19.81C Vancouver
ADS

Apr 26, 2024 11:04 AM - Connect Newsroom

ਲੋਕ ਸਭਾ ਚੋਣਾਂ: ਬਸਪਾ ਨੇ ਪੰਜਾਬ ’ਚ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

Share On
lok-sabha-elections-bsp-released-the-second-list-of-lok-sabha-candidates-in-punjab
Kulwant Singh Mehto, the candidate fielded in the Lok Sabha constituency Fatehgarh Sahib, thanked the party high command for giving him the ticket and said that he will live up to the trust the party has shown in him. (Photo: Facebook/Mayawati)

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ, ਪਾਰਟੀ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਸ ਮੁਤਾਬਕ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋਂ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਨੇ ਟਿਕਟ ਦੇਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਪਾਰਟੀ ਵੱਲੋਂ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ ਉਹ ਉਸ ’ਤੇ ਖਰਾ ਉਤਰਨਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਵੱਲੋਂ 7 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਹੁਸ਼ਿਆਰਪੁਰ ਤੋਂ ਸ਼੍ਰੀ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸ਼੍ਰੀ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾ. ਮੱਖਣ ਸਿੰਘ, ਪਟਿਆਲੇ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਸ਼ਾਮਲ ਹਨ। ਇਸ ਲਿਸਟ ਦੇ ਜਾਰੀ ਹੋਣ ਤੋਂ ਬਾਅਦ ਬਸਪਾ ਵੱਲੋਂ ਹੁਣ ਕੁੱਲ 9 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ।

Latest news

sentencing-arguments-begin-for-man-convicted-of-sexually-assaulting-three-women
Punjabi

ਤਿੰਨ ਔਰਤਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਦੋਸ਼ੀ ਰਿਚਰਡ Mantha ਦੀ ਸਜ਼ਾ ’ਤੇ ਅੱਜ ਹੋਣਗੀਆਂ ਦਲੀਲਾਂ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
metro-vancouver-workers-escalate-job-action-over-burrard-inlet-dredging
Punjabi

ਵੈਨਕੂਵਰ 'ਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਕਾਮਿਆਂ ਨੇ ਕੰਟਰੈਕਟ ਵਿਵਾਦ ਕਾਰਨ ਕੰਮ ਕੀਤਾ ਬੰਦ

ਮੈਟਰੋ ਵੈਨਕੂਵਰ ਦੇ ਬਾਹਰੀ ਕਾਮਿਆਂ ਨੇ ਆਪਣੇ ਕੰਟਰੈਕਟ ਵਿਵਾਦ ਨੂੰ ਲੈ ਕੇ ਨੌਰਥ ਵੈਨਕੂਵਰ ਵਿਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵੱਡੇ ਤੇਲ ਅਤੇ ਮਾਲਵਾਹਕ ਜਹਾਜ਼ ਲਈ ਬੁਰਾਰਡ ਇਨਲੇਟ ਦੇ ਅਹਿਮ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।
hit-and-run-in-nanaimo-leaves-one-person-dead
Punjabi

ਨੈਨਾਇਮੋ ’ਚ ਹਿੱਟ-ਐਂਡ-ਰਨ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link