12.34C Vancouver
ADS

May 20, 2022 2:16 PM - THE CANADIAN PRESS

ਜੇਸਨ ਕੈਨੀ ਦਾ ਵੱਡਾ ਬਿਆਨ, ਕਿਹਾ- 'ਨਵੇਂ ਨੇਤਾ ਦੀ ਚੋਣ ਤੱਕ ਬਣਿਆ ਰਹਾਂਗਾ ਐਲਬਰਟਾ ਦਾ ਪ੍ਰੀਮੀਅਰ'

Share On
kenney-will-remain-in-the-job-until-a-new-ucp-leader-is-chosen
Kenney will remain in the job until a new UCP leader is chosen_CP

ਹਾਲ ਦੀ ਘੜੀ ਐਲਬਰਟਾ ਵਿਚ ਸਿਆਸੀ ਹਲਚਲ ਬਰਕਰਾਰ ਹੈ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਉਹ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ।

ਜੇਸਨ ਕੈਨੀ ਦਾ ਇਹ ਫੈਸਲਾ ਉਸ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਪਾਰਟੀ ਦੇ ਭਲੇ ਲਈ ਅਸਤੀਫਾ ਦੇ ਰਹੇ ਹਨ।

ਇਸ ਤੋਂ ਪਹਿਲਾਂ ਕੱਲ੍ਹ ਕੈਨੀ ਦੇ ਕੁਝ ਕਾਕਸ ਆਲੋਚਕਾਂ ਨੇ ਉਨ੍ਹਾਂ ਨੂੰ ਤੁਰੰਤ ਅਹੁਦਾ ਛੱਡਣ ਲਈ ਕਿਹਾ ਸੀ। ਗੌਰਤਲਬ ਹੈ ਕਿ ਕੈਨੀ ਨੇ ਪਾਰਟੀ ਦੇ ਮੈਂਬਰਾਂ ਦੀ ਮੇਲ-ਇਨ ਬੈਲਟ ਵਿਚ 51 ਫ਼ੀਸਦ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਬੁੱਧਵਾਰ ਰਾਤ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ।

ਉੱਥੇ ਹੀ, ਜੇਸਨ ਕੈਨੀ ਦੇ ਨਵੇਂ ਫੈਸਲੇ ਨੂੰ ਲੈ ਕੇ ਵਿਰੋਧੀ ਧਿਰ ਐੱਨ. ਡੀ. ਪੀ. ਲੀਡਰ ਰੇਸ਼ਲ ਨੌਟਲੇ ਨੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਰੇਸ਼ਲ ਨੌਟਲੇ ਨੇ ਕਿਹਾ ਕਿ ਕੈਨੀ ਹੁਣ ਸਿਰਫ ਕੇਅਰ-ਟੇਕਰ ਲੀਡਰ ਹਨ, ਜਿਸ ਵਜ੍ਹਾ ਨਾਲ ਅਲਬਰਟਾ ਦੇ ਲੋਕਾਂ ਨੂੰ ਸਿਹਤ ਦੇਖਭਾਲ ਅਤੇ ਹਸਪਤਾਲਾਂ ਵਿਚ ਲੰਮੀ ਵੇਟਿੰਗ ਲਿਸਟ ਵਿਚ ਸੁਧਾਰ ਦੀ ਲੋੜ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਹੋਰ ਦੇਰੀ ਝੱਲਣੀ ਪਵੇਗੀ।

Latest news

one-b-c-unveils-election-platform-with-tax-cuts-dripa-repeal-promises
Punjabi

ਵਨ-ਬੀ.ਸੀ. ਵੱਲੋਂ ਚੋਣ ਪਲੇਟਫਾਰਮ ਜਾਰੀ, ਟੈਕਸ ਕਟੌਤੀ ਤੇ DRIPA ਰੱਦ ਕਰਨ ਦਾ ਵਾਅਦਾ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਡੈਲਸ ਬ੍ਰੋਡੀ ਦੀ ਅਗਵਾਈ ਵਾਲੀ ਵਨ-ਬੀ.ਸੀ. ਪਾਰਟੀ ਵਲੋਂ ਅੱਜ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੂਬੇ ਦੇ ਆਰਥਿਕ, ਸਮਾਜਿਕ ਅਤੇ ਹੈਲਥ ਸਿਸਟਮ ਦੇ ਸੁਧਾਰਾਂ ਲਈ ਕਈ ਵਾਅਦੇ ਕੀਤੇ ਗਏ ਹਨ।
amber-alert-cancelled-for-7-year-old-aspen-wilson-suspect-arrested
Punjabi

7 ਸਾਲਾ Aspen Wilson ਸੁਰੱਖਿਅਤ ਮਿਲੀ, Amber Alert ਰੱਦ; ਸ਼ੱਕੀ ਗ੍ਰਿਫ਼ਤਾਰ

ਐਲਬਰਟਾ ਦੇ ਵੈਲੀਵਿਊ ਦੀ 7 ਸਾਲਾ Aspen Wilson ਲਈ ਜਾਰੀ ਕੀਤਾ ਗਿਆ ਐਂਬਰ ਅਲਰਟ ਹੁਣ ਰੱਦ ਕਰ ਦਿੱਤਾ ਗਿਆ ਹੈ।
canadas-services-sector-contracts-for-fourth-straight-month-businesses-remain-optimistic-about-future
Punjabi

ਕੈਨੇਡਾ ਦੇ ਸਰਵਿਸ ਸੈਕਟਰ ’ਚ ਲਗਾਤਾਰ ਚੌਥੇ ਮਹੀਨੇ ਗਿਰਾਵਟ, ਭਵਿੱਖ ਨੂੰ ਲੈ ਕੇ ਕੰਪਨੀਆਂ ਆਸ਼ਾਵੰਦ

ਕੈਨੇਡਾ ਦੇ ਸਰਵਿਸ ਸੈਕਟਰ ਦੀ ਆਰਥਿਕਤਾ ਵਿਚ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ ਲਗਾਤਾਰ ਚੌਥਾ ਅਜਿਹਾ ਮਹੀਨਾ ਰਿਹਾ ਜਦੋਂ ਇਸ ਖੇਤਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਹੋਏ S&P Global ਦੇ Canada Services PMI data ਅਨੁਸਾਰ, ਮੁੱਖ ਵਪਾਰਕ ਗਤੀਵਿਧੀ ਸੂਚਕਾਂਕ ਅਗਸਤ ਦੇ 46.8 ਤੋਂ ਮਾਮੂਲੀ ਸੁਧਾਰ ਦੇ ਨਾਲ ਸਤੰਬਰ ਵਿਚ 48.3 'ਤੇ ਪਹੁੰਚ ਗਿਆ ਪਰ ਇਹ 50 ਦੇ ਮਹੱਤਵਪੂਰਨ ਅੰਕੜੇ ਤੋਂ ਹੇਠਾਂ ਰਿਹਾ, ਜਿਸ ਨੂੰ ਆਰਥਿਕ ਨਿਯਮਾਂ ਅਨੁਸਾਰ ਗਿਰਾਵਟ ਮੰਨਿਆ ਜਾਂਦਾ ਹੈ।
amber-alert-issued-for-7-year-old-girl-abducted-in-alberta
Punjabi

ਐਲਬਰਟਾ ’ਚ 7 ਸਾਲਾ ਬੱਚੀ ਅਗਵਾ, ਐਂਬਰ ਅਲਰਟ ਜਾਰੀ

ਐਲਬਰਟਾ ਦੇ ਵੈਲੀਵਿਊ ਵਿਚ 7 ਸਾਲਾ ਬੱਚੀ ਦੀ ਭਾਲ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਐਲਬਰਟਾ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਬੱਚੀ ਨੂੰ ਉਸ ਦੇ ਸੌਤੇਲੇ ਪਿਤਾ ਵੱਲੋਂ ਅਗਵਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, Aspen Wilson ਨਾਮ ਦੀ 7 ਸਾਲਾ ਬੱਚੀ ਨੂੰ ਉਸ ਦੇ ਘਰੋਂ, ਜੋ ਕਿ ਐਡਮਿੰਟਨ ਤੋਂ ਲਗਭਗ 350 ਕਿਲੋਮੀਟਰ ਦੂਰ ਨੌਰਥਈਸਟ ਵਿੱਚ ਸਥਿਤ ਵੈਲੀਵਿਊ ਵਿੱਚ ਹੈ, ਤੋਂ ਅਗਵਾ ਕੀਤਾ ਗਿਆ।
taxpayers-federation-b-c-conservatives-warn-ebys-proposed-tax-could-drive-doctors-out-of-province
Punjabi

ਈਬੀ ਦੇ ਪ੍ਰਸਤਾਵਿਤ ਟੈਕਸ ਦਾ ਵਿਰੋਧ, ਡਾਕਟਰਾਂ ਦੇ ਸੂਬਾ ਛੱਡਣ ਦਾ ਡਰ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਵੱਲੋਂ ਪ੍ਰਸਤਾਵਿਤ ਨਵੇਂ ਟੈਕਸ ਦਾ ਕੈਨੇਡੀਅਨ ਟੈਕਸਦਾਤਾ ਫੈਡਰੇਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ। ਸੰਸਥਾ ਅਨੁਸਾਰ, ਇਹ ਟੈਕਸ job creators, doctors ਅਤੇ ਪੇਸ਼ੇਵਰਾਂ ਨੂੰ ਸੂਬਾ ਛੱਡਣ ਲਈ ਮਜਬੂਰ ਕਰ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link