15.9C Vancouver
ADS

Aug 6, 2024 4:42 PM - The Canadian Press

ਟਿਮ ਵਾਲਜ਼ ਹੋਣਗੇ ਡੈਮੋਕ੍ਰੇਟਿਕ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ, ਕਮਲਾ ਹੈਰਿਸ ਨੇ ਕੀਤਾ ਐਲਾਨ

Share On
kamala-harriss-running-mate-tim-walz-hails-from-state-with-close-ties-to-canada
The search for a running mate began just two weeks ago, after President Joe Biden removed himself as the nominee amid concerns over his age and endorsed Harris.(Photo: The Canadian Press)

ਅਮਰੀਕਾ ’ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡੈਮੋਕਰੇਟ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣ ਲਿਆ ਹੈ। ਟਿਮ ਵਾਲਜ਼ ਮਿਨੇਸੋਟਾ ਦੇ ਗਵਰਨਰ ਹਨ। ਟਿਮ ਵਾਲਜ਼ ਇਸ ਹਫਤੇ ਚੋਣ ਪ੍ਰਚਾਰ ਦੌਰਾਨ ਕਮਲਾ ਹੈਰਿਸ ਨਾਲ ਨਜ਼ਰ ਆਉਣਗੇ।

ਰਾਇਟਰਜ਼ ਦੀ ਰਿਪੋਰਟ ਮੁਤਾਬਕ ਡੈਮੋਕ੍ਰੇਟਿਕ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਦੋ ਨਾਵਾਂ ’ਤੇ ਚਰਚਾ ਚੱਲ ਰਹੀ ਸੀ- ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼। ਹਾਲਾਂਕਿ ਕਮਲਾ ਹੈਰਿਸ ਜਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ 20 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਮਲਾ ਹੈਰਿਸ ਦਾ ਸਮਰਥਨ ਕੀਤਾ। ਉਦੋਂ ਤੋਂ ਕਮਲਾ ਹੈਰਿਸ ਦੀ ਲੋਕਪ੍ਰਿਅਤਾ ਹੋਰ ਵਧ ਗਈ ਹੈ। ਹਾਲ ਹੀ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਵੀ ਕਮਲਾ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ।

Latest news

33-year-old-woman-arrested-after-multi-vehicle-crash-on-highway-1-in-abbotsford
Punjabi

ਐਬਟਸਫੋਰਡ 'ਚ ਮਲਟੀ-ਵ੍ਹੀਕਲ ਕਰੈਸ਼, 33 ਸਾਲਾ ਔਰਤ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਵੀਰਵਾਰ ਰਾਤ ਹਾਈਵੇ 1 'ਤੇ ਹੋਏ ਮਲਟੀ ਵ੍ਹੀਕਲ ਕਰੈਸ਼ ਦੀ ਘਟਨਾ ਦੇ ਸਬੰਧ ਵਿਚ ਇੱਕ 33 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਦੱਸਿਆ ਜਾਂਦਾ ਹੈ ਕਿ ਉਸ ਦੀ ਲਾਲ ਰੰਗ ਦੀ ਕਾਰ ਨੇ ਇੱਕ ਸੈਮੀ-ਟਰੱਕ ਸਮੇਤ ਤਿੰਨ ਹੋਰ ਗੱਡੀਆਂ ਨੂੰ ਟੱਕਰ ਮਾਰੀ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਲਗਭਗ 10:41 ਵਜੇ Brander ਰੋਡ ਰੈਸਟ ਏਰੀਏ ਵਿਚ ਹਾਈਵੇ 1 ਦੀ ਈਸਟ ਬਾਊਂਡ ਲੇਨ ਵਿਚ ਵਾਪਰਿਆ।
montreal-to-equip-police-with-body-cameras-give-officers-new-powers
Punjabi

ਨਵੇਂ ਅਧਿਕਾਰਾਂ ਅਤੇ ਬਾਡੀ ਕੈਮਰੇ ਨਾਲ ਲੈਸ ਹੋਵੇਗੀ ਮਾਂਟਰੀਅਲ ਪੁਲਿਸ

ਮਾਂਟਰੀਅਲ ਸਿਟੀ ਨੇ ਪੁਲਿਸ ਨੂੰ ਜਲਦ ਬਾਡੀ ਕੈਮਰੇ ਨਾਲ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਪਾਵਰ ਦੇਣ ਦੀ ਯੋਜਨਾ ਬਣਾਈ ਹੈ। ਸਿਟੀ ਵਲੋਂ ਇਸ ਸਬੰਧ ਵਿਚ ਇੱਕ ਨਵਾਂ ਬਾਇ ਲਾਅ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਅਧਿਕਾਰੀ ਤੇ ਸਿਟੀ ਕਰਮਚਾਰੀਆਂ ਦੀ ਬੇਇੱਜ਼ਤੀ ਕਰਨ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
majithia-hints-at-possible-revival-of-akali-bjp-alliance-in-punjab
Punjabi

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਅਕਾਲੀ-ਭਾਜਪਾ ਗੱਠਜੋੜ ਮੁੜ ਹੋਣ ਦੇ ਦਿੱਤੇ ਸੰਕੇਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ।
one-person-dies-after-drowning-in-cultus-lake-near-chilliwack
Punjabi

ਚਿਲੀਵੈਕ ਵਿੱਚ ਕਲਟਸ ਲੇਕ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ

ਚਿਲੀਵੈਕ ਵਿਖੇ ਵੀਰਵਾਰ ਦੁਪਹਿਰ ਨੂੰ ਕਲਟਸ ਲੇਕ ਦੇ ਪਾਣੀ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਐਂਟਰੈਂਸ ਬੇਅ ਖੇਤਰ ਵਿਚ ਵਾਪਰੀ ਦੂਜੀ ਜਾਨਲੇਵਾ ਘਟਨਾ ਹੈ। ਚਿਲੀਵੈਕ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਔਫੀਸਰ ਕਾਰਪੋਰਲ ਕਾਰਮੇਨ ਕੀਨਰ ਮੁਤਾਬਕ, ਪੁਲਿਸ ਨੂੰ ਕੱਲ੍ਹ ਦੁਪਹਿਰ ਲਗਭਗ 1:12 ਵਜੇ ਐਂਟਰੈਂਸ ਬੇਅ ਕੋਲ ਪਾਣੀ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਜੋ ਪਹਿਲਾਂ inflatable boat 'ਤੇ ਸਵਾਰ ਸੀ।
canada-u-s-trade-talks-continue-as-tariff-deadline-approaches-2
Punjabi

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਦੀ ਡੈਡਲਾਈਨ ਨੇੜੇ, ਟੈਰਿਫ ਘਟਾਉਣ ਬਾਰੇ ਗੱਲਬਾਤ ਜਾਰੀ

ਕੈਨੇਡਾ ਦੇ $28 ਬਿਲੀਅਨ ਦੇ ਨਿਰਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦੀ ਡੈਡਲਾਈਨ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਲੋਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਮੁਤਾਬਕ, ਦੋਵੇਂ ਮੁਲਕ ਸਮਝੌਤੇ ਦੇ ਬਹੁਤ ਨੇੜੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link