15.72C Vancouver
ADS

Sep 22, 2022 9:26 PM - Connect News

ਸਰੀ 'ਚ ਸੌਕਰ ਦੀ ਵੱਡੀ ਪ੍ਰਤੀਯੋਗਤਾ ਦਾ ਮੇਅਰ ਡਗ ਮੈਕੱਲਮ ਨੇ ਕੀਤਾ ਸਵਾਗਤ

Share On
local-teams-compete-for-u-17-cup-at-canada-soccers-2022-toyota-national-championships
Canada’s premier U-17 teams will compete for the 2022 Toyota National Championships October 5–10, 2022 at Newton Athletic Park in Surrey. (Photo - City of Surrey)

ਸਿਟੀ ਆਫ ਸਰੀ ਵੱਲੋਂ ਇੱਕ ਨਿਊਜ ਰਿਲੀਜ ਜਾਰੀ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਨਿਊਟਨ ਅਥਲੈਟਿਕ ਪਾਰਕ 'ਚ ਅਕਤੂਬਰ 'ਚ ਇੱਕ ਵੱਡੀ ਸੌਕਰ ਚੈਂਪੀਅਨਸ਼ਿਪ ਖੇਡੀ ਜਾ ਰਹੀ ਹੈ।

ਦੇਸ਼ ਦੀਆਂ ਪ੍ਰੀਮੀਅਮ ਅੰਡਰ-17 ਟੀਮਾਂ ਸਾਲ 2022 ਦੀ ਟਿਓਟਾ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲੈਂਦੀਆਂ ਵਿਖਾਈ ਦੇਣਗੀਆਂ।

ਇਸ ਦੌਰਾਨ ਸਰੀ ਯੂਨਾਈਟਿਡ ਸੌਕਰ ਕਲੱਬ ਦੀਆਂ ਅੰਡਰ-17 ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਵੀ ਮੈਦਾਨ 'ਚ ਦਮ ਅਜਮਾਉਂਦੀਆਂ ਵਿਖਾਈ ਦੇਣਗੀਆਂ।

ਸਿਟੀ ਆਫ ਸਰੀ ਨੂੰ ਇਸ ਚੈਂਪੀਅਨਸ਼ਿਪ ਦਾ ਸਾਲ 2022 ਅਤੇ ਸਾਲ 2024 ਦਾ ਹੋਸਟ ਐਲਾਨਿਆ ਗਿਆ ਸੀ।

ਇਸ ਸੰਬੰਧੀ ਫੈਸਲਾ ਮਈ 2021 'ਚ ਹੋਇਆ ਸੀ।

ਪੈਂਡੈਮਿਕ ਦੀ ਦਸਤਕ ਤੋਂ ਬਾਅਦ ਸਾਲ 2019 ਤੋਂ ਬਾਅਦ ਇਹ ਟਿਓਟਾ ਨੈਸ਼ਨਲ ਚੈਂਪੀਅਨਸ਼ਿਪ ਦਾ ਪਹਿਲਾ ਮੌਕਾ ਹੋਵੇਗਾ।

ਮੇਅਰ ਡਗ ਮੈਕੱਲਮ ਨੇ ਕਿਹਾ ਕਿ ਸਰੀ ਨੂੰ ਮਾਣ ਹੈ ਕਿ ਸ਼ਹਿਰ ਨੈਸ਼ਨਲ ਚੈਂਪੀਅਨਸ਼ਿਪ ਦੀ ਮੇਜਬਾਨੀ ਕਰਨ ਜਾ ਰਿਹਾ ਹੈ ਅਤੇ ਵਰਲਡ ਕਲਾਸ ਸ਼ਹਿਰ ਅਤੇ ਵੈਨਿਊ 'ਚ ਵਰਲਡ ਕਲਾਸ ਮੇਜਬਾਨੀ ਵੇਖਣ ਨੂੰ ਮਿਲੇਗੀ।

Latest news

b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
channi-bajwa-among-senior-congress-leaders-to-meet-bhupesh-baghel
Punjabi

ਚੰਨੀ, ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ। ਚੰਨੀ ਨੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੀ ਰਿਹਾਇਸ਼ 'ਤੇ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ।
maninder-sidhu-announces-india-trade-mission-to-lead-team-canada-delegation
Punjabi

ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਕੀਤਾ ਐਲਾਨ, ਕੈਨੇਡਾ ਟਰੇਡ ਮਿਸ਼ਨ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ 12 ਤੋਂ 17 ਅਕਤੂਬਰ ਤੱਕ ਭਾਰਤ ਵਿਚ ਟੀਮ ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
saskatchewan-man-sentenced-in-cbsa-immigration-fraud-investigation
Punjabi

ਸੀ.ਬੀ.ਐਸ.ਏ. ਦੀ ਇਮੀਗ੍ਰੇਸ਼ਨ ਧੋਖਾਧੜੀ ਜਾਂਚ ਵਿੱਚ ਸਸਕੈਚਵਨ ਦੇ ਵਿਅਕਤੀ ਨੂੰ ਹੋਈ ਸਜ਼ਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਇੱਕ ਇਮੀਗ੍ਰੇਸ਼ਨ ਫਰੌਡ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੇ ਸਬੰਧ ਵਿਚ ਸਸਕੈਚਵਨ ਵਿਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਤੋਂ ਇੱਕ ਦਿਨ ਘੱਟ ਦੀ Conditional ਸਜ਼ਾ ਸੁਣਾਈ ਗਈ ਹੈ। ਸੀ.ਬੀ.ਐਸ.ਏ. ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਮੁਤਾਬਕ, ਬਲਵੀਰ ਸਿੰਘ ਨੂੰ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
west-vancouvers-gurinder-singh-deo-arrested-in-france
Punjabi

ਵੈਸਟ ਵੈਨਕੂਵਰ ਦੇ ਗਰਿੰਦਰ ਸਿੰਘ ਦਿਓ ਨੂੰ ਫਰਾਂਸ 'ਚ ਕੀਤਾ ਗਿਆ ਗ੍ਰਿਫਤਾਰ

ਵੈਸਟ ਵੈਨਕੂਵਰ ਦੇ ਗੈਂਗਰਸਟਰ ਗਰਿੰਦਰ ਸਿੰਘ ਦਿਓ ਨੂੰ ਫਰਾਂਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਦੀ ਪੁਸ਼ਟੀ ਕੈਨੇਡਾ ਦੀ ਫੈਡਰਲ ਪੁਲਿਸਿੰਗ ਦੀ ਪੈਸੀਫਿਕ ਰੀਜ਼ਨ ਆਰ.ਸੀ.ਐਮ.ਪੀ. ਨੇ ਕੀਤੀ ਹੈ। ਦਿਓ ਨੂੰ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ. ਦੇ ਹਾਲ ਹੀ ਦੇ ਓਪਰੇਸ਼ਨ ਹਾਰਡ ਬਾਲ ਵਿਚ ਨਾਮਜ਼ਦ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link