Jul 15, 2020 4:08 PM -

ਅੱਜ ਫ਼ੈਡਰਲ ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਨੇ ਕਨੈੱਕਟ ਐਫ਼.ਐਮ. ਦੇ ਸਵੇਰ ਵਾਲਾ ਸ਼ੋਅ ਵਿੱਚ ਪ੍ਰਮੁੱਖ ਰਾਜਨੀਤਿਕ ਮਸਲਿਆਂ 'ਤੇ ਆਪਣਾ ਰੁੱਖ ਸਾਫ਼ ਕੀਤਾ।
ਜਗਮੀਤ ਸਿੰਘ ਦਾ ਕਹਿਣਾ ਸੀ ਕਿ ਕੈਨੇਡਾ ਦੀ ਪਬਲਿਕ ਸਰਵਿਸ ਇੱਕ ਬਹੁਤ ਯੋਗ ਸੰਸਥਾ ਹੈ ਅਤੇ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਦਾ ਠੇਕਾ 'ਵੀ ਚੈਰਿਟੀ' ਨੂੰ ਨਾ ਦੇਕੇ, ਸਰਕਾਰ ਨੂੰ ਆਪਣੇ ਕੋਲ ਰੱਖਣ ਚਾਹੀਦਾ ਸੀ।
ਉਹਨਾਂ ਕਿਹਾ ਕਿ 'ਵੀ ਚੈਰਿਟੀ' ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਪੁਲੀਸ ਵੱਲੋਂ ਵੀ ਜਾਂਚ ਹੋਣੀ ਚਾਹੀਦੀ ਹੈ।
ਕੈਨੇਡਾ ਦੀ ਚੀਨ ਸੰਬੰਧਿਤ ਨੀਤੀ ਬਾਰੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਚੀਨ ਵਿੱਚ ਫਸੇ ਦੋਨਾਂ ਮਾਈਕਲਾਂ ਦੇ ਬਦਲੇ ਮੰਗ ਵਾਨਜੋ ਨੂੰ ਚੀਨ ਦੇ ਹਵਾਲੇ ਨਾ ਕਰਨ ਦੇ ਸਰਕਾਰ ਦੇ ਫ਼ੈਸਲੇ ਨਾਲ ਸਹਿਮਤ ਹਨ।




