12.83C Vancouver
ADS

Aug 2, 2022 10:04 PM - Connect News

ਨਿਊ ਵੈਸਟਮਿਨਸਟਰ 'ਚ ਵਪਾਰ ਦਾ ਨੁਕਸਾਨ ਤੇ ਕਰਮਚਾਰੀ 'ਤੇ ਹਮਲੇ ਤੋਂ ਬਾਅਦ ਇੱਕ ਵਿਅਕਤੀ 'ਤੇ ਲੱਗੇ ਦੋਸ਼

Share On
man-charged-following-damage-to-business-and-assault-of-staff-member-in-new-westminster
On July 26th at approximately 7:00pm, the New Westminster Police Department received a call from a witness advising there was an assault in progress inside a New Westminster business. (Photo - New Westminsterpolice)

ਨਿਊ ਵੈਸਟਮਿਨਸਟਰ ਪੁਲਿਸ ਨੇ ਇੱਕ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਇੱਕ ਆਦਮੀ ਦੀ ਗ੍ਰਿਫਤਾਰੀ ਅਤੇ ਉਸ 'ਤੇ ਦੋਸ਼ ਤੈਅ ਕਰਨ ਸੰਬੰਧੀ ਜਾਣਕਾਰੀ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ 26 ਜੁਲਾਈ ਨੂੰ ਸ਼ਾਮ ਕਰੀਬ 7 ਵਜੇ ਇੱਕ ਵਿਅਕਤੀ ਨੇ ਪੁਲਿਸ ਨੂੰ ਸੰਪਰਕ ਕਰ ਦੱਸਿਆ ਸੀ ਕਿ ਇੱਕ ਵਪਾਰ 'ਚ ਇੱਕ ਹਮਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਪ੍ਰਤੱਖਦਰਸ਼ੀਆਂ ਅਨੁਸਾਰ ਇੱਕ ਆਦਮੀ ਨੇ ਵਪਾਰ 'ਤੇ ਕੰਮ ਕਰਦੇ ਲੋਕਾਂ ਨੂੰ ਧਮਕਾਇਆ ਸੀ ਅਤੇ ਇਸੇ ਦੌਰਾਨ ਕੁਝ ਟੁੱਟਣ ਦਾ ਖੜਕਾ ਸੁਣਾਈ ਦਿੱਤਾ ਸੀ।

ਅਫ਼ਸਰ ਮੌਕੇ 'ਤੇ ਪਹੁੰਚੇ ਅਤੇ ਜਾਂਚ ਦੌਰਾਨ ਲੋਕਾਂ ਦੇ ਦੱਸੇ ਹੁਲੀਏ ਅਨੁਸਾਰ ਕੋਲੰਬੀਆ ਸਟ੍ਰੀਟ ਦੇ 600 ਬਲੌਕ 'ਚ ਇੱਕ ਸ਼ੱਕੀ ਵਿਖਾਈ ਦਿੱਤਾ।

ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮਾਮਲੇ 'ਚ 27 ਸਾਲਾ ਗਿਮਾ ਡੈਂਗ 'ਤੇ ਜਿਸਮਾਨੀ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਇੱਕ ਦੋਸ਼, ਧਮਕੀਆਂ ਦੇਣ ਦਾ ਇੱਕ ਦੋਸ਼, ਮਿਸਚੀਫ ਦਾ ਇੱਕ ਦੋਸ਼ ਅਤੇ ਡਿਸਟਰਬੈਂਸ ਦਾ ਇੱਕ ਦੋਸ਼ ਲੱਗਿਆ ਹੈ।

Latest news

canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
bc-green-leader-emily-lowan-to-run-in-saanich-north-after-rob-botterell-retires
Punjabi

ਰੌਬ ਬੋਟਰੈਲ ਦੀ ਸਿਆਸਤ ਤੋਂ ਰਿਟਾਇਰਮੈਂਟ, ਐਮਿਲੀ ਲੋਵਨ ਸਾਨਿਚ ਨੌਰਥ ਤੋਂ ਲੜੇਗੀ ਚੋਣ

ਬੀਸੀ ਗ੍ਰੀਨ ਪਾਰਟੀ ਦੇ ਹਾਲੀਆ ਵਿਧਾਇਕ ਰੌਬ ਬੋਟਰੈਲ ਨੇ ਸਿਆਸਤ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੀਟ ਸਾਨਿਚ ਨੌਰਥ ਐਂਡ ਦ ਆਈਲੈਂਡਜ਼ ਤੋਂ ਹੁਣ ਖੁਦ ਬੀਸੀ ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਚੋਣ ਮੈਦਾਨ ਵਿਚ ਉਤਰੇਗੀ। ਬੋਟਰੈਲ ਨੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਲੋਵਨ ਨਾਲ ਮਿਲ ਕੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸੇਵਾਮੁਕਤੀ ਦੀ ਪੁਸ਼ਟੀ ਕੀਤੀ।
ontario-launches-canadas-first-medical-drone-pilot-program
Punjabi

ਓਨਟਾਰੀਓ ’ਚ ਕੈਨੇਡਾ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਸ਼ੁਰੂ

ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਓਨਟਾਰੀਓ ਦੇ ਪੀਲ ਰੀਜਨਲ ਵਿਚ ਪੈਰਾਮੈਡਿਕ ਸਰਵਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਤੱਕ ਜਾਨ-ਬਚਾਊ ਸਮੱਗਰੀ ਪਹੁੰਚਾਏਗਾ। ਪੀਲ ਰੀਜਨਲ ਪੈਰਾਮੈਡਿਕ ਸਰਵਿਸ ਨੇ ਫਿਲਹਾਲ ਇਸ ਨੂੰ ਬੋਲਟਨ ਖੇਤਰ ਵਿਚ ਸ਼ੁਰੂ ਕੀਤਾ ਹੈ, ਜਿਥੇ ਇਸ ਪ੍ਰੋਜੈਕਟ ਤਹਿਤ ਜਦੋਂ ਕੋਈ ਵਿਅਕਤੀ 911 'ਤੇ ਕਾਲ ਕਰੇਗਾ ਤਾਂ ਐਂਬੂਲੈਂਸ ਦੇ ਨਾਲ-ਨਾਲ ਇੱਕ ਡ੍ਰੋਨ ਵੀ ਮੌਕੇ 'ਤੇ ਰਵਾਨਾ ਕੀਤਾ ਜਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link