May 7, 2024 7:03 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਜਿੱਥੇ ਕੈਨੇਡਾ ਭਰ ਵਿਚ ਕਾਰਾਂ ਦੀ ਚੋਰੀ ਦੀ ਸਮੱਸਿਆ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਹਾਲ ਹੀ ਵਿਚ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਫੈਡਰਲ ਸਰਕਾਰ ਆਪਣੇ ਵਾਹਨਾਂ ਨੂੰ ਵੀ ਚੋਰਾਂ ਤੋਂ ਨਹੀਂ ਬਚਾ ਪਾ ਰਹੀ।
ਹਾਊਸ ਆਫ਼ ਕਾਮਨ ਵਿਚ ਇਸ ਹਫ਼ਤੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਨਵਰੀ 2016 ਤੋਂ ਇਸ ਸਾਲ ਫਰਵਰੀ ਤੱਕ 48 ਸਰਕਾਰੀ ਵਾਹਨ ਚੋਰੀ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਓਨਟਾਰੀਓ ਨਾਲ ਸਬੰਧਤ ਹਨ। 14 ਵਿਭਾਗਾਂ ਅਤੇ ਏਜੰਸੀਆਂ ਦੇ ਵਾਹਨ ਚੋਰੀ ਹੋਏ। ਇਸ ਵਿਚ ਸਭ ਤੋਂ ਵੱਧ ਨੁਕਸਾਨ ਆਰ.ਸੀ.ਐੱਮ.ਪੀ. ਨੂੰ ਹੋਇਆ ਜਿਸ ਦੇ 19 ਵਾਹਨ ਚੋਰੀ ਹੋਏ। ਇਸ ਤੋਂ ਮਿਨਿਸਟਰ ਵੀ ਨਹੀਂ ਬਚੇ ਹਨ।
ਸਰਕਾਰ ਨੇ ਜਸਟਿਸ ਮਿਨਿਸਟਰ ਦੇ ਵਾਹਨ ਦੀਆਂ ਘੱਟੋ-ਘੱਟ ਤਿੰਨ ਚੋਰੀਆਂ ਦਾ ਪਤਾ ਲਗਾਇਆ ਹੈ। ਦਸਤਾਵੇਜ਼ਾਂ ਅਨੁਸਾਰ, ਚੋਰੀ ਹੋਈਆਂ ਚਾਰ ਦਰਜਨ ਗੱਡੀਆਂ ਵਿਚੋਂ ਦੋ ਇੱਕ ਤੋਂ ਵੱਧ ਵਾਰ ਚੋਰੀ ਹੋਈਆਂ ਅਤੇ 34 ਬਰਾਮਦ ਕੀਤੀਆਂ ਗਈਆਂ ਹਨ।




