Apr 30, 2021 7:41 PM -

ਵੈਨਕੂਵਰ 'ਚ ਇੱਕ ਸੀਨੀਅਰ ਔਰਤ ਠੱਗੀ ਦਾ ਸ਼ਿਕਾਰ ਬਣਨ ਤੋਂ ਬੱਚ ਗਈ।
ਪੁਲਿਸ ਦਾ ਕਹਿਣਾ ਹੈ ਕਿ ਔਰਤ ਨੂੰ 31 ਮਾਰਚ ਨੂੰ ਫੋਨ ਜ਼ਰੀਏ ਸੰਪਰਕ ਕੀਤਾ ਗਿਆ ਸੀ।
ਔਰਤ ਦੀ ਉਮਰ 96 ਸਾਲ ਦੱਸੀ ਗਈ ਹੈ।
ਇਸ ਔਰਤ ਨੂੰ ਇੱਕ ਪਤੇ 'ਤੇ $20,000 ਭੇਜਣ ਨੂੰ ਕਿਹਾ ਗਿਆ ਸੀ।
ਉਸ ਨੂੰ ਕਿਹਾ ਗਿਆ ਸੀ ਕਿ ਪੈਸਾ ਕਿਤਾਬਾਂ ਦੇ ਵਿੱਚ ਲਕੋ ਕੇ ਭੇਜਿਆ ਜਾਵੇ।
ਪੈਸਾ ਇੰਗਲੈਂਡ ਭੇਜਿਆ ਜਾਣਾ ਸੀ।
ਅਜਿਹਾ ਕਰਨ ਲਈ ਕਹਿੰਦੇ ਹੋਏ ਕੀ ਵਜ੍ਹਾ ਦੱਸੀ ਗਈ ਜਾਂ ਕੀ ਬਹਾਨਾ ਬਣਾਇਆ ਗਿਆ ਸੀ, ਇਸ ਦੇ ਵੇਰਵੇ ਨਹੀਂ ਦੱਸੇ ਗਏ।
ਵੈਨਕੂਵਰ ਪੁਲਿਸ ਕਾਂਸਟੇਬਲ ਤਾਨੀਆ ਵਿਸਿੰਟਨ ਨੇ ਕਿਹਾ ਕਿ ਔਰਤ ਨੇ ਉਸੇ ਦਿਨ ਬੈਂਕ ਤੋਂ ਪੈਸਾ ਵੀ ਕਢਾ ਲਿਆ ਸੀ।
ਔਰਤ ਦੇ ਭਤੀਜੇ ਨੂੰ ਪੈਸੇ ਕਢਵਾਉਣ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਪੁਲਿਸ ਨੂੰ ਦੱਸਿਆ।
ਪੁਲਿਸ ਦੀ ਪੁੱਛਗਿੱਛ ਦੌਰਾਨ ਫੋਨ-ਕਾਲ ਦੀ ਜਾਣਕਾਰੀ ਮਿਲੀ।
ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੈਸਾ ਸ਼ੱਕੀ ਨੂੰ ਭੇਜੇ ਜਾਣ ਤੋਂ ਰੋਕ ਲਿਆ।
ਵਿਸਿੰਟਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਣ ਤੱਕ ਕਿਤਾਬਾਂ ਨੂੰ ਮੇਲ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਇੰਗਲੈਂਡ ਦੀਆਂ ਲਾਅ-ਐਨਫੋਰਸਮੈਂਟ ਏਜੈਂਸੀਆਂ ਨਾਲ ਸੰਪਰਕ ਬਣਾਇਆ ਅਤੇ ਇਸ ਪੈਕੇਜ ਦੀ ਸ਼ੱਕੀ ਤੱਕ ਡਿਲੀਵਰੀ ਤੋਂ ਪਹਿਲਾਂ ਦਖਲ ਦਿੱਤਾ ਗਿਆ।




