Aug 15, 2023 6:54 PM - Connect News

ਜੂਨ ਦੇ ਮੁਕਾਬਲੇ ਜੁਲਾਈ ਵਿਚ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿਚ ਕੋਈ ਬਹੁਤਾ ਫਰਕ ਨਹੀਂ ਦੇਖਿਆ ਗਿਆ।
ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਮੁਤਾਬਕ ਪਿੱਛਲੀ ਜੁਲਾਈ ਦੇ ਮੁਕਾਬਲੇ ਘਰਾਂ ਦੀ ਵਿਕਰੀ ਵਿਚ 8.7% ਦਾ ਵਾਧਾ ਜ਼ਰੂਰ ਦਰਜ ਕੀਤਾ ਗਿਆ ਹੈ।
ਅਤੇ ਇਹ ਪਿੱਛਲੇ ਦੋ ਸਾਲਾਂ ਵਿਚ ਸਾਲ ਦਰ ਸਾਲ ਦੇ ਲਿਹਾਜ਼ ਨਾਲ ਸਬ ਤੋਂ ਵੱਡਾ ਉਛਾਲ ਹੈ।
ਇੱਕ ਸਾਲ ਪਹਿਲਾਂ ਦੇ ਮੁਕਾਬਲੇ ਘਰਾਂ ਦੀਆਂ ਕੀਮਤਾਂ ਵੀ 6.3% ਵਧੀਆਂ ਹਨ ਅਤੇ ਇੱਕ ਘਰ ਦੀ ਔਸਤਨ ਕੀਮਤ $668000 ਦਰਜ ਕੀਤੀ ਗਈ।




