12.39C Vancouver
ADS

May 19, 2022 3:35 PM - THE CANADIAN PRESS

ਜੇਸਨ ਕੈਨੀ ਅਸਤੀਫਾ ਦੇਣ ਵਾਲੇ ਐਲਬਰਟਾ ਦੇ ਸਾਬਕਾ ਪ੍ਰੀਮੀਅਰਾਂ ਦੀ ਸੂਚੀ 'ਚ ਹੋਏ ਸ਼ਾਮਲ

Share On
jason-kenney-joins-list-of-past-alberta-premiers-to-resign-amid-party-strife
Jason Kenney

ਪ੍ਰੀਮੀਅਰ ਜੇਸਨ ਕੈਨੀ ਐਲਬਰਟਾ ਦੇ ਉਨ੍ਹਾਂ ਸਾਬਕਾ ਪ੍ਰੀਮੀਅਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਪਾਰਟੀ ਵਿਚ ਵਿਵਾਦ ਦੌਰਾਨ ਅਸਤੀਫਾ ਦੇ ਦਿੱਤਾ ਸੀ।

ਜੇਸਨ ਕੈਨੀ ਨੇ ਪਾਰਟੀ ਦੀ ਲੀਡਰਸ਼ਿਪ ਰਿਵਿਊ ਵਿਚ 51.4 ਫ਼ੀਸਦ ਸਮਰਥਨ ਜਿੱਤਣ ਦੇ ਬਾਵਜੂਦ ਯੂਨਾਈਟਿਡ ਕੰਜ਼ਰਵੇਟਿਵ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਦੇ ਨਿਯਮਾਂ ਤਹਿਤ ਇਹ ਸਾਧਾਰਨ ਬਹੁਮਤ ਉਨ੍ਹਾਂ ਦੇ ਲੀਡਰ ਬਣੇ ਰਹਿਣ ਲਈ ਕਾਫੀ ਸੀ ਪਰ ਕੈਨੀ ਨੇ ਨਤੀਜਿਆਂ ਤੋਂ ਨਾਖੁਸ਼ੀ ਪ੍ਰਗਟਾਈ।

ਦੱਸ ਦੇਈਏ ਕਿ 1992 ਤੋਂ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਦੇ ਲੀਡਰ ਵਜੋਂ ਲਗਾਤਾਰ ਚਾਰ ਵਾਰ ਸਰਕਾਰ ਚਲਾਉਣ ਵਾਲੇ ਰਾਲਫ਼ ਕਲੇਨ ਨੇ ਮਾਰਚ 2006 ਵਿਚ ਅਸਤੀਫ਼ਾ ਦੇ ਦਿੱਤਾ ਸੀ, ਜਦੋਂ ਕਿ ਉਨ੍ਹਾਂ ਨੂੰ ਲੀਡਰਸ਼ਿਪ ਰਿਵਿਊ ਵਿਚ 55 ਫ਼ੀਸਦੀ ਸਮਰਥਨ ਮਿਲਿਆ ਸੀ।

ਉੱਥੇ ਹੀ, 2006 ਤੋਂ 2011 ਵਿਚਕਾਰ ਲੀਡਰ ਵਜੋਂ ਰਹੇ ਐਡ ਸਟੈਲਮੇਕ ਨੇ ਇਕਨੋਮੀ ਨੂੰ ਲੈ ਕੇ ਸੂਬੇ ਵਿਚ ਭੜਕੇ ਗੁੱਸੇ ਤੇ ਪਾਰਟੀ ਅੰਦਰੋਂ ਉੱਠੇ ਵਿਰੋਧੀ ਸੁਰਾਂ ਦੇ ਮੱਦੇਨਜ਼ਰ ਐਲਾਨ ਕਰ ਦਿੱਤਾ ਕਿ ਉਹ 2011 ਵਿਚ ਮੁੜ ਚੋਣ ਨਹੀਂ ਲੜਨਗੇ।

ਇਸੇ ਤਰ੍ਹਾਂ ਦੱਖਣੀ ਅਫਰੀਕਾ ਵਿਚ ਨੈਲਸਨ ਮੰਡੇਲਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ 45,000 ਡਾਲਰ ਦੇ ਖਰਚ ਨੂੰ ਲੈ ਕੇ ਘਿਰਨ ਮਗਰੋਂ ਐਲੀਸਨ ਰੈੱਡਫੋਰਡ ਨੇ ਮਾਰਚ 2014 ਵਿਚ ਅਸਤੀਫਾ ਦੇ ਦਿੱਤਾ ਸੀ।

ਜਿਮ ਪ੍ਰੈਂਟਿਸ ਨੂੰ 2015 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਨਿਊ ਡੈਮੋਕ੍ਰਿਟਸ ਤੋਂ ਮਿਲੀ ਹਾਰ ਮਗਰੋਂ ਅਸਤੀਫਾ ਦੇਣਾ ਪਿਆ। ਪ੍ਰੈਂਟਿਸ ਨੇ ਪਾਰਟੀ ਦੇ ਤੀਜੇ ਸਥਾਨ 'ਤੇ ਰਹਿਣ ਤੋਂ ਬਾਅਦ ਚੋਣ ਰਾਤ ਨੂੰ ਹੀ ਪਾਰਟੀ ਨੇਤਾ ਅਤੇ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਸੀ।

Latest news

one-b-c-unveils-election-platform-with-tax-cuts-dripa-repeal-promises
Punjabi

ਵਨ-ਬੀ.ਸੀ. ਵੱਲੋਂ ਚੋਣ ਪਲੇਟਫਾਰਮ ਜਾਰੀ, ਟੈਕਸ ਕਟੌਤੀ ਤੇ DRIPA ਰੱਦ ਕਰਨ ਦਾ ਵਾਅਦਾ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਡੈਲਸ ਬ੍ਰੋਡੀ ਦੀ ਅਗਵਾਈ ਵਾਲੀ ਵਨ-ਬੀ.ਸੀ. ਪਾਰਟੀ ਵਲੋਂ ਅੱਜ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੂਬੇ ਦੇ ਆਰਥਿਕ, ਸਮਾਜਿਕ ਅਤੇ ਹੈਲਥ ਸਿਸਟਮ ਦੇ ਸੁਧਾਰਾਂ ਲਈ ਕਈ ਵਾਅਦੇ ਕੀਤੇ ਗਏ ਹਨ।
amber-alert-cancelled-for-7-year-old-aspen-wilson-suspect-arrested
Punjabi

7 ਸਾਲਾ Aspen Wilson ਸੁਰੱਖਿਅਤ ਮਿਲੀ, Amber Alert ਰੱਦ; ਸ਼ੱਕੀ ਗ੍ਰਿਫ਼ਤਾਰ

ਐਲਬਰਟਾ ਦੇ ਵੈਲੀਵਿਊ ਦੀ 7 ਸਾਲਾ Aspen Wilson ਲਈ ਜਾਰੀ ਕੀਤਾ ਗਿਆ ਐਂਬਰ ਅਲਰਟ ਹੁਣ ਰੱਦ ਕਰ ਦਿੱਤਾ ਗਿਆ ਹੈ।
canadas-services-sector-contracts-for-fourth-straight-month-businesses-remain-optimistic-about-future
Punjabi

ਕੈਨੇਡਾ ਦੇ ਸਰਵਿਸ ਸੈਕਟਰ ’ਚ ਲਗਾਤਾਰ ਚੌਥੇ ਮਹੀਨੇ ਗਿਰਾਵਟ, ਭਵਿੱਖ ਨੂੰ ਲੈ ਕੇ ਕੰਪਨੀਆਂ ਆਸ਼ਾਵੰਦ

ਕੈਨੇਡਾ ਦੇ ਸਰਵਿਸ ਸੈਕਟਰ ਦੀ ਆਰਥਿਕਤਾ ਵਿਚ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ ਲਗਾਤਾਰ ਚੌਥਾ ਅਜਿਹਾ ਮਹੀਨਾ ਰਿਹਾ ਜਦੋਂ ਇਸ ਖੇਤਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਹੋਏ S&P Global ਦੇ Canada Services PMI data ਅਨੁਸਾਰ, ਮੁੱਖ ਵਪਾਰਕ ਗਤੀਵਿਧੀ ਸੂਚਕਾਂਕ ਅਗਸਤ ਦੇ 46.8 ਤੋਂ ਮਾਮੂਲੀ ਸੁਧਾਰ ਦੇ ਨਾਲ ਸਤੰਬਰ ਵਿਚ 48.3 'ਤੇ ਪਹੁੰਚ ਗਿਆ ਪਰ ਇਹ 50 ਦੇ ਮਹੱਤਵਪੂਰਨ ਅੰਕੜੇ ਤੋਂ ਹੇਠਾਂ ਰਿਹਾ, ਜਿਸ ਨੂੰ ਆਰਥਿਕ ਨਿਯਮਾਂ ਅਨੁਸਾਰ ਗਿਰਾਵਟ ਮੰਨਿਆ ਜਾਂਦਾ ਹੈ।
amber-alert-issued-for-7-year-old-girl-abducted-in-alberta
Punjabi

ਐਲਬਰਟਾ ’ਚ 7 ਸਾਲਾ ਬੱਚੀ ਅਗਵਾ, ਐਂਬਰ ਅਲਰਟ ਜਾਰੀ

ਐਲਬਰਟਾ ਦੇ ਵੈਲੀਵਿਊ ਵਿਚ 7 ਸਾਲਾ ਬੱਚੀ ਦੀ ਭਾਲ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਐਲਬਰਟਾ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਬੱਚੀ ਨੂੰ ਉਸ ਦੇ ਸੌਤੇਲੇ ਪਿਤਾ ਵੱਲੋਂ ਅਗਵਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, Aspen Wilson ਨਾਮ ਦੀ 7 ਸਾਲਾ ਬੱਚੀ ਨੂੰ ਉਸ ਦੇ ਘਰੋਂ, ਜੋ ਕਿ ਐਡਮਿੰਟਨ ਤੋਂ ਲਗਭਗ 350 ਕਿਲੋਮੀਟਰ ਦੂਰ ਨੌਰਥਈਸਟ ਵਿੱਚ ਸਥਿਤ ਵੈਲੀਵਿਊ ਵਿੱਚ ਹੈ, ਤੋਂ ਅਗਵਾ ਕੀਤਾ ਗਿਆ।
taxpayers-federation-b-c-conservatives-warn-ebys-proposed-tax-could-drive-doctors-out-of-province
Punjabi

ਈਬੀ ਦੇ ਪ੍ਰਸਤਾਵਿਤ ਟੈਕਸ ਦਾ ਵਿਰੋਧ, ਡਾਕਟਰਾਂ ਦੇ ਸੂਬਾ ਛੱਡਣ ਦਾ ਡਰ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਵੱਲੋਂ ਪ੍ਰਸਤਾਵਿਤ ਨਵੇਂ ਟੈਕਸ ਦਾ ਕੈਨੇਡੀਅਨ ਟੈਕਸਦਾਤਾ ਫੈਡਰੇਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ। ਸੰਸਥਾ ਅਨੁਸਾਰ, ਇਹ ਟੈਕਸ job creators, doctors ਅਤੇ ਪੇਸ਼ੇਵਰਾਂ ਨੂੰ ਸੂਬਾ ਛੱਡਣ ਲਈ ਮਜਬੂਰ ਕਰ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link