Apr 22, 2021 8:30 PM -

ਕੈਨੇਡਾ 'ਚ ਵੈਕਸੀਨ ਵੰਢ ਪ੍ਰੀਕਿਰਿਆ ਦੇ ਮੁਖੀ, ਮੇਜਰ ਜਨਰਲ ਡੈਨੀ ਫੌਰਟੈਂ ਦਾ ਕਹਿਣਾ ਹੈ ਕਿ ਜੂਨ ਤਕ ਦੇਸ਼ 'ਚ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀ ਡਿਲੀਵਰੀ 'ਚ ਵਿਘਨ ਪੇਸ਼ ਆਉਣਗੇ।
ਉਨ੍ਹਾਂ ਕਿਹਾ ਕਿ ਭਾਰਤ 'ਚ ਵਧ ਰਹੇ ਕੋਵਿਡ-19 ਮਾਮਲਿਆਂ ਵਿਚਾਲੇ ਉਥੋਂ ਪਹੁੰਚ ਰਹੀਆਂ ਵੈਕਸੀਨ ਸ਼ਿਪਮੈਂਟਸ 'ਤੇ ਟੈਂਪਰੇਰੀ ਪੱਧਰ 'ਤੇ ਰੋਕ ਲਗਾਈ ਜਾ ਰਹੀ ਹੈ।
ਭਾਰਤ 'ਚ ਕੋਵਿਡ-19 ਦੇ 314,000 ਤੋਂ ਵਧੇਰੇ ਕੋਵਿਡ-19 ਮਾਮਲੇ ਰਿਪੋਰਟ ਹੋਏ ਹਨ।
ਦੇਸ਼ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਹੌਵਰਡ ਨਿਊ ਦਾ ਕਹਿਣਾ ਹੈ ਕਿ ਕੈਨੇਡਾ ਪਹੁੰਚ ਰਹੀਆਂ ਫਲਾਈਟਸ ਬਾਰੇ ਸਰਕਾਰ ਵੱਲੋਂ ਜਲਦੀ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।
ਨਿਊ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਰਕਾਰ ਵੱਲੋਂ ਕੋਵਿਡ-19 ਡਾਟਾ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬਾਰਡਰ 'ਤੇ ਵਧੇਰੇ ਕਦਮ ਚੁੱਕੇ ਜਾਣਾ ਲਾਜ਼ਮੀ ਵਿਖਾਈ ਦੇ ਰਿਹਾ ਹੈ।




