Oct 27, 2020 8:33 PM -

ਵੈਨਕੂਵਰ ਆਈਲੈਂਡ ਦੇ ਇੱਕ ਵਿਅਕਤੀ 'ਤੇ ਜਗ੍ਹਾ-ਜਗ੍ਹਾ ਸਪ੍ਰੇ-ਪੇਂਟ ਕਰਨ ਦੇ ਮਾਮਲੇ 'ਚ ਦੋਸ਼ ਲਗਾਏ ਗਏ ਹਨ।
ਨਨਾਈਮੋ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇੱਕ ਡੋਨਟ ਸਟੋਰ 'ਤੇ ਇੱਕ ਅਫ਼ਸਰ ਨੂੰ ਐਤਵਾਰ ਨੂੰ ਸੱਦਿਆ ਗਿਆ ਸੀ।
ਸਟਾਫ਼ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਵਿਅਕਤੀ ਨੇ ਸਟੋਰ 'ਚ ਫਰਸ਼ 'ਤੇ ਸਪ੍ਰੇ-ਪੇਂਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਅਫ਼ਸਰ ਦੇ ਪਹੁੰਚਣ ਤੱਕ ਵਿਅਕਤੀ ਮੌਕੇ ਤੋਂ ਨਿਕਲ ਗਿਆ ਸੀ।
ਅਫ਼ਸਰ ਮੌਕੇ ਦੀਆਂ ਤਸਵੀਰਾਂ ਲੈ ਰਿਹਾ ਸੀ ਪਰ ਇੰਨੇ ਨੂੰ ਕਿਸੇ ਨੇ ਦੱਸਿਆ ਕਿ, ਬਾਹਰ ਇੱਕ ਵਿਅਕਤੀ ਪੁਲਿਸ ਦੀ ਕਰੂਜ਼ਰ 'ਤੇ ਸਪ੍ਰੇ-ਪੇਂਟ ਕਰ ਰਿਹਾ ਹੈ।
ਕਾਂਸਟੇਬਲ ਗੈਰੀ ਓ-ਬ੍ਰਾਇਨ ਨੇ ਦੱਸਿਆ ਕਿ ਇੱਕ ਵਿਅਕਤੀ ਕਰੂਜ਼ਰ ਦੀ ਵਿੰਡਸ਼ੀਲਡ ਪੇਂਟ ਕਰ ਰਿਹਾ ਸੀ।
ਇਸ ਤੋਂ ਬਾਅਦ 24 ਸਾਲਾ ਸ਼ੱਕੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ।
ਇਸ ਨੂੰ ਫਰਵਰੀ 'ਚ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਅਫ਼ਸਰ ਵੱਲੋਂ ਕੁਝ ਕੋਸ਼ਿਸ਼ ਤੋਂ ਬਾਅਦ ਸਪ੍ਰੇ-ਪੇਂਟ ਨੂੰ ਕਰੂਜ਼ਰ ਤੋਂ ਹਟਾ ਦਿੱਤਾ ਗਿਆ ਸੀ।




