12.04C Vancouver
ADS

Apr 29, 2021 3:42 PM -

ਮਿਲਟਰੀ ਵਿੱਚ ਜਿਣਸੀ ਸ਼ੋਸ਼ਣ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੂਈਸ ਆਰਬਰ ਦੀ ਨਿਯੁਕਤੀ

Share On
louise-arbour-tapped-to-review-military-sexual-misconduct
Then chief of the defence staff Jonathan Vance sits in the front row during a news conference Friday, June 26, 2020 in Ottawa. THE CANADIAN PRESS/Adrian Wyld

ਲਿਬਰਲ ਸਰਕਾਰ ਵਲੋਂ ਮਿਲਟਰੀ ਵਿੱਚ ਜਿਣਸੀ ਸ਼ੋਸ਼ਣ ਅਤੇ ਹੋਰ ਦੁਰਾਚਾਰਾਂ ਨਾਲ ਨਜਿੱਠਣ ਲਈ ਇੱਕ ਸੁਤੰਤਰ ਜਾਂਚ ਕਰਵਾਈ ਜਾਵੇਗੀ।

ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੂਈਸ ਆਰਬਰ ਇਸ ਦੀ ਅਗਵਾਈ ਕਰਣਗੇ।

ਰੱਖਿਆ ਮੰਤਰੀ ਹਰਜੀਤ ਸੱਜਣ ਨੇ ਅੱਜ ਆਰਬਰ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ

ਬੀਤੇ 3 ਮਹੀਨਿਆਂ ਦੌਰਾਨ ਕਨੇਡੀਅਨ ਆਰਮਡ ਫੋਰਸਿਜ਼ ਦੇ ਚੋਟੀ ਦੇ ਕਮਾਂਡਰਾਂ ਉੱਤੇ ਅਣਉਚਿਤ ਵਿਵਹਾਰ ਦੇ ਇਲਜ਼ਾਮਾਂ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਰਹੀਆਂ ਹਨ।

ਆਰਬਰ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਸਾਬਕਾ ਹਾਈ ਕਮਿਸ਼ਨਰ ਹਨ ਅਤੇ ਉਨ੍ਹਾਂ ਨੂੰ ਪੀੜਤਾਂ ਦੇ ਸਹਿਯੋਗ, ਆਰਮਡ ਫੋਰਸਿਜ਼ ਵਿੱਚ ਦੁਰਾਚਾਰ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇੱਕ ਸੁਤੰਤਰ ਸਿਸਟਮ ਨੂੰ ਸਥਾਪਤ ਕਰਣ ਦੀ ਜ਼ਿਮੇਂਵਾਰੀ ਸੌਂਪੀ ਗਈ ਹੈ।

ਇਸ ਵਿੱਚ ਮਿਲਟਰੀ ਵਿੱਚ ਭਰਤੀ, ਸਕ੍ਰੀਨਿੰਗ ਅਤੇ ਸਰਵਿਸ ਦੇ ਮੈਂਬਰਾਂ ਦੀ ਟ੍ਰੇਨਿੰਗ, ਇਹੋ ਜਿਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਦੀ ਬੇਹਤਰ ਕਾਰਗੁਜ਼ਾਰੀ ਅਤੇ ਪੀੜਤਾਂ ਨੂੰ ਪ੍ਰਦਾਨ ਕੀਤੇ ਜਾਂਦੇ ਸਹਿਯੋਗ ਅਤੇ ਦੋਸ਼ੀਆਂ ਦੀ ਜਾਂਚ ਅਤੇ ਸਜ਼ਾ ਦੀ ਕਾਰਵਾਈ ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਆਰਬਰ ਵਿਅਕਤੀਗਤ ਕੇਸਾਂ ਦੀ ਪੜਚੋਲ ਨਹੀਂ ਕਰਨਗੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਫਿਲਹਾਲ ਸਰਗਰਮ ਸੈਨਿਕ ਪੁਲਿਸ ਜਾਂਚ ਅਧੀਨ ਹਨ, ਪਰ ਇਸ ਦੀ ਬਜਾਏ ਇਸ ਬਾਰੇ ਸਿਫਾਰਸ਼ਾਂ ਕਰਨਗੇ ਕਿ ਮਿਲਟਰੀ ਕਿਵੇਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ।

Latest news

belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
canada-moves-to-extend-gas-and-diesel-tax-relief-until-january-2027
Punjabi

ਪੈਟਰੋਲ-ਡੀਜ਼ਲ ਟੈਕਸ ਰਾਹਤ ਜਨਵਰੀ 2027 ਤੱਕ ਵਧਾਉਣ ਲਈ ਬਿੱਲ ਪੇਸ਼

ਕੈਨੇਡਾ ਦੇ ਵਿੱਤ ਮਿਨਿਸਟਰ ਫ੍ਰਾਂਸੋਵਾ-ਫਿਲਿਪ ਸ਼ੈਂਪੇਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਫੈਡਰਲ ਈਂਧਨ ਆਬਕਾਰੀ ਟੈਕਸ ਵਿਚ ਦਿੱਤੀ ਗਈ ਰਾਹਤ ਨੂੰ 31 ਜਨਵਰੀ 2027 ਤੱਕ ਵਧਾਉਣ ਲਈ ਅੱਜ ਪਾਰਲੀਮੈਂਟ ਵਿਚ ਬਿੱਲ ਸੀ-38 ਪੇਸ਼ ਕੀਤਾ ਹੈ। ਇਸ ਕਾਨੂੰਨ ਤਹਿਤ, ਕੈਨੇਡਾ ਵਾਸੀਆਂ ਨੂੰ ਪੈਟਰੋਲ 'ਤੇ 10 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਸੈਂਟ ਪ੍ਰਤੀ ਲਿਟਰ ਦੀ ਮਿਲ ਰਹੀ ਪੂਰੀ ਰਾਹਤ ਜਨਵਰੀ ਦੇ ਅਖੀਰ ਤੱਕ ਜਾਰੀ ਰਹੇਗੀ।
b-c-premier-david-eby-expected-to-call-snap-election-today
Punjabi

ਬੀ.ਸੀ. ’ਚ ਅੱਜ ਹੋ ਸਕਦੈ ਚੋਣਾਂ ਦਾ ਐਲਾਨ, ਈਬੀ ਕਰਨਗੇ ਪ੍ਰੈੱਸ ਕਾਨਫਰੰਸ

ਬੀ.ਸੀ. ਦੀ ਸਿਆਸਤ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰ ਡੇਵਿਡ ਈਬੀ ਅੱਜ ਦੁਪਹਿਰ ਵਿਕਟੋਰੀਆ ਸਥਿਤ ਸਰਕਾਰੀ ਭਵਨ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਨਾਲ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗਣ ਦੀ ਉਮੀਦ ਹੈ।
15-year-old-arrested-in-lethbridge-sexual-assault-investigation
Punjabi

ਲੈਥਬ੍ਰਿਜ ਪੁਲਿਸ ਵੱਲੋਂ 15 ਸਾਲਾ ਲੜਕਾ ਗ੍ਰਿਫ਼ਤਾਰ, ਔਰਤਾਂ ਨਾਲ ਜਿਨਸੀ ਹਮਲੇ ਤੇ ਅਸ਼ਲੀਲ ਹਰਕਤਾਂ ਦੇ ਲੱਗੇ ਦੋਸ਼

ਲੈਥਬ੍ਰਿਜ ਪੁਲਿਸ ਨੇ 15 ਸਾਲਾ ਲੜਕੇ ਨੂੰ ਸ਼ਹਿਰ ਦੇ ਇੱਕ ਗ੍ਰੀਨ ਸਟ੍ਰਿਪ ਕੋਲ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਨਸੀ ਹਮਲੇ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਘਟਨਾ 16 ਸਤੰਬਰ ਨੂੰ ਲੇਕਵਿਊ ਡਰਾਈਵ ਦੇ 1500 ਬਲਾਕ ਕੋਲ ਕੋਲਬੈਂਕਸ ਟ੍ਰੇਲ 'ਤੇ ਵਾਪਰੀ, ਜਿੱਥੇ ਸੈਰ ਕਰ ਰਹੀ 41 ਸਾਲਾ ਔਰਤ 'ਤੇ ਜਿਨਸੀ ਹਮਲਾ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link