਨ ਇੰਡੀਆ ਅਤੇ ਭਾਰਤੀ ਨੇਵੀ ਨੂੰ ਹੋਰ ਉਤਸ਼ਾਹਿਤ ਕਰਨ ਲਈ, ਅੱਜ ਮੰਗਲਵਾਰ ਨੂੰ ਰੱਖਿਆ ਮਹਿਕਮੇ ਨੇ ਤਕਰੀਬਨ 50,000 ਕਰੋੜ ਦਾ ਟੈਂਡਰ ਜਾਰੀ ਕੀਤਾ ਹੈ, ਜਿਸ ਵਿੱਚ ਪ੍ਰੋਜੈਕਟ-75 ਇੰਡੀਆ ਦੇ ਤਹਿਤ ਛੇ ਰਵਾਇਤੀ ਪਣਡੁੱਬੀਆਂ ਬਣਾਈਆਂ ਜਾਣਗੀਆਂ।

ਰੱਖਿਆ ਸੂਤਰਾਂ ਮੁਤਾਬਕ,"ਅੱਜ ਮੁਲਕ ਵਿੱਚ ਹੀ ਛੇ ਰਵਾਇਤੀ ਡੀਜ਼ਲ-ਬਿਜਲਈ ਪਣਡੁੱਬੀਆਂ ਨੂੰ ਬਣਾਉਣ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਇਹ ਟੈਂਡਰ ਮਾਜ਼ਾਗੌਂ ਡੌਕਯਾਰਡਸ ਲਿਮਿਟਿਡ ਅਤੇ ਲਾਰਜ਼ਨ ਐਂਡ ਟੌਬਰੋ ਨੂੰ ਜਾਰੀ ਕੀਤਾ ਗਿਆ ਹੈ।"

ਹੁਣ ਇਹ ਰਣਨੀਤਿਕ ਭਾਈਵਾਲ, ਦੋ ਭਾਰਤੀ ਕੰਪਨੀਆਂ, ਫਰਾਂਸ, ਜਰਮਨੀ, ਰੂਸ, ਦੱਖਣੀ ਕੋਰੀਆ ਅਤੇ ਸਪੇਨ ਸਣੇ, ਪੰਜ ਗਲੋਬਲ, ਅਸਲੀ ਸਮਾਨ ਦਾ ਉਤਪਾਦਨ ਕਾਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ-ਇੱਕ ਭਾਈਵਾਲ ਚੁਣਨਗੀਆਂ, ਉਨ੍ਹਾਂ ਅੱਗੇ ਆਖਿਆ।

ਦੱਸਣਯੋਗ ਹੈ ਕਿ ਇਸ ਟੈਂਡਰ ਦੇ ਲਈ ਬੇਨਤੀ ਜਾਂ ਪ੍ਰਸ੍ਤਾਵ (ਆਰਐੱਫਪੀ) 4 ਜੂਨ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੱਖਿਆ ਅਧਿਗ੍ਰਹਿਣ ਕਾਉਂਸਿਲ ਦੀ ਬੈਠਕ ਵਿੱਚ ਕੀਤੀ ਗਈ ਸੀ।

ਪ੍ਰੋਜੈਕਟ-75 ਇੰਡੀਆ ਦੇ ਤਹਿਤ, ਜਲ ਸੈਨਾ ਛੇ ਰਵਾਇਤੀ ਡੀਜ਼ਲ-ਬਿਜਲਈ ਪਣਡੁੱਬੀਆਂ ਬਣਾਵੇਗੀ, ਜੋ ਕਿ ਇਸ ਵੇਲੇ ਮੁੰਬਈ ਵਿਚਲੇ ਮਾਜ਼ਾਗੌਂ ਡੌਕਯਾਰਡਸ ਲਿਮਿਟਿਡ ਵਿੱਚ ਉਸਾਰੀ ਅਧੀਨ ਸਕੌਰਪੀਨ-ਕਲਾਸ ਪਣਡੁੱਬੀ ਤੋਂ ਵੀ ਵੱਡੀਆਂ ਹੋਣਗੀਆਂ।

ਇਹ ਪਣਡੁੱਬੀਆਂ ਵੱਧ ਟਿਕਾਊ ਫਾਇਰਪਾਵਰ ਨਾਲ ਲੈਸ ਹੋਣਗੀਆਂ, ਤਾਂ ਕਿ ਕਿਸ਼ਤੀਆਂ ਵਿੱਚ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ (ਏਐੱਸਸੀਐੱਮ) ਦੇ ਨਾਲ ਜ਼ਮੀਨ 'ਤੇ ਹਮਲਾ ਕਰਨ ਵਾਲੀਆਂ ਘੱਟੋ-ਘੱਟ 12 ਕਰੂਜ਼ ਮਿਜ਼ਾਇਲਾਂ ਆ ਸਕਣ।

ਇਹ ਪ੍ਰੋਜੈਕਟ ਇੱਕ ਰਣਨੀਤਿਕ ਭਾਈਵਾਲੀ ਨਮੂਨੇ ਦੇ ਤਹਿਤ ਚਲਾਇਆ ਜਾ ਰਿਹਾ ਹੈ, ਜਿਸਦਾ ਮਕਸਦ ਭਾਰਤ ਨੂੰ ਰੱਖਿਆ ਯੰਤਰਾਂ ਦੇ ਉਤਪਾਦਕ ਦੇ ਤੌਰ 'ਤੇ ਉਭਾਰਨਾ ਹੈ ਅਤੇ ਇਸਦੇ ਨਾਲ ਹੀ ਉਦਯੋਗਿਕ ਅਤੇ ਆਰ ਐਂਡ ਦੀ ਪਰਿਸਥਿਤੀ ਤੰਤਰ ਨੂੰ ਸਥਾਪਿਤ ਕਰਨਾ, ਜੋ ਕਿ ਹਥਿਆਰਬੰਦ ਦਸਤਿਆਂ ਦੀਆਂ ਭਵਿੱਖ ਦੀਆਂ ਲੋੜਾਂ ਦੀ ਪੂਰਤੀ ਕਰੇ ਅਤੇ ਨਿਰਯਾਤ ਨੂੰ ਵੀ ਉਤਸ਼ਾਹਿਤ ਕਰੇ।

Latest news

skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link