Jul 7, 2021 4:33 PM -

ਜਦ ਵੀ ਫੈਡਰਲ ਚੋਣਾਂ ਹੋਣਗੀਆਂ ਉਸ ਸਮੇ ਐਨ ਡੀ ਪੀ ਦਾ ਬਹੁਤਾ ਜ਼ੋਰ ਵੈਸਟ੍ਹਨ ਕੈਨੇਡਾ ਵਿੱਚ ਇੱਕ ਵਾਰ ਫੇਰ ਆਪਣੀ ਪਕੜ ਮਜ਼ਬੂਤ ਕਰਨ ਤੇ ਹੋਵੇਗਾ।
ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਬੀ.ਸੀ ਦੇ ਲੋਅਰ ਮੇਨਲੈਂਡ ਦੇ ਇਲਾਕੇ ਵਿੱਚ ਅਤੇ ਬੀ.ਸੀ ਦੇ ਰੂਰਲ ਇਲਾਕੇ ਵਿੱਚ ਵੀ ਉਹ ਆਪਣੀ ਪਾਰਟੀ ਦਾ ਵਿਸਥਾਰ ਕਰਨ ਵਾਰੇ ਸੋਚ ਰਹੇ ਹਨ।
ਐਨ ਡੀ ਪੀ ਦੇ 24 ਮੌਜੂਦਾ ਉਮੀਦਵਾਰਾਂ ਵਿੱਚੋਂ 11 ਬੀ.ਸੀ ਤੋਂ ਹਨ।
ਉਧਰ ਲਿਬਰਲਜ਼ ਵੀ ਮੇਜੋਰਿਟੀ ਸਰਕਾਰ ਬਣਾਉਣ ਲਈ ਬੀ.ਸੀ ਦੀਆਂ ਸੀਟਾਂ ਤੇ ਨਿਗਾ ਟਿਕਾ ਕੇ ਬੈਠੇ ਹਨ।




