22.18C Vancouver
ADS

Aug 2, 2021 10:16 AM -

ਇੰਦਰ-2021 ਅਭਿਆਸ ਲਈ ਰੂਸ ਪੁੱਜੇ ਭਾਰਤੀ ਫ਼ੌਜੀ

Share On
indian-soldiers-arrive-in-russia-for-indra-2021-drills
Indian soldiers arrive in Russia for Indra-2021 drills

ਭਾਰਤੀ ਫ਼ੌਜ ਵੱਲੋਂ ਸੋਮਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਭਾਰਤੀ ਫ਼ੌਜੀ ਇੰਦਰ-2021 ਡਰਿੱਲ ਲਈ ਰੂਸ ਦੇ ਵੌਲਗੋਗ੍ਰੈਡ ਵਿਖੇ ਪੁੱਜ ਚੁੱਕੇ ਹਨ।

ਇਸ ਦਸਤੇ ਦੇ ਪਹੁੰਚਣ 'ਤੇ ਰੂਸ ਦੇ ਫ਼ੌਜੀ ਬੈਂਡ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਭਾਰਤੀ ਫ਼ੌਜ ਵੱਲੋਂ ਟਵੀਟ ਕੀਤਾ ਗਿਆ,"ਅਭਿਆਸ ਇੰਦਰ2021: ਭਾਰਤੀ ਫ਼ੌਜ ਦਾ ਦਸਤਾ 1 ਤੋਂ 13 ਅਗਸਤ ਤੱਕ ਇੰਦਰ 2021, ਅਭਿਆਸ ਵਿੱਚ ਹਿੱਸਾ ਲੈਣ ਲਈ, ਰੂਸ ਦੇ ਵੌਲਗੋਗ੍ਰੈਡ ਵਿਖੇ ਪੁੱਜ ਚੁੱਕਾ ਹੈ। ਦਸਤੇ ਦੇ ਪੁੱਜਣ 'ਤੇ ਰੂਸੀ ਫ਼ੌਜੀ ਬੈਂਡ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।"

ਰੂਸ ਦੇ ਦੱਖਣੀ ਫ਼ੌਜੀ ਜ਼ਿਲੇ (ਐੱਸਐੱਮਡੀ) ਦੇ ਬੁਲਾਰੇ ਵੱਲੋਂ ਦੀ ਭਾਰਤੀ ਦਸਤੇ ਦੇ ਪੁੱਜਣ ਦਾ ਐਲਾਨ ਕੀਤਾ ਗਿਆ।

"ਵੌਲਗੋਗ੍ਰੈਡ ਦੇ ਗਮਰਾਕ ਹਵਾਈ-ਅੱਡੇ 'ਤੇ ਭਾਰਤੀ ਫ਼ੌਜ ਦੇ 250 ਸਿਪਾਹੀਆਂ ਦਾ ਇੱਕ ਦਸਤਾ, ਕੌਮਾਂਤਰੀ ਅਭਿਆਸ ਇੰਦਰ-2021 ਵਿੱਚ ਹਿੱਸਾ ਲੈਣ ਲਈ ਪੁੱਜਾ ਹੈ,"ਐੱਸਐੱਮਡੀ ਦੇ ਬੁਲਾਰੇ ਵਦਿਮ ਅਸਤਾਫ਼ਯੇਵ ਨੇ ਆਖਿਆ।

ਰੂਸ ਦੀ ਖ਼ਬਰ ਏਜੇਂਸੀ ਸਪੁਤਨਿਕ ਦੇ ਮੁਤਾਬਕ, ਪਹੁੰਚਣ ਤੋਂ ਬਾਅਦ, ਭਾਰਤੀ ਸਿਪਾਹੀ ਵੌਲਗੋਗ੍ਰੈਡ ਵਿੱਚ ਐੱਸਐੱਮਡੀ ਪ੍ਰਡਬੁਆਏ ਮੈਦਾਨ 'ਚ ਸਥਿਤ ਕੈਂਪ ਵੱਲ ਰਵਾਨਾ ਹੋ ਗਏ।

ਗ਼ੌਰਤਲਬ ਹੈ ਕਿ ਇੰਦਰ-2020, ਮੋਟਰ ਰਾਈਫਲ, ਤੋਪ ਅਤੇ ਤੋਪਖਾਨੇ ਤੋਂ 250 ਸਿਪਾਹੀਆਂ ਨਾਲ, 1 ਤੋਂ 13 ਅਗਸਤ ਤੱਕ ਚੱਲੇਗੀ।

ਇਸ ਅਭਿਆਸ ਵਿੱਚ 250 ਭਾਰਤੀ ਸਿਪਾਹੀਆਂ ਸਣੇ, ਰੂਸੀ ਇੰਟੈਲੀਜੈਂਸ ਫ਼ੌਜ ਵੀ ਸ਼ਾਮਲ ਹੋਵੇਗੀ।

ਅੱਤਵਾਦ ਦਾ ਮੁਕਾਬਲਾ ਕਰਨ 'ਤੇ ਕੇਂਦਰਿਤ ਇਸ ਅਭਿਆਸ ਵਿੱਚ 100 ਤੋਂ ਵੀ ਵੱਧ ਫ਼ੌਜੀ ਹਾਰਡਵੇਅਰ ਇਸਤੇਮਾਲ ਕੀਤੇ ਜਾਣਗੇ।

Latest news

canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link