17.42C Vancouver
ADS

Mar 25, 2025 7:14 PM - The Canadian Press

ਕੈਲਗਰੀ ਵਿਚ ਬੱਚੇ ਦੀ ਮੌਤ ਦੇ ਦੋਸ਼ੀ ਮਾਪਿਆਂ ਨੂੰ ਇਸ ਹਫਤੇ ਸੁਣਾਈ ਜਾਵੇਗੀ ਸਜ਼ਾ

Share On
judges-illness-delays-sentencing-for-parents-guilty-of-calgary-toddlers-death
Justice Glen Poelman told the court as the hearing was to start that he had been sick all weekend and wasn't well enough to proceed.

ਕੈਲਗਰੀ ਵਿਚ ਜ਼ਖ਼ਮੀ ਬੱਚੇ ਨੂੰ ਸਮੇਂ ਸਿਰ ਹਸਪਤਾਲ ਨਾ ਲੈ ਜਾਣ ਵਾਲੇ ਮਾਪਿਆਂ ਦੀ ਸਜ਼ਾ ਦੀ ਸੁਣਵਾਈ ਨੂੰ ਜੱਜ ਦੇ ਬੀਮਾਰ ਹੋਣ ਕਾਰਨ ਬੀਤੇ ਦਿਨ ਟਾਲ ਦਿੱਤਾ ਗਿਆ। ਸੋਨੀਆ ਪਾਸਕਵਾ ਅਤੇ ਮਾਈਕਲ ਸਿੰਕਲੇਅਰ ਨੂੰ ਪਿਛਲੇ ਸਾਲ ਦਸੰਬਰ ਵਿਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਦੀ ਸਜ਼ਾ ਦੇਣ ਦੀ ਅਗਲੀ ਤਾਰੀਖ ਸ਼ੁੱਕਰਵਾਰ ਨੂੰ ਨਿਸ਼ਚਿਤ ਕੀਤੀ ਜਾਵੇਗੀ।

ਅਦਾਲਤ ਵਿਚ ਦਰਜ ਸਟੇਟਮੈਂਟ ਮੁਤਾਬਕ 18 ਮਹੀਨਿਆਂ ਦੇ ਬੱਚੇ ਦਾ ਸਿਰ ਸੜ ਗਿਆ ਸੀ ਅਤੇ ਉਸ ਦੇ ਮਾਂ-ਬਾਪ ਨੇ ਉਸ ਨੂੰ ਮੈਡੀਕਲ ਇਲਾਜ ਦੇਣ ਦੀ ਬਜਾਏ ਸ਼ਹਿਦ ਲਗਾਇਆ। ਸਿਰ ਵਿਚ ਲੱਗੀ ਸੱਟ ਅਤੇ ਇਨਫੈਕਸ਼ਨ ਕਾਰਨ ਬੱਚੇ ਦੀ ਮੌਤ ਹੋ ਗਈ ਸੀ।

ਬਾਲ ਸਰਜਨ ਨੇ ਦੱਸਿਆ ਸੀ ਕਿ ਬੱਚਾ ਜਿਸ ਤਰ੍ਹਾਂ ਸੜਿਆ ਸੀ,ਉਸ ਨੂੰ ਉਸੇ ਸਮੇਂ ਹਸਪਤਾਲ ਲੈ ਜਾਣ ਦੀ ਜ਼ਰੂਰਤ ਸੀ। ਜਦ ਉਸ ਦੇ ਮਾਂ-ਬਾਪ ਨੂੰ ਅਦਾਲਤ ਵਲੋਂ ਬੱਚੇ ਦੇ ਜ਼ਖਮੀ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੱਖ-ਵੱਖ ਬਿਆਨ ਦਿੱਤੇ। ਪਹਿਲਾਂ ਉਨ੍ਹਾਂ ਕਿਹਾ ਕਿ ਬੱਚਾ ਬਾਥਰੂਮ ਵਿਚ ਡਿੱਗ ਗਿਆ ਸੀ ਅਤੇ ਫਿਰ ਕਿਹਾ ਕਿ ਉਸ ਨੇ ਉੱਬਲਦਾ ਪਾਣੀ ਆਪਣੇ ਉੱਪਰ ਪਾ ਲਿਆ ਸੀ। ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਬੱਚਾ ਕਿਵੇਂ ਜ਼ਖਮੀ ਹੋਇਆ ਸੀ।

Latest news

porter-airlines-cuts-fuel-surcharge-on-reward-flights-amid-falling-oil-prices
Punjabi

ਤੇਲ ਦੀਆਂ ਕੀਮਤਾਂ ਘਟੀਆਂ ,ਪੋਰਟਰ ਏਅਰਲਾਈਨ ਨੇ ਘਟਾਇਆ ਰਿਵਾਰਡ ਫਲਾਈਟਾਂ 'ਤੇ ਫਿਊਲ ਸਰਚਾਰਜ

ਕੈਨੇਡੀਅਨ ਏਅਰਲਾਈਨ ਪੋਰਟਰ ਨੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਅਤੇ ਬਾਜ਼ਾਰ ਦੇ ਆਮ ਵਾਂਗ ਹੋਣ ਦੇ ਮੱਦੇਨਜ਼ਰ ਨੇ ਆਪਣੀਆਂ ਨਵੀਆਂ VIPorter reward flight ਫਲਾਈਟਾਂ ਦੀ ਬੁਕਿੰਗ 'ਤੇ ਲਗਾਏ ਗਏ ਅਸਥਾਈ ਫਿਊਲ ਸਰਚਾਰਜ ਨੂੰ $40 ਤੋਂ ਘਟਾ ਕੇ $20 ਕਰ ਦਿੱਤਾ ਹੈ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ।
u-s-kayaker-dies-after-capsizing-on-b-c-s-okanagan-lake
Punjabi

ਬੀ.ਸੀ. ਦੇ ਓਕਾਨਾਗਨ ਲੇਕ ਵਿਚ ਕਾਯਕਰ ਪਲਟਣ ਕਾਰਨ ਅਮਰੀਕੀ ਨਾਗਰਿਕ ਦੀ ਮੌਤ

ਬੀ. ਸੀ. ਵਿਚ ਕੈਲੋਨਾ ਨੇੜੇ ਓਕਾਨਾਗਨ ਲੇਕ ਵਿਚ ਇੱਕ ਕਾਯਕਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਸਟ ਕੈਲੋਨਾ ਆਰ.ਸੀ.ਐਮ.ਪੀ.ਮੁਤਾਬਕ ਇਹ ਹਾਦਸਾ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਵੈਸਟਬੈਂਕ ਫਸਟ ਨੇਸ਼ਨ ਬੀਚ ਨੇੜੇ ਵਾਪਰਿਆ, ਜਿੱਥੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਕਾਰਨ ਕਾਇਕ ਵਿਚ ਸਵਾਰ ਦੋਵੇਂ ਪੈਡਲਰ ਪਾਣੀ ਵਿਚ ਡਿੱਗ ਗਏ ਅਤੇ ਤੈਰ ਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚੋਂ ਇੱਕ ਵਿਅਕਤੀ ਪਾਣੀ ਅੰਦਰ ਡੁੱਬ ਗਿਆ ਜੋ ਬਾਅਦ ਵਿਚ ਉੱਪਰ ਨਹੀਂ ਆ ਸਕਿਆ।
house-destroyed-in-wildfire-near-b-c-s-lytton-village-ahead-of-2021-fire-anniversary
Punjabi

ਲਿਟਨ ਨੇੜੇ ਜੰਗਲੀ ਅੱਗ ਨੇ ਇੱਕ ਘਰ ਕੀਤਾ ਸੁਆਹ, 2021 ਦੀ ਤਬਾਹੀ ਦੀਆਂ ਯਾਦਾਂ ਤਾਜ਼ਾ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬੇਕਾਬੂ ਹੋਈ ਜੰਗਲੀ ਅੱਗ ਵਿਚ ਇੱਕ ਘਰ ਇਸ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਹ ਮੰਦਭਾਗੀ ਘਟਨਾ 2021 ਦੇ ਉਸ ਭਿਆਨਕ ਜੰਗਲੀ ਅੱਗ ਦੀ ਪੰਜਵੀਂ ਬਰਸੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਵਾਪਰੀ ਹੈ, ਜਿਸ ਵਿਚ ਇਹ ਪੂਰਾ ਇਲਾਕਾ ਤਬਾਹ ਹੋ ਗਿਆ ਸੀ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਮੌਜੂਦਾ ਸਮੇਂ ਬਲ ਰਹੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਰ ਕਿੰਨੇ structures ਨੂੰ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਬਚਾਅ ਟੀਮਾਂ ਅਜੇ ਤੱਕ ਪ੍ਰਭਾਵਿਤ ਇਲਾਕਿਆਂ ਦਾ ਮੁਲਾਂਕਣ ਨਹੀਂ ਕਰ ਸਕੀਆਂ ਹਨ।
carney-pays-tribute-to-air-india-flight-182-victims-vows-stronger-security-measures
Punjabi

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।
alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link