Jun 5, 2025 7:51 PM - Connect Newsroom

ਕੈਨੇਡਾ ਦੀ ਇੰਡਸਟਰੀ ਮੰਤਰੀ ਮੇਲਾਨੀ ਜੋਲੀ ਵਲੋਂ ਅੱਜ ਔਟਵਾ ਵਿਖੇ ਸਟੀਲ ਸੈਕਟਰ ਦੇ ਸੀਈਓ ਨਾਲ ਮੁਲਾਕਾਤ ਕੀਤੀ ਗਈ। ਜੋਲੀ ਨੇ ਕਿਹਾ ਕਿ ਨਵੇਂ ਟੈਰਿਫ ਪੂਰੀ ਤਰ੍ਹਾਂ ਅਸਵੀਕਾਰਯੋਗ ਹਨ ਅਤੇ ਸਰਕਾਰ ਉਦਯੋਗ ਦੀ ਸਪੋਰਟ ਕਰਨ ਲਈ ਕਦਮ ਉਠਾ ਰਹੀ ਹੈ ਪਰ ਉਨ੍ਹਾਂ ਅੱਜ ਕੋਈ ਆਫਰ ਪੇਸ਼ ਨਹੀਂ ਕੀਤਾ।
ਮਿਨਿਸਟਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਸਾਨੂੰ ਕੈਨੇਡਾ ਵਿਚ ਜੌਬਸ ਦੇ ਮੌਕੇ ਪੈਦਾ ਕਰਨੇ ਹੋਣਗੇ, ਇਸ ਲਈ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਜਿਸ ਤਹਿਤ ਪ੍ਰਮੁੱਖ ਇੰਫਰਾਸਟ੍ਰਕਚਰ ਪ੍ਰੋਜੈਕਟਸ ਬਣਨਗੇ ਤੇ ਇਸ ਨਾਲ ਸਟੀਲ ਅਤੇ ਐਲੂਮੀਨੀਅਮ ਸੈਕਟਰ ਨੂੰ ਸਪੋਰਟ ਮਿਲੇਗੀ।
ਗੌਰਤਲਬ ਹੈ ਕਿ ਟਰੰਪ ਵਲੋਂ ਵਧਾਏ ਗਏ ਟੈਰਿਫ ਦੇ ਜਵਾਬ ਵਿਚ ਸਰਕਾਰ ਤੋਂ ਜਵਾਬੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਾਰਨੀ ਸਰਕਾਰ ਇਸ ਸਮੇਂ ਰੀਟੈਲੀਏਟ ਲਈ ਤਿਆਰ ਨਹੀਂ। ਪ੍ਰਧਾਨ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਮਰੀਕਾ ਨਾਲ ਵਪਾਰ ਵਾਰਤਾ 'ਤੇ ਚੱਲ ਰਹੀ ਹੋਣ ਕਰਕੇ ਉਹ ਅਜੇ ਜਵਾਬੀ ਟੈਰਿਫ ਨਹੀਂ ਲਗਾਉਣਗੇ।




