6.75C Vancouver
ADS

May 27, 2025 12:06 PM - The Canadian Press

ਕੈਨੇਡੀਅਨ ਸੰਸਦ ਨੂੰ ਕਿੰਗ ਚਾਰਲਸ ਕਰਨਗੇ ਸੰਬੋਧਨ

Share On
king-charles-delivers-the-throne-speech-today-heres-what-you-need-to-know
King Charles III will be the first monarch to use the new throne in the Senate of Canada building.(Photo: The Canadian Press)

ਕੈਨੇਡੀਅਨ ਪਾਰਲੀਮੈਂਟ ਵਿਚ ਅੱਜ ਸਵੇਰ ਕਿੰਗ ਚਾਰਲਸ ਸੰਬੋਧਨ ਕਰਨਗੇ, ਜਿਸ ਦੇ ਨਾਲ ਹੀ ਸੰਸਦ ਦਾ ਨਵਾਂ ਸੈਸ਼ਨ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਜਾਵੇਗਾ। ਚਾਰਲਸ ਆਪਣੀ ਸਪੀਚ ਵਿਚ ਮਾਰਕ ਕਾਰਨੀ ਸਰਕਾਰ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕਰਨਗੇ। 1977 ਵਿਚ ਮਹਾਰਾਣੀ ਐਲਿਜ਼ਾਬੈਥ ਵਲੋਂ ਦਿੱਤੇ ਗਏ ਆਖਰੀ ਭਾਸ਼ਣ ਤੋਂ ਬਾਅਦ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਕਿੰਗ ਚਾਰਲਸ ਪਹਿਲੇ ਬ੍ਰਿਟਿਸ਼ ਰਾਜਾ ਹੋਣਗੇ।

ਕੈਨੇਡਾ ਦੇ ਕਨਫੈਡਰੇਸ਼ਨ ਮਗਰੋਂ ਹੁਣ ਤੱਕ ਕੁੱਲ ਸਿੰਘਾਸਨ ਤੋਂ 152 ਸਪੀਚ ਹੋ ਚੁੱਕੀਆਂ ਹਨ। ਮਹਾਰਾਣੀ ਐਲਿਜ਼ਾਬੈਥ ਨੇ 1957 ਅਤੇ 1977 ਵਿਚ ਕੈਨੇਡੀਅਨ ਸੰਸਦ ਵਿਚ ਥਰੋਨ ਸਪੀਚ ਦਿੱਤੀਆਂ ਸਨ। ਉਥੇ ਹੀ, ਪਹਿਲੀ ਥਰੋਨ ਸਪੀਚ 1867 ਵਿਚ ਕੈਨੇਡਾ ਦੇ ਪਹਿਲੇ ਗਵਰਨਰ ਜਨਰਲ ਵਿਸਕਾਊਂਟ ਮੋਨਕ ਵਲੋਂ ਦਿੱਤੀ ਗਈ ਸੀ।

ਪਹਿਲੇ 10 ਥਰੋਨ ਸਪੀਚ ਦੀ ਔਸਤਨ ਲੰਬਾਈ 854 ਸ਼ਬਦਾਂ ਤੱਕ ਸੀ, ਜਦੋਂ ਕਿ 2021 ਦੇ ਭਾਸ਼ਣ ਦੀ ਲੰਬਾਈ 2,771 ਸ਼ਬਦਾਂ ਤੱਕ ਸੀ। ਦੱਸਣਯੋਗ ਹੈ ਕਿਚਾਰਲਸ - ਨੇ ਪ੍ਰਿੰਸ ਆਫ ਵੇਲਜ਼ ਰਹਿਣ ਦੌਰਾਨ ਕੈਨੇਡਾ ਦਾ ਘੱਟੋ-ਘੱਟੋ 18 ਵਾਰ ਅਧਿਕਾਰਤ ਦੌਰਾ ਕੀਤਾ ਸੀ ਪਰ ਕਿੰਗ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।

Latest news

relentless-journey-of-jasmine-mander-from-set-back-to-getting-back-in-the-game
Punjabi

ਬੁਲੰਦ ਹੌਂਸਲੇ ਦੀ ਮਿਸਾਲ - ਜੈਸਮੀਨ ਮੰਡੇਰ ਦੀ ਜ਼ਬਰਦਸਤ ਵਾਪਸੀ

ਜੈਸਮੀਨ ਮੰਡੇਰ ਦਾ ਸੌਕਰ ਮੈਦਾਨ ਨਾਲ ਪਹਿਲਾ ਇੰਟਰੋਡਕਸ਼ਨ ਉਨ੍ਹਾਂ ਦੇ ਪਿਤਾ ਦਿਲਦਾਰ ਮੰਡੇਰ ਨੇ ਕਰੀਬ 25 ਸਾਲ ਪਹਿਲਾਂ ਕਰਵਾਇਆ ਸੀ। ਉਸ ਸਮੇਂ ਜੈਸਮੀਨ ਦੀ ਉਮਰ 5 ਸਾਲ ਸੀ। ਦਿਲਦਾਰ ਮੰਡੇਰ ਦੀ ਧੀ ਨੂੰ ਉਸ ਸਮੇਂ ਕੋਈ ਅੰਦਾਜ਼ਾ ਨਹੀਂ ਸੀ ਕਿ ਸੌਕਰ ਦੀ ਖੇਡ 'ਚ ਕਿਸ ਪ੍ਰਕਾਰ ਦੀਆਂ ਬੁਲੰਦੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਪਰ ਉਸ ਸਮੇਂ ਤੋਂ ਸ਼ੁਰੂ ਹੋਏ ਸੌਕਰ ਦੇ ਸਫਰ ਵਿੱਚ ਜੈਸਮੀਨ ਨੂੰ ਕਈ ਪ੍ਰਾਪਤੀਆਂ ਹਾਸਿਲ ਹੋਈਆਂ। ਇੱਥੋਂ ਤੱਕ ਕਿ ਸਾਲ 2021 'ਚ ਟੋਕੀਓ ਓਲੰਪਿਕਸ ਦੌਰਾਨ ਜੈਸਮੀਨ ਕਨੇਡੀਅਨ ਨੈਸ਼ਨਲ ਸੌਕਰ ਟੀਮ ਦੀ ਸਟਾਫ਼ ਮੈਂਬਰ ਸੀ, ਉਹ ਟੀਮ ਜੋ ਓਲੰਪਿਕ ਗੋਲਡ ਮੈਡਲ ਜਿੱਤਣ 'ਚ ਕਾਮਯਾਬ ਰਹੀ। ਪਰ ਬੁਲੰਦੀਆਂ ਨਾਲ ਭਰਪੂਰ ਇਸ ਕਰੀਅਰ 'ਚ ਜੈਸਮੀਨ ਨੇ ਕਰੀਬ ਦੋ ਸਾਲ ਪਹਿਲਾਂ ਉਹ ਦੌਰ ਵੀ ਵੇਖਿਆ, ਜਿੱਥੇ ਡਰੋਨ ਗੇਟ ਵਿਵਾਦ ਹੋਇਆ ਅਤੇ ਜੈਸਮੀਨ ਨੂੰ ਇੱਕ ਬੈਨ ਦਾ ਸਾਹਮਣਾ ਕਰਨਾ ਪਿਆ। ਪਰ ਖਿਡਾਰੀ ਡਿੱਗਣ ਤੋਂ ਬਾਅਦ ਉੱਠਣਾ, ਅਤੇ ਉੱਠਣ ਤੋਂ ਬਾਅਦ ਫੇਰ ਭੱਜਣਾ ਤੇ ਕੰਪੀਟ ਕਰਨਾ ਜਾਣਦੇ ਹੁੰਦੇ ਹੈ। ਜੈਸਮੀਨ ਨੇ ਵੀ ਪੈਰਿਸ ਓਲੰਪਿਕਸ ਦੇ ਡਰੋਨ ਵਿਵਾਦ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੌਕਰ ਦੀ ਖੇਡ 'ਚ ਵਾਪਸੀ ਕਰਦੇ ਹੋਏ ਆਇਰਲੈਂਡ ਦੀ ਔਰਤਾਂ ਦੀ ਰਾਸ਼ਟਰੀ ਟੀਮ ਨਾਲ ਸੇਵਾਵਾਂ ਦੇਣਾ ਅਰੰਭਿਆ ਹੈ।
defence-minister-says-he-learned-of-possible-damage-to-canadian-assets-in-kuwait-strike-from-media-report
Punjabi

ਕੈਨੇਡੀਅਨ ਫੌਜ ਦੇ ਕੁਵੈਤ ਬੇਸ 'ਤੇ ਹੋਏ ਕਥਿਤ ਈਰਾਨੀ ਮਿਜ਼ਾਇਲ ਹਮਲੇ ਨੂੰ ਲੈ ਕੇ ਰੱਖਿਆ ਮੰਤਰੀ ਨੇ ਦਿੱਤਾ ਬਿਆਨ

ਕੈਨੇਡੀਅਨ ਫੌਜ ਦੇ ਕੁਵੈਤ ਬੇਸ 'ਤੇ ਹੋਏ ਕਥਿਤ ਈਰਾਨੀ ਮਿਜ਼ਾਇਲ ਹਮਲੇ ਨੂੰ ਲੈ ਕੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਦੇ ਤਾਜ਼ਾ ਬਿਆਨ ਨੇ ਰਾਜਨੀਤੀ ਗਰਮਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਉਸ ਸਮੇਂ ਪ੍ਰਧਾਨ ਮੰਤਰੀ ਨਾਲ ਵਿਦੇਸ਼ ਦੌਰੇ 'ਤੇ ਸਨ ਤੇ ਉਦੋਂ ਹੀ ਪਤਾ ਲੱਗਾ ਜਦੋਂ ਅਖ਼ਬਾਰ ਨੇ ਇਸ ਬਾਰੇ ਰਿਪੋਰਟ ਛਾਪੀ।
dozens-of-commercial-vehicles-sidelined-after-burnaby-inspection-finds-safety-violations
Punjabi

ਬਰਨਬੀ ਵਿਚ ਇੱਕ ਡੰਪ ਟਰੱਕ ਡਰਾਈਵਰ ਨੂੰ ਲੱਗਾ $1,215 ਦਾ ਜੁਰਮਾਨਾ

ਬਰਨਬੀ ਵਿਚ ਕਮਰਸ਼ੀਅਲ ਵ੍ਹੀਹਕਲ ਇਨਫੋਰਸਮੈਂਟ ਟੀਮ ਨੇ ਇੱਕ ਡੰਪ ਟਰੱਕ ਡਰਾਈਵਰ ਨੂੰ $1,215 ਦਾ ਜੁਰਮਾਨਾ ਕੀਤਾ ਹੈ। ਪੁਲਿਸ ਮੁਤਾਬਕ, ਟ੍ਰੇਲਰ ਰਾਹੀਂ ਬੌਬਕੈਟ ਮਸ਼ੀਨ ਲੈ ਕੇ ਜਾ ਰਹੇ ਇਸ ਟਰੱਕ ਵਿਚ 6 Violations ਪਾਏ ਗਏ, ਟਰੱਕ ਦਾ ਫਿਊਲ ਕੈਪ ਗਾਇਬ ਸੀ ਤੇ ਉਸ ਨੂੰ ਇੱਕ ਸੈਂਡਵਿਚ ਬੈਗ ਨਾਲ ਢੱਕ ਕੇ ਚਾਰਜਿੰਗ ਕੇਬਲ ਨਾਲ ਬੰਨ੍ਹਿਆ ਹੋਇਆ ਸੀ। ਇਸ ਦਾ ਫਿਊਲ ਟੈਂਕ ਵੀ ਸਟੈਪਸ ਨਾਲ ਟਿਕਿਆ ਹੋਇਆ ਸੀ।
abbotsford-police-arrest-robbery-suspect-minutes-after-gas-station-incident
Punjabi

ਐਬਟਸਫੋਰਡ 'ਚ ਦਿਨ-ਦਿਹਾੜੇ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਨੇ 41 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਵਿਚ ਇੱਕ ਗੈਸ ਸਟੇਸ਼ਨ 'ਤੇ ਦਿਨ-ਦਿਹਾੜੇ ਹੋਈ ਹਥਿਆਰਬੰਦ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਵਾਰਦਾਤ 17 ਮਾਰਚ ਨੂੰ ਸਵੇਰੇ ਕਰੀਬ 9:15 ਵਜੇ ਕਲੀਅਰਬਰੂਕ ਰੋਡ ਦੇ 2000 ਬਲੌਕ ਵਿਚ ਸਥਿਤ ਇੱਕ ਗੈਸ ਸਟੇਸ਼ਨ 'ਤੇ ਵਾਪਰੀ। ਸ਼ੱਕੀ ਨੇ ਹਥਿਆਰ ਦਿਖਾ ਕੇ ਸਟਾਫ ਮੈਂਬਰ ਨੂੰ ਡਰਾਇਆ ਅਤੇ ਕੈਸ਼ ਤੇ ਸਟੋਰ ਦਾ ਕੋਈ ਸਾਮਾਨ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
canada-to-spend-307m-on-new-modular-rifles-to-replace-aging-army-weapons
Punjabi

ਕੈਨੇਡਾ ਸਰਕਾਰ ਨੇ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਨਵੇਂ ਡਿਫੈਂਸ ਸੌਦੇ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਨਵੇਂ ਡਿਫੈਂਸ ਸੌਦੇ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰਕਾਰ ਕੋਲਟ ਕੈਨੇਡਾ ਕੰਪਨੀ ਤੋਂ 30,000 ਨਵੀਆਂ ਮਾਡਿਊਲਰ ਅਸਾਲਟ ਰਾਈਫਲ ਖਰੀਦਣ ਜਾ ਰਹੀ ਹੈ। ਇਸ ਖਰੀਦ 'ਤੇ $307 ਮਿਲੀਅਨ ਖਰਚ ਕੀਤੇ ਜਾਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link