19.99C Vancouver
ADS

Dec 4, 2025 5:45 PM - Connect Newsroom - Ramandeep Kaur with files from The Canadian Press

ਬੀ. ਸੀ. ਕੰਜ਼ਰਵੇਟਿਵ ਲੀਡਰ ਜੌਨ ਰਸਟੈਡ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Share On
john-rustad-steps-down-as-b-c-conservative-leader-after-caucus-revolt
Conservative Party of B.C. MLA John Rustad speaks to reporters at the legislature in Victoria. (Photo: The Canadian Press)

ਬੀ. ਸੀ. ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਡ ਨੇ ਪਾਰਟੀ ਵਿਚ ਚੱਲ ਰਹੇ ਡਰਾਮੇ ਅਤੇ ਅੰਦਰੂਨੀ ਕਲੇਸ਼ ਤੋਂ ਬਾਅਦ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਅਸਤੀਫ਼ਾ ਪਾਰਟੀ ਬੋਰਡ ਦੇ ਬੁੱਧਵਾਰ ਦੇ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ਵਿਚ ਬੋਰਡ ਨੇ ਬਹੁਮਤ ਨਾਲ ਉਨ੍ਹਾਂ ਨੂੰ "ਪੇਸ਼ੇਵਰ ਤੌਰ 'ਤੇ ਅਯੋਗ ਘੋਸ਼ਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਸੀ।

ਹਾਲਾਂਕਿ, ਰਸਟੈਡ ਨੇ ਪਹਿਲਾਂ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਕਿਤੇ ਨਹੀਂ ਜਾ ਰਹੇ। ਵੀਰਵਾਰ ਨੂੰ ਉਨ੍ਹਾਂ ਇੱਕ ਬਿਆਨ ਵਿਚ ਕਿਹਾ ਕਿ ਬੀ.ਸੀ. ਨੂੰ ਇੱਕ ਮਜ਼ਬੂਤ ​​ਅਤੇ ਇੱਕਜੁੱਟ ਵਿਰੋਧੀ ਧਿਰ ਦੀ ਲੋੜ ਹੈ, ਜਿਸ ਕਾਰਨ ਉਨ੍ਹਾਂ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਰਸਟੈਡ ਨੇ ਅੱਗੇ ਕਿਹਾ ਕਿ ਮੈਨੂੰ ਸਾਡੇ ਕਾਕਸ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਆਪਣੀ ਟੀਮ ਦੀ ਸਪੋਰਟ ਕਰਨਾ ਜਾਰੀ ਰੱਖਾਂਗਾ।

ਗੌਰਤਲਬ ਹੈ ਕਿ ਬੀ. ਸੀ.ਕੰਜ਼ਰਵੇਟਿਵ ਵਲੋਂ ਹੁਣ ਜਲਦੀ ਹੀ ਲੀਡਰਸ਼ਿਪ ਰੇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਨਵੇਂ ਲੀਡਰ ਦੀ ਚੋਣ ਤੱਕ ਸਰੀ ਵ੍ਹਾਈਟ ਰੋਕ ਦੇ ਵਿਧਾਇਕ ਟ੍ਰੇਵਰ ਹਾਲਫੋਰਡ ਅੰਤਰਿਮ ਨੇਤਾ ਵਜੋਂ ਜ਼ਿੰਮੇਵਾਰੀ ਸੰਭਾਲਣਗੇ।

Latest news

premier-eby-tours-progress-at-the-new-surrey-hospital-and-bc-cancer-centre-construction-site
Punjabi

ਪ੍ਰੀਮਿਅਰ ਇਬੀ ਨੇ ਸਰੀ ਦੇ ਉਸਾਰੀ ਅਧੀਨ ਨਵੇਂ ਹਸਪਤਾਲ ਦਾ ਕੀਤਾ ਦੌਰਾ

ਅੱਜ ਬੀ.ਸੀ. ਦੇ ਪ੍ਰੀਮਿਅਰ ਡੇਵਿਡ ਇਬੀ ਸਰੀ ਪਹੁੰਚੇ।
leblanc-to-meet-u-s-trade-representative-in-washington-ahead-of-cusma-review
Punjabi

ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਡੀ.ਸੀ.ਪਹੰਚੇ ਡੋਮਿਨਿਕ ਲੇਬਲੈਂਕ

ਕੈਨੇਡਾ ਦੇ ਅਮਰੀਕਾ ਨਾਲ ਵਪਾਰਕ ਸਬੰਧਾਂ ਦੇ ਮੰਤਰੀ ਡੋਮਿਨਿਕ ਲੇਬਲੈਂਕ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਡੀ.ਸੀ. ਪਹੁੰਚ ਗਏ ਹਨ। ਪਿਛਲੇ ਸਾਲ ਦੇ ਅਖੀਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਟੁੱਟਣ ਤੋਂ ਬਾਅਦ ਇਹ ਪਹਿਲੀ ਉੱਚ-ਪੱਧਰੀ ਮੀਟਿੰਗ ਹੈ। ਉਹ ਟਰੰਪ ਦੇ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨਾਲ ਬੈਠਕ ਕਰਨਗੇ।
b-c-legislature-passes-trade-recognition-act-allowing-goods-sold-in-canada-to-be-sold-in-province
Punjabi

ਬੀ.ਸੀ. ਦੀ ਵਿਧਾਨ ਸਭਾ ਵਿਚ ਇੱਕ ਇਤਿਹਾਸਕ ਬਿੱਲ 5 ਨੂੰ ਕੀਤਾ ਗਿਆ ਪਾਸ

ਬੀ.ਸੀ. ਦੀ ਵਿਧਾਨ ਸਭਾ ਵਿਚ ਇੱਕ ਇਤਿਹਾਸਕ ਬਿੱਲ 5, ਜਿਸ ਨੂੰ ਟਰੇਡ ਰੈਕੇਗਨੇਸ਼ਨ ਐਕਟ ਵਜੋਂ ਜਾਣਿਆ ਜਾਂਦਾ ਹੈ, ਨੂੰ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਜੌਬਸ ਅਤੇ ਆਰਥਿਕ ਵਿਕਾਸ ਮੰਤਰੀ, ਰਵੀ ਕਾਹਲੋਂ ਨੇ ਇਸ ਨੂੰ ਸੂਬੇ ਅਤੇ ਦੇਸ਼ ਦੀ ਆਰਥਿਕਤਾ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ​
coroner-says-b-c-teen-drowned-after-dingo-attack-on-australian-island
Punjabi

ਆਸਟ੍ਰੇਲੀਆ ਵਿੱਚ ਡਿੰਗੋ ਹਮਲੇ ਤੋਂ ਬਾਅਦ ਬੀ.ਸੀ. ਦੀ 19 ਸਾਲਾ ਲੜਕੀ ਪਾਣੀ ਵਿੱਚ ਡੁੱਬੀ:ਕੋਰੋਨਰ

ਬੀ.ਸੀ. ਦੀ 19 ਸਾਲਾ ਪਾਈਪਰ ਜੇਮਜ਼ ਦੀ ਮੌਤ ਦੇ ਮਾਮਲੇ ਵਿਚ ਆਸਟ੍ਰੇਲੀਆ ਦੇ ਕੋਰੋਨਰ ਨੇ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਹੈ।ਕੋਰੋਨਰ ਡਿਪਾਰਟਮੈਂਟ ਅਨੁਸਾਰ, ਪਾਈਪਰ ਦੀ ਮੌਤ ਡਿੰਗੋ ਯਾਨੀ ਜੰਗਲੀ ਕੁੱਤਿਆਂ ਦੇ ਹਮਲੇ ਕਾਰਨ ਪਾਣੀ ਵਿੱਚ ਡੁੱਬਣ ਨਾਲ ਹੋਈ ਸੀ।
canada-issues-travel-advisory-warning-citizens-about-security-risks-in-pakistan
Punjabi

ਕੈਨੇਡਾ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਕੀਤੀ ਜਾਰੀ

ਕੈਨੇਡਾ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ, ਇਸ ਵਿਚ ਮਿਡਲ ਈਸਟ ਵਿਚ ਵਧ ਰਹੇ ਤਣਾਅ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਫੌਜੀ ਟਕਰਾਅ ਕਾਰਨ ਸੁਰੱਖਿਆ ਸਥਿਤੀ ਬੇਹੱਦ ਨਾਜ਼ੁਕ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link