Dec 10, 2020 3:01 AM -

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਲੌਂਗ ਟਰਮ ਕੇਅਰ ਫੈਸਿਲਟੀਆਂ ਅਤੇ ਇੰਟੈਂਸਿਵ ਕੇਅਰ ਯੂਨਿਟ 'ਚ ਹੈਲਥ ਕੇਅਰ ਵਰਕਰਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਉਪਲਬਧ ਕਰਵਾਈ ਜਾਵੇਗੀ।
ਫਾਈਜ਼ਰ ਦੀ ਵੈਕਸੀਨ ਅਗਲੇ ਹਫ਼ਤੇ ਬੀ.ਸੀ. ਪਹੁੰਚ ਰਹੀ ਹੈ।
ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਇਮਿਊਨਾਈਜ਼ੇਸ਼ਨ ਦੋ ਕਲੀਨਿਕਸ 'ਚ ਹੋਣਗੀਆਂ।
ਇੱਕ ਵੈਨਕੂਵਰ ਕੋਸਟਲ ਹੈਲਥ ਦਾ ਕਲੀਨਿਕ ਹੈ ਅਤੇ ਦੂਜਾ ਫਰੇਜ਼ਰ ਹੈਲਥ ਰਿਜਨ 'ਚ ਹੈ।
ਇਸ ਪ੍ਰੀਕਿਰਿਆ 'ਚ ਕੁਝ ਸਮੇਂ ਤੱਕ ਕੁੱਲ 30 ਸਾਈਟਸ ਸਥਾਪਿਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ।
ਮਾਰਚ ਦੇ ਅੰਤ ਤੱਕ ਕਰੀਬ 400,000 ਬੀ.ਸੀ. ਵਾਸੀਆਂ ਨੂੰ ਇਮਿਊਨਾਈਜ਼ ਕਰਨ ਦਾ ਅਨੁਮਾਨ ਦੱਸਿਆ ਗਿਆ।
ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਨੂੰ ਇਮਿਊਨਾਈਜ਼ ਕਰ ਕੇ ਬੁਜ਼ੁਰਗਾਂ ਨੂੰ ਬਚਾਉਣ 'ਚ ਮਦਦ ਮਿਲ ਸਕੇਗੀ।
ਅੱਜ 619 ਮਾਮਲੇ ਹੋਏ ਰਿਪੋਰਟ
ਅੱਜ ਬੀ.ਸੀ. 'ਚ ਕੋਵਿਡ-19 ਦੇ 619 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 16 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 39,337 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 559 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 9,329 ਤੱਕ ਪਹੁੰਚ ਗਏ ਹਨ।
ਕੁੱਲ 338 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 75 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।




