14.63C Vancouver
ADS

Aug 30, 2024 1:45 PM - The Canadian Press

ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਫੈਡਰਲ ਕੈਪ ਤੋਂ ਹੇਠਾਂ ਆਏ: ਯੂਨੀਵਰਸਿਟੀਜ਼ ਕੈਨੇਡਾ

Share On
international-student-enrolment-drops-below-federal-cap-universities-canada
Universities Canada president Gabriel Miller says the change will actually be bigger than the government predicted, and that will take a major financial toll on schools.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵਲੋਂ ਵਿਦਿਆਰਥੀ ਵੀਜ਼ਾ ਸੀਮਤ ਕੀਤੇ ਜਾਣ ਦਾ ਵੱਡਾ ਅਸਰ ਹੋਣ ਦੇ ਆਸਾਰ ਹਨ। ਕੈਨੇਡੀਅਨ ਯੂਨੀਵਰਸਿਟੀਜ਼ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ਯੂਨੀਵਰਸਿਟੀਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਕੈਨੇਡਾ ਤੋਂ ਬਾਹਰਲੇ ਵਿਦਿਆਰਥੀ ਦੇ ਦਾਖ਼ਲੇ ਫੈਡਰਲ ਸਰਕਾਰ ਵਲੋਂ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ 'ਤੇ ਲਗਾਈ ਗਈ ਕੈਪ ਤੋਂ ਹੇਠਾਂ ਚਲੇ ਗਏ ਹਨ।

ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਰਿਹਾਇਸ਼, ਸਿਹਤ ਸੰਭਾਲ ਅਤੇ ਹੋਰ ਸੇਵਾਵਾਂ 'ਤੇ ਦਬਾਅ ਦਾ ਹਵਾਲਾ ਦਿੰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਣ ਲਈ ਜਨਵਰੀ ਵਿਚ ਇੱਕ ਕੈਪ ਦੀ ਘੋਸ਼ਣਾ ਕੀਤੀ ਸੀ ਅਤੇ ਉਮੀਦ ਜਤਾਈ ਸੀ ਕਿ ਇਸ ਦੇ ਨਤੀਜੇ ਵਜੋਂ 2024 ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿਚ 35 ਫੀਸਦੀ ਦੀ ਕਮੀ ਆਵੇਗੀ ਪਰ ਯੂਨੀਵਰਸਿਟੀਜ਼ ਕੈਨੇਡਾ ਦੇ ਪ੍ਰਧਾਨ ਗੈਬਰੀਅਲ ਮਿਲਰ ਦਾ ਕਹਿਣਾ ਹੈ ਕਿ ਇਹ ਗਿਰਾਵਟ ਅਸਲ ਵਿਚ ਸਰਕਾਰ ਵਲੋਂ ਕੀਤੀ ਗਈ ਭਵਿੱਖਬਾਣੀ ਤੋਂ ਕਿਤੇ ਵੱਡੀ ਹੋਵੇਗੀ ਅਤੇ ਇਸ ਨਾਲ ਸਕੂਲ'ਤੇ ਵੱਡਾ ਵਿੱਤੀ ਬੋਝ ਪਵੇਗਾ।

ਉੱਥੇ ਹੀ, ਮਿਲਰ ਦਾ ਕਹਿਣਾ ਹੈ ਕਿ ਵਿਦਿਆਰਥੀ ਵੀਜ਼ਾ ਸੀਮਤ ਕੀਤੇ ਜਾਣ ਦਾ ਪੂਰਾ ਪ੍ਰਭਾਵ ਉਦੋਂ ਤੱਕ ਸਪੱਸ਼ਟ ਨਹੀਂ ਹੋਵੇਗਾ ਜਦੋਂ ਤੱਕ ਸਕੂਲ ਇਹ ਨਹੀਂ ਦੇਖ ਲੈਂਦੇ ਕਿ ਸਤੰਬਰ ਵਿਚ ਕਿੰਨੇ ਬਾਹਰਲੇ ਸਟੂਡੈਂਟਸ ਆਉਂਦੇ ਹਨ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link