Aug 21, 2023 6:58 PM - Connect News

ਕੈਨੇਡਾ ਵਿਚ ਲੱਗੀ ਭਿਆਨਕ ਜੰਗਲੀ ਅੱਗ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮੈਟਾ ਵੱਲੋਂ ਕੈਨੇਡਾ ਵਿਚ ਆਪਣੇ ਪਲੇਟਫ਼ਾਰਮਾਂ ਉੱਤੇ ਖ਼ਬਰਾਂ ਨੂੰ ਬਲੌਕ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਕੈਬਿਨੇਟ ਰਿਟ੍ਰੀਟ ਲਈ ਪ੍ਰਿੰਸ ਐਡਵਰਡ ਆਈਲੈਂਡ 'ਚ ਮੌਜੂਦ ਹਨ, ਜਿੱਥੇ ਉਹਨਾਂ ਨੇ ਮੇਟਾ 'ਤੇ ਟਿੱਪਣੀ ਕੀਤੀ ਹੈ ਕਿ ਕੈਨੇਡਾ ਵਿਚ ਲੋਕ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਖ਼ਬਰਾਂ ਦੀ ਜਾਣਕਾਰੀ ਨਾ ਤਾਂ ਸਾਂਝੀ ਕਰ ਪਾ ਰਹੇ ਹਨ ਅਤੇ ਨਾ ਹੀ ਪ੍ਰਾਪਤ ਕਰ ਰਹੇ ਹਨ।
ਦਰਅਸਲ, ਫ਼ੈਡਰਲ ਸਰਕਾਰ ਵੱਲੋਂ ਜੂਨ ਵਿਚ ਆਪਣਾ ਔਨਲਾਈਨ ਨਿਊਜ਼ ਐਕਟ ਬਿੱਲ ਸੀ-18 ਪਾਸ ਕਰਨ ਤੋਂ ਬਾਅਦ, ਮੈਟਾ ਨੇ ਕੈਨੇਡਾ ਵਿਚ ਆਪਣੇ ਪਲੇਟਫਾਰਮਾਂ 'ਤੇ ਖ਼ਬਰਾਂ ਨੂੰ ਬਲੌਕ ਕਰ ਦਿੱਤਾ ਹੈ।
ਦੱਸ ਦਈਏ ਕਿ ਜੰਗਲੀ ਅੱਗ ਤੋਂ ਬਾਅਦ ਮੈਟਾ ਉੱਪਰ ਨਿਊਜ਼ ਬੈਨ ਹਟਾਉਣ ਦਾ ਦਬਾਅ ਵਧ ਰਿਹਾ ਹੈ।
ਉਧਰ ਦੂਜੇ ਪਾਸੇ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੇਫ਼ਟੀ ਚੈੱਕ ਨਾਮਕ ਇੱਕ ਫੰਕਸ਼ਨ ਨੂੰ ਐਕਟੀਵੇਟ ਕੀਤਾ ਗਿਆ ਹੈ, ਜੋ ਯੂਜ਼ਰਸ ਨੂੰ ਆਪਣੀ ਸਥਿਤੀ ਨੂੰ ਅਪਡੇਟ ਕਰਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਜੰਗਲ ਦੀ ਅੱਗ ਤੋਂ ਸੁਰੱਖਿਅਤ ਹੋਣ ਬਾਰੇ ਦੱਸ ਸਕਦੇ ਹਨ।




