Mar 23, 2021 9:36 PM -

ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕ੍ਰਿਸਟੀਆ ਫ੍ਰੀਲੈਂਡ ਨੇ ਐਲਾਨ ਕੀਤਾ ਹੈ ਕਿ 19 ਅਪ੍ਰੈਲ ਨੂੰ ਫ਼ੈਡਰਲ ਲਿਬਰਲਸ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ।
ਇਹ ਦੇਸ਼ ਦਾ 2 ਸਾਲ 'ਚ ਪਹਿਲਾ ਫ਼ੈਡਰਲ ਬਜਟ ਹੋਵੇਗਾ।
ਕੋਵਿਡ-19 ਪੈਂਡੈਮਿਕ ਵਿਚਾਲੇ ਸਾਲ 2020 'ਚ ਬਜਟ ਪੇਸ਼ ਨਹੀਂ ਕੀਤਾ ਗਿਆ ਸੀ।
ਅੱਜ ਕਵਸਚਨ ਪੀਰੀਅਡ ਦੌਰਾਨ ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਬਾਰੇ ਐਲਾਨ ਕੀਤਾ।
ਯਾਦ ਰਹੇ ਇਹ ਫ੍ਰੀਲੈਂਡ ਦਾ ਬਤੌਰ ਵਿੱਤ ਮੰਤਰੀ ਪਹਿਲਾ ਬਜਟ ਰਹਿਣ ਵਾਲਾ ਹੈ।
ਉਨ੍ਹਾਂ ਬੀਤੇ ਸਾਲ ਇਹ ਅਹੁਦਾ ਉਸ ਵੇਲੇ ਸੰਭਾਲਿਆ ਸੀ ਜਦ 'ਵੀ ਚੈਰਿਟੀ' ਵਿਵਾਦ ਵਿਚਾਲੇ ਬਿੱਲ ਮੌਰਨਿਊ ਨੇ ਅਸਤੀਫਾ ਦੇ ਦਿੱਤਾ ਸੀ।




