12.34C Vancouver
ADS

May 20, 2022 4:17 PM - THE CANADIAN PRESS

ਜੈਸਪਰ ਨੈਸ਼ਨਲ ਪਾਰਕ 'ਚ ਇੱਕ ਹਾਦਸੇ 'ਚ ਜ਼ਖਮੀ ਹੋਏ ਬੰਦੇ ਨੇ ਹਸਪਤਾਲ 'ਚ ਤੋੜਿਆ ਦਮ

Share On
man-dies-in-hospital-after-crash-with-truck-in-jasper-national-park
crash in Jasper National Park_CP

ਜੈਸਪਰ ਨੈਸ਼ਨਲ ਪਾਰਕ ਵਿਚ ਹੋਏ ਇੱਕ ਹਾਦਸੇ ਵਿਚ ਸਿਰ 'ਤੇ ਸੱਟ ਖਾਣ ਨਾਲ ਜ਼ਖਮੀ ਹੋਏ 70 ਸਾਲਾ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਐਲਬਰਟਾ ਆਰ. ਸੀ. ਐੱਮ. ਪੀ. ਨੇ ਇਹ ਜਾਣਕਾਰੀ ਦਿੱਤੀ।

ਪੁਲਿਸ ਅਨੁਸਾਰ, ਈਸਟ ਵੱਲ ਜਾ ਰਿਹਾ ਇੱਕ ਵਾਹਨ ਬੁੱਧਵਾਰ ਰਾਤ ਟਰੈਫਿਕ ਨੂੰ ਪਾਰ ਕਰਨ ਤੋਂ ਬਾਅਦ ਇੱਕ ਸੈਮੀ-ਟ੍ਰੇਲਰ ਟਰੱਕ ਨਾਲ ਟਕਰਾਅ ਗਿਆ ਸੀ।

ਪੁਲਿਸ ਨੇ ਕਿਹਾ ਕਿ ਜ਼ਖਮੀ ਨੂੰ ਹਿੰਟਨ ਦੇ ਨੇੜੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਇਹ ਵਿਅਕਤੀ ਇਕੱਲਾ ਹੀ ਸੀ ਗੱਡੀ ਵਿਚ ਅਤੇ ਡਰਾਈਵ ਕਰ ਰਿਹਾ ਸੀ। ਪੁਲਿਸ ਅਨੁਸਾਰ, ਟਰੱਕ ਦੇ ਡਰਾਈਵਰ ਤੇ ਉਸ ਵਿਚ ਸਵਾਰ ਵਿਅਕਤੀ ਵਿਚੋਂ ਕੋਈ ਜ਼ਖਮੀ ਨਹੀਂ ਸੀ।

Latest news

one-b-c-unveils-election-platform-with-tax-cuts-dripa-repeal-promises
Punjabi

ਵਨ-ਬੀ.ਸੀ. ਵੱਲੋਂ ਚੋਣ ਪਲੇਟਫਾਰਮ ਜਾਰੀ, ਟੈਕਸ ਕਟੌਤੀ ਤੇ DRIPA ਰੱਦ ਕਰਨ ਦਾ ਵਾਅਦਾ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਡੈਲਸ ਬ੍ਰੋਡੀ ਦੀ ਅਗਵਾਈ ਵਾਲੀ ਵਨ-ਬੀ.ਸੀ. ਪਾਰਟੀ ਵਲੋਂ ਅੱਜ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੂਬੇ ਦੇ ਆਰਥਿਕ, ਸਮਾਜਿਕ ਅਤੇ ਹੈਲਥ ਸਿਸਟਮ ਦੇ ਸੁਧਾਰਾਂ ਲਈ ਕਈ ਵਾਅਦੇ ਕੀਤੇ ਗਏ ਹਨ।
amber-alert-cancelled-for-7-year-old-aspen-wilson-suspect-arrested
Punjabi

7 ਸਾਲਾ Aspen Wilson ਸੁਰੱਖਿਅਤ ਮਿਲੀ, Amber Alert ਰੱਦ; ਸ਼ੱਕੀ ਗ੍ਰਿਫ਼ਤਾਰ

ਐਲਬਰਟਾ ਦੇ ਵੈਲੀਵਿਊ ਦੀ 7 ਸਾਲਾ Aspen Wilson ਲਈ ਜਾਰੀ ਕੀਤਾ ਗਿਆ ਐਂਬਰ ਅਲਰਟ ਹੁਣ ਰੱਦ ਕਰ ਦਿੱਤਾ ਗਿਆ ਹੈ।
canadas-services-sector-contracts-for-fourth-straight-month-businesses-remain-optimistic-about-future
Punjabi

ਕੈਨੇਡਾ ਦੇ ਸਰਵਿਸ ਸੈਕਟਰ ’ਚ ਲਗਾਤਾਰ ਚੌਥੇ ਮਹੀਨੇ ਗਿਰਾਵਟ, ਭਵਿੱਖ ਨੂੰ ਲੈ ਕੇ ਕੰਪਨੀਆਂ ਆਸ਼ਾਵੰਦ

ਕੈਨੇਡਾ ਦੇ ਸਰਵਿਸ ਸੈਕਟਰ ਦੀ ਆਰਥਿਕਤਾ ਵਿਚ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ ਲਗਾਤਾਰ ਚੌਥਾ ਅਜਿਹਾ ਮਹੀਨਾ ਰਿਹਾ ਜਦੋਂ ਇਸ ਖੇਤਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਹੋਏ S&P Global ਦੇ Canada Services PMI data ਅਨੁਸਾਰ, ਮੁੱਖ ਵਪਾਰਕ ਗਤੀਵਿਧੀ ਸੂਚਕਾਂਕ ਅਗਸਤ ਦੇ 46.8 ਤੋਂ ਮਾਮੂਲੀ ਸੁਧਾਰ ਦੇ ਨਾਲ ਸਤੰਬਰ ਵਿਚ 48.3 'ਤੇ ਪਹੁੰਚ ਗਿਆ ਪਰ ਇਹ 50 ਦੇ ਮਹੱਤਵਪੂਰਨ ਅੰਕੜੇ ਤੋਂ ਹੇਠਾਂ ਰਿਹਾ, ਜਿਸ ਨੂੰ ਆਰਥਿਕ ਨਿਯਮਾਂ ਅਨੁਸਾਰ ਗਿਰਾਵਟ ਮੰਨਿਆ ਜਾਂਦਾ ਹੈ।
amber-alert-issued-for-7-year-old-girl-abducted-in-alberta
Punjabi

ਐਲਬਰਟਾ ’ਚ 7 ਸਾਲਾ ਬੱਚੀ ਅਗਵਾ, ਐਂਬਰ ਅਲਰਟ ਜਾਰੀ

ਐਲਬਰਟਾ ਦੇ ਵੈਲੀਵਿਊ ਵਿਚ 7 ਸਾਲਾ ਬੱਚੀ ਦੀ ਭਾਲ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਐਲਬਰਟਾ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਬੱਚੀ ਨੂੰ ਉਸ ਦੇ ਸੌਤੇਲੇ ਪਿਤਾ ਵੱਲੋਂ ਅਗਵਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, Aspen Wilson ਨਾਮ ਦੀ 7 ਸਾਲਾ ਬੱਚੀ ਨੂੰ ਉਸ ਦੇ ਘਰੋਂ, ਜੋ ਕਿ ਐਡਮਿੰਟਨ ਤੋਂ ਲਗਭਗ 350 ਕਿਲੋਮੀਟਰ ਦੂਰ ਨੌਰਥਈਸਟ ਵਿੱਚ ਸਥਿਤ ਵੈਲੀਵਿਊ ਵਿੱਚ ਹੈ, ਤੋਂ ਅਗਵਾ ਕੀਤਾ ਗਿਆ।
taxpayers-federation-b-c-conservatives-warn-ebys-proposed-tax-could-drive-doctors-out-of-province
Punjabi

ਈਬੀ ਦੇ ਪ੍ਰਸਤਾਵਿਤ ਟੈਕਸ ਦਾ ਵਿਰੋਧ, ਡਾਕਟਰਾਂ ਦੇ ਸੂਬਾ ਛੱਡਣ ਦਾ ਡਰ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਵੱਲੋਂ ਪ੍ਰਸਤਾਵਿਤ ਨਵੇਂ ਟੈਕਸ ਦਾ ਕੈਨੇਡੀਅਨ ਟੈਕਸਦਾਤਾ ਫੈਡਰੇਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ। ਸੰਸਥਾ ਅਨੁਸਾਰ, ਇਹ ਟੈਕਸ job creators, doctors ਅਤੇ ਪੇਸ਼ੇਵਰਾਂ ਨੂੰ ਸੂਬਾ ਛੱਡਣ ਲਈ ਮਜਬੂਰ ਕਰ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link