17.73C Vancouver
ADS

Feb 10, 2022 11:10 PM - Connect News

ਰਿਜ ਮੈਡੋਸ ਆਰ.ਸੀ.ਐਮ.ਪੀ. ਦੇ ਇਤਿਹਾਸ 'ਚ ਫੈਂਟਾਨਿਲ ਦੀ ਸਭ ਤੋਂ ਵੱਡੀ ਬਰਾਮਦਗੀ, ਕੈਸ਼ ਤੇ ਹਥਿਆਰ ਵੀ ਮਿਲੇ

Share On
largest-illicit-fentanyl-seizure-in-ridge-meadows-detachment-history
A seven-month multi-jurisdictional investigation by the Ridge Meadows RCMP’s Street Enforcement Unit (SEU) has led to the largest fentanyl seizure by the detachment to date. (Photo - Ridge Meadows RCMP)

ਰਿਜ ਮੈਡੋਸ ਆਰ.ਸੀ.ਐਮ.ਪੀ. ਨੇ ਜਾਣਕਾਰੀ ਦਿੱਤੀ ਹੈ ਕਿ ਡਿਟੈਚਮੈਂਟ ਦੇ ਇਤਿਹਾਸ 'ਚ ਹੁਣ ਤਕ ਦੀ ਸਭ ਤੋਂ ਵੱਡੀ ਫੈਂਟਾਨਿਲ ਦੀ ਜਬਤਗੀ ਕੀਤੀ ਗਈ ਹੈ।

ਜਾਣਕਾਰੀ ਦਿੱਤੀ ਗਈ ਕਿ 7 ਮਹੀਨੇ ਦੀ ਮਲਟੀ-ਜਿਉਰਿਸਡਿਕਸ਼ਨਲ ਜਾਂਚ ਨੂੰ ਰਿਜ ਮੈਡੋਸ ਆਰ.ਸੀ.ਐਮ.ਪੀ. ਦੀ ਸਟ੍ਰੀਟ ਐਨਫੋਰਸਮੈਂਟ ਯੂਨਿਟ ਵੱਲੋਂ ਲੀਡ ਕੀਤਾ ਗਿਆ ਸੀ।

ਦੱਸਿਆ ਗਿਆ ਕਿ ਜੂਨ 2021 'ਚ ਸਟਰੀਟ ਪੱਧਰ ਦੀ ਡਰੱਗ ਐਕਟੀਵਿਟੀ ਸੰਬੰਧੀ ਜਾਂਚ ਅਰੰਭੀ ਗਈ ਸੀ।

ਜਾਂਚ ਦੌਰਾਨ ਪੁਲਿਸ ਨੂੰ ਮੇਪਲ ਰਿਜ ਤੇ ਨਿਊ ਵੈਸਟਮਿਨਸਟਰ ਸਥਿਤ ਪ੍ਰਾਪਰਟੀਆਂ ਦੀ ਜਾਣਕਾਰੀ ਮਿਲੀ।

ਪੁਲਿਸ ਨੇ ਇਨ੍ਹਾਂ ਪ੍ਰਾਪਰਟੀਆਂ ਸੰਬੰਧੀ ਤਲਾਸ਼ੀ ਦੇ ਵਾਰੰਟ ਹਾਸਿਲ ਕੀਤੇ।

2 ਫਰਵਰੀ ਨੂੰ ਨਿਊ ਵੈਸਟਮਿਨਸਟਰ ਅਤੇ ਮੇਪਲ ਰਿਜ 'ਚ ਘਰਾਂ 'ਚ ਤਲਾਸ਼ੀ ਸੰਬੰਧੀ ਵਰੰਟਾਂ ਨੂੰ ਅੰਜਾਮ ਦਿੱਤਾ ਗਿਆ।

ਮੌਕੇ ਤੋਂ ਵੱਡੀ ਗਿਣਤੀ 'ਚ ਡਰੱਗਸ, ਕੈਸ਼ ਅਤੇ ਹਥਿਆਰ ਬਰਾਮਦ ਹੋਏ।

ਪੁਲਿਸ ਦਾ ਕਹਿਣਾ ਸੀ ਕਿ, ਮੌਕੇ ਤੋਂ 6.312kg ਸ਼ੱਕੀ ਫੈਂਟਾਨਿਲ ਬਰਾਮਦ ਹੋਈ।

ਇਸ 'ਚ ਕੁਝ ਨੂੰ ਪੈਕੇਜ ਕੀਤਾ ਜਾ ਚੁੱਕਿਆ ਸੀ ਅਤੇ ਪੁਲਿਸ ਅਨੁਸਾਰ ਇਸ ਤੋਂ ਕਰੀਬ 63,120 ਇਲੀਸਿਟ ਖੁਰਾਕਾਂ ਬਣ ਸਕਦੀਆਂ ਸਨ।

ਇਸ ਤੋਂ ਇਲਾਵਾ 1.033kg ਸ਼ੱਕੀ ਕਰੈਕ ਅਤੇ ਪਾਊਡਰ ਕੋਕੇਨ ਅਤੇ 625 ਗਰਾਮ ਸ਼ੱਕੀ ਮੈਥਮਫਿਟਾਮੀਨ ਵੀ ਬਰਾਮਦ ਹੋਈ।

ਪੁਲਿਸ ਅਨੁਸਾਰ ਛਾਪੇਮਾਰੀ ਦੌਰਾਨ 9mm ਹੈਂਡਗਨ ਅਤੇ ਕਾਰਤੂਸ, ਬੌਡੀ ਆਰਮਰ, $31,084 ਕੈਸ਼ ਅਤੇ 3 ਵਾਹਨ ਵੀ ਜਬਤ ਕੀਤੇ ਗਏ ਹਨ।

ਮਾਮਲੇ 'ਚ ਇੱਕ ਆਦਮੀ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਾਲਾਂਕਿ ਪੁਲਿਸ ਅਨੁਸਾਰ ਦੋਵਾਂ ਦੇ ਨਾਮ ਤੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਸੰਬੰਧੀ ਉਨ੍ਹਾਂ ਦੀ ਕੋਰਟ 'ਚ ਪੇਸ਼ੀ ਤਕ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ।

Latest news

gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
vancouver-mayor-ken-sim-seeks-public-safety-referendum
Punjabi

ਵੈਨਕੂਵਰ ਦੇ ਮੇਅਰ ਕੇਨ ਸਿਮ ਵੱਲੋਂ ਜਨਤਕ ਸੁਰੱਖਿਆ ’ਤੇ ਜਨਮਤ ਸੰਗ੍ਰਹਿ ਦੀ ਮੰਗ

ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਅਕਤੂਬਰ ਮਹੀਨੇ ਹੋਣ ਵਾਲੀਆਂ ਮਿਊਂਸਪਲ ਚੋਣਾਂ ਦੇ ਨਾਲ ਹੀ ਜਨਤਕ ਸੁਰੱਖਿਆ ਦੇ ਮੁੱਦੇ ’ਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਪ੍ਰੀਮੀਅਰ ਡੇਵਿਡ ਈਬੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ​
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link