Dec 12, 2020 3:01 AM -

ਅੱਜ ਫੈਡਰਲ ਸਿਹਤ ਮੰਤਰੀ ਪੈਟੀ ਹਾਏਡੂ ਨੇ ਦੇਸ਼ਵਾਸੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਹਾਲਾਤ ਸੁਧਰਨ ਤੋਂ ਪਹਿਲਾਂ ਇੱਕ ਵਾਰ ਵਿਗੜਣਗੇ।
ਉਨ੍ਹਾਂ ਕਿਹਾ ਕਿ ਨਵੇਂ ਫੈਡਰਲ ਮਾਡਲਿੰਗ ਦੇ ਅੰਕੜੇ ਦਰਸ਼ਾਉਂਦੇ ਹਨ ਕਿ ਜਨਵਰੀ ਤੱਕ ਦੇਸ਼ 'ਚ ਹੋਰ ਰੋਜ਼ ਕੋਵਿਡ-19 ਦੇ 12,000 ਤੱਕ ਮਾਮਲੇ ਰਿਪੋਰਟ ਹੋਣੇ ਸ਼ੁਰੂ ਹੋ ਸਕਦੇ ਹਨ।
ਪੈਟੀ ਹਾਏਡੂ ਨੇ ਕਿਹਾ ਕਿ ਛੁੱਟੀਆਂ ਦੇ ਸਮੇਂ ਦੌਰਾਨ ਬੇਹੱਦ ਧਿਆਨ ਰੱਖਣ ਦੀ ਲੋੜ ਹੈ।
ਸਿਹਤ ਮੰਤਰੀ ਨੇ ਅੱਜ ਜਾਣਕਾਰੀ ਦਿੱਤੀ ਕਿ ਕੈਨੇਡਾ ਪਹੁੰਚ ਰਹੀ ਵੈਕਸੀਨ ਦੀਆਂ ਖੁਰਾਕਾਂ ਦੀ ਵੰਢ ਸੂਬਿਆਂ ਅਤੇ ਟੈਰੀਟਰੀਸ 'ਚ ਪਰ-ਕੈਪਿਟਾ ਆਧਾਰ 'ਤੇ ਕੀਤੀ ਜਾਵੇਗੀ।
ਇਸ ਦਾ ਅਰਥ ਹੈ ਕਿ ਰੈਜ਼ੀਡੈਂਟਸ ਦੀ ਗਿਣਤੀ ਦੇ ਆਧਾਰ 'ਤੇ ਵੰਢ ਹੋਵੇਗੀ।
ਯਾਦ ਰਹੇ ਕੈਨੇਡਾ 'ਚ 73,200 ਤੋਂ ਵਧੇਰੇ ਕੋਵਿਡ-19 ਸੰਬੰਧੀ ਐਕਟਿਵ ਮਾਮਲੇ ਹਨ।




