13.77C Vancouver
ADS

Oct 16, 2023 6:18 PM - The Canadian Press

ਇਜ਼ਰਾਈਲ-ਹਮਾਸ ਯੁੱਧ: ਇਲੀਨੋਇਸ ਵਿੱਚ ਨਫ਼ਰਤੀ ਅਪਰਾਧ ਵਿੱਚ 6 ਸਾਲ ਦੇ ਫਲਸਤੀਨੀ ਬੱਚੇ ਦਾ ਕਤਲ

Share On
israel-hamas-war-6-year-old-palestinian-child-killed-in-hate-crime-in-illinois
Authorities say they found the woman and the 6-year-old child repeatedly stabbed Saturday morning at a home southwest of Chicago. (Photo: The Canadian Press)

ਇੱਕ 71 ਸਾਲ ਦੇ ਬਜ਼ੁਰਗ ਨੇ ਇੱਕ 6 ਸਾਲ ਦੇ ਫਲਸਤੀਨੀ ਬੱਚੇ 'ਤੇ ਚਾਕੂ ਨਾਲ 26 ਵਾਰ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਹੈ।

ਇਹ ਘਟਨਾ ਅਮਰੀਕਾ ਦੇ ਇਲੀਨੋਏ ਦੀ ਹੈ।

71 ਸਾਲਾ ਮਕਾਨ ਮਾਲਕ 'ਤੇ ਕਤਲ ਅਤੇ ਦੋ ਨਫ਼ਰਤੀ ਅਪਰਾਧਾਂ ਸਣੇ ਦੋਸ਼ ਲਗਾਏ ਗਏ ਹਨ।

ਦੋਸ਼ੀ ਨੇ ਬੱਚੇ ਦੀ ਮਾਂ 'ਤੇ ਵੀ ਹਮਲਾ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਹੈ।

ਹਮਲੇ ਦਾ ਕਾਰਨ ਇਜ਼ਰਾਈਲ ਹਮਾਸ ਜੰਗ ਹੈ।

ਦਰਅਸਲ ਪੁਲਿਸ ਨੂੰ ਸ਼ਨੀਵਾਰ ਦੁਪਹਿਰ ਨੂੰ ਪਲੇਨਫੀਲਡ ਟਾਊਨਸ਼ਿਪ ਵਿੱਚ ਰਿਹਾਇਸ਼ 'ਤੇ ਬੁਲਾਇਆ ਗਿਆ ਸੀ, ਜਿੱਥੇ 2 ਲੋਕ ਜ਼ਖਮੀ ਹਾਲਤ ਵਿੱਚ ਮਿਲੇ। ਜਿਨ੍ਹਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ।

ਵਿਲ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਇੱਕ ਬਿਆਨ ਅਨੁਸਾਰ ਛੇ ਸਾਲਾ ਬੱਚੇ ਨੇ ਹਸਪਤਾਲ ਵਿੱਚ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਲੜਕੇ ਨੂੰ 30 ਸੈਂਟੀਮੀਟਰ ਲੰਬੇ ਸੇਰੇਟਿਡ ਮਿਲਟਰੀ ਸਟਾਈਲ ਚਾਕੂ ਨਾਲ ਉਸਦੇ ਸਾਰੇ ਸਰੀਰ ਵਿੱਚ 26 ਵਾਰ ਮਾਰਿਆ ਗਿਆ ਸੀ।

ਉਸਦੀ 32 ਸਾਲਾ ਮਾਂ ਨੂੰ ਇੱਕ ਦਰਜਨ ਤੋਂ ਵੱਧ ਚਾਕੂ ਮਾਰੇ ਗਏ ਪਰ ਉਸਦੇ ਬਚਣ ਦੀ ਉਮੀਦ ਹੈ।

ਪੁਲਿਸ ਨੇ ਦੋਸ਼ੀ ਜੋਸੇਫ ਐਮ ਕਾਜ਼ੂਬਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਹ ਆਪਣੇ ਘਰ ਨੇੜੇ ਸੜਕ 'ਤੇ ਜ਼ਮੀਨ 'ਤੇ ਬੈਠਾ ਮਿਲਿਆ।

ਉਸ ਦੇ ਮੱਥੇ 'ਤੇ ਸੱਟ ਦੇ ਨਿਸ਼ਾਨ ਸਨ।

ਪੁਲਿਸ ਨੇ ਦੋਸ਼ੀ 'ਤੇ ਫਸਟ-ਡਿਗਰੀ ਕਤਲ, ਫਸਟ-ਡਿਗਰੀ ਕਤਲ ਦੀ ਕੋਸ਼ਿਸ਼, ਨਫਰਤ ਅਪਰਾਧ ਦੇ ਦੋ ਮਾਮਲਿਆਂ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ।

ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Latest news

nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
targeted-shooting-in-coquitlam-police-seek-dashcam-footage
Punjabi

ਕੋਕੁਇਟਲਮ ਵਿੱਚ ਟਾਰਗੇਟਿਡ ਸ਼ੂਟਿੰਗ, ਪੁਲਿਸ ਵੱਲੋਂ ਡੈਸ਼ਕੈਮ ਫੁਟੇਜ ਦੀ ਕੀਤੀ ਗਈ ਮੰਗ

ਕੋਕੁਇਟਲਮ ਵਿਚ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇਹ ਘਟਨਾ ਸ਼ਨੀਵਾਰ ਨੂੰ ਰਾਤ ਸਮੇਂ ਵਾਪਰੀ। ਹਾਲਾਂਕਿ, ਸ਼ੂਟਿੰਗ ਦੇ ਅਸਲ ਕਾਰਨਾਂ ਅਤੇ ਮਕਸਦ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਨੇ ਜਾਂਚ ਦੀ ਗੁਪਤਤਾ ਬਣਾਈ ਰੱਖਣ ਲਈ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਹੋਇਆ ਜਾਂ ਨਹੀਂ।
voting-preparations-accelerate-for-albertas-10-question-referendum
Punjabi

ਐਲਬਰਟਾ ਦੇ 10 ਸਵਾਲਾਂ ਵਾਲੇ ਰਿਫਰੈਂਡਮ ਲਈ ਵੋਟਿੰਗ ਤਿਆਰੀਆਂ ਤੇਜ਼

ਐਲਬਰਟਾ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ 10 ਸਵਾਲਾਂ ਵਾਲੇ ਰਿਫਰੈਂਡਮ ਲਈ ਵਿਸ਼ੇਸ਼ ਡਾਕ ਰਾਹੀਂ ਭੇਜੇ ਜਾਣ ਵਾਲੇ ਬੈਲਟ ਦੀ ਵੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਲੈਕਸ਼ਨ ਐਲਬਰਟਾ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਜਿਨ੍ਹਾਂ ਵੋਟਰਾਂ ਨੇ ਵਿਸ਼ੇਸ਼ ਬੈਲਟ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਈ ਹੈ, ਉਨ੍ਹਾਂ ਨੂੰ ਡਾਕ ਰਾਹੀਂ ਪੈਕੇਜ ਮਿਲਣੇ ਸ਼ੁਰੂ ਹੋ ਜਾਣਗੇ ਜਾਂ ਉਹ ਖ਼ੁਦ ਜਾ ਕੇ ਵੀ ਆਪਣੇ ਬੈਲਟ ਪ੍ਰਾਪਤ ਕਰ ਸਕਦੇ ਹਨ।
bald-range-wildfire-under-control-after-25-days-thousands-of-residents-return-home
Punjabi

25 ਦਿਨਾਂ ਬਾਅਦ ਕਾਬੂ ਹੇਠ ਆਈ Bald Range ਦੀ ਭਿਆਨਕ ਜੰਗਲੀ ਅੱਗ, ਹਜ਼ਾਰਾਂ ਲੋਕ ਘਰ ਪਰਤੇ

ਬੀ.ਸੀ. ਦੇ ਸਮਰਲੈਂਡ ਤੋਂ ਲਗਭਗ 15 ਕਿਲੋਮੀਟਰ ਵੈਸਟ ਵਿਚ ਤਬਾਹੀ ਮਚਾਉਣ ਵਾਲੀ Bald Range ਜੰਗਲੀ ਅੱਗ ਨੂੰ ਲਗਭਗ 25 ਦਿਨਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਕੰਟਰੋਲ ਹੇਠ ਕਰ ਲਿਆ ਗਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ, ਇਹ ਅੱਗ 7 ਅਗਸਤ ਨੂੰ ਭੜਕੀ ਸੀ, ਜਿਸ ਨੇ 25,163 ਹੈਕਟੇਅਰ ਦੇ ਵੱਡੇ ਰਕਬੇ ਨੂੰ ਪ੍ਰਭਾਵਿਤ ਕੀਤਾ ਹੈ।
commercial-plaza-targeted-in-north-etobicoke-shooting-no-injuries-reported
Punjabi

North Etobicoke ਵਿੱਚ ਵਪਾਰਕ ਪਲਾਜ਼ਾ ’ਤੇ ਚੱਲੀਆਂ ਗੋਲੀਆਂ ,ਕੋਈ ਜ਼ਖਮੀ ਨਹੀਂ

ਟੋਰੌਂਟੋ ਦੇ North Etobicoke ਇਲਾਕੇ ਵਿਚ ਅੱਜ ਇੱਕ ਵਪਾਰਕ ਇਮਾਰਤ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਮੁਤਾਬਕ, ਸ਼ੂਟਿੰਗ ਦੀ ਇਹ ਵਾਰਦਾਤ ਸਵੇਰ ਕਰੀਬ 4:20 ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਹਾਈਵੇਅ 27 ਦੇ ਖੇਤਰ ਵਿਚ ਇੱਕ ਵਪਾਰਕ ਪਲਾਜ਼ਾ ਵਿਖੇ ਵਾਪਰੀ, ਜਿੱਥੇ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਖ਼ੁਦ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link