Aug 14, 2026 6:33 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
ਇਨ੍ਹਾਂ ਬਦਲਾਵਾਂ ਤਹਿਤ ਜੋਸੀ ਓਸਬੋਰਨ ਨੂੰ Minister of Finance ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ, ਜੋ ਹੁਣ ਤੱਕ ਬੇਲੀ ਕੋਲ ਸੀ ਅਤੇ ਓਸਬੋਰਨ ਤੋਂ ਹੈਲਥ ਮਿਨਿਸਟਰੀ ਲੈ ਕੇ ਮੰਤਰੀ ਰਵੀ ਕਾਹਲੋਂ ਨੂੰ ਦੇ ਦਿੱਤੀ ਗਈ ਹੈ, ਈਬੀ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਬ੍ਰੈਂਡਾ ਬੇਲੀ ਇਸ ਮਹੀਨੇ ਦੇ ਅਖੀਰ ਵਿਚ ਇਲਾਜ ਲਈ ਜਾਣ ਵਾਲੇ ਹਨ ਅਤੇ ਅਕਤੂਬਰ ਦੇ ਸ਼ੁਰੂ ਵਿਚ ਉਨ੍ਹਾਂ ਦੇ ਕੰਮ 'ਤੇ ਵਾਪਸ ਪਰਤਣ ਦੀ ਉਮੀਦ ਹੈ। ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਬੇਲੀ ਮੰਤਰੀ ਮੰਡਲ ਦਾ ਹਿੱਸਾ ਬਣੇ ਰਹਿਣਗੇ ਅਤੇ ਉਨ੍ਹਾਂ ਨੂੰ ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਵਜੋਂ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ। ਇਹ ਡਿਪਾਰਟਮੈਂਟ ਪਹਿਲਾਂ ਰਵੀ ਕਾਹਲੋਂ ਕੋਲ ਸੀ।
ਈਬੀ ਨੇ ਇਹ ਵੀ ਦੱਸਿਆ ਕਿ ਬੇਲੀ ਦੀ ਗੈਰ-ਮੌਜੂਦਗੀ ਦੌਰਾਨ ਊਰਜਾ ਅਤੇ Climate Solutions ਮੰਤਰੀ ਐਡਰੀਅਨ ਡਿਕਸ ਇਸ ਮੰਤਰਾਲੇ ਦਾ ਵਾਧੂ ਚਾਰਜ ਸੰਭਾਲਣਗੇ।




