Oct 5, 2026 5:25 PM - Connect Newsroom - Ramandeep Kaur with files from The Canadian Press

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਵੱਲੋਂ ਪ੍ਰਸਤਾਵਿਤ ਨਵੇਂ ਟੈਕਸ ਦਾ ਕੈਨੇਡੀਅਨ ਟੈਕਸਦਾਤਾ ਫੈਡਰੇਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ। ਸੰਸਥਾ ਅਨੁਸਾਰ, ਇਹ ਟੈਕਸ job creators, doctors ਅਤੇ ਪੇਸ਼ੇਵਰਾਂ ਨੂੰ ਸੂਬਾ ਛੱਡਣ ਲਈ ਮਜਬੂਰ ਕਰ ਸਕਦਾ ਹੈ।
ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ Lorne Doerkson ਨੇ ਵੀ ਇਸ ਮੁੱਦੇ 'ਤੇ ਈਬੀ ਨੂੰ ਚਿਤਾਵਨੀ ਦਿੱਤੀ ਕਿ ਇਹ ਨਵਾਂ ਟੈਕਸ ਅਜਿਹੇ ਸਮੇਂ ਡਾਕਟਰਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿਚੋਂ ਬਾਹਰ ਕੱਢ ਦੇਵੇਗਾ ਜਦੋਂ ਸੂਬੇ ਦੇ ਲਗਭਗ 323,000 ਲੋਕ ਅਜੇ ਵੀ family doctor ਲੱਭ ਰਹੇ ਹਨ ਪਰ ਉਹਨਾਂ ਨੂੰ ਕੋਈ ਡੌਕਟਰ ਨਹੀਂ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਪਹਿਲਾਂ ਹੀ ਹਰ ਹਫ਼ਤੇ ਅਲਬਰਟਾ ਅਤੇ ਅਮਰੀਕਾ ਵੱਲੋਂ ਬਿਹਤਰ ਮੌਕਿਆਂ ਲਈ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿਚ ਹੋਰ ਟੈਕਸ ਲਗਾਉਣਾ ਉਨ੍ਹਾਂ ਨੂੰ ਸੂਬਾ ਛੱਡ ਕੇ ਜਾਣ ਦਾ ਇੱਕ ਹੋਰ ਵੱਡਾ ਕਾਰਨ ਦੇਣ ਦੇ ਬਰਾਬਰ ਹੈ। Doerkson ਨੇ ਕਿਹਾ ਕਿ ਬੀ. ਸੀ. ਕੰਜ਼ਰਵੇਟਿਵ ਹੈਲਥ ਕੇਅਰ ਨੂੰ ਮਜਬੂਤ ਕਰਨ ਲਈ ਈਬੀ ਦੀ ਯੋਜਨਾ ਦੇ ਮੁਕਾਬਲੇ ਸੂਬੇ ਦੀ ਆਰਥਿਕਤਾ ਜ਼ਰੀਏ ਰੈਵੇਨਿਊ ਨੂੰ ਵਧਾਉਣ 'ਤੇ ਫੋਕਸ ਕਰੇਗੀ।




