16.78C Vancouver
ADS

Sep 16, 2025 7:48 PM - The Canadian Press

ਕੈਨੇਡਾ-ਅਮਰੀਕਾ ਸਰਹੱਦ 'ਤੇ ਭਾਰਤੀ ਪ੍ਰਵਾਸੀ ਪਰਿਵਾਰ ਦੀ ਮੌਤ ਦੇ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ, ਹੋ ਸਕਦੀ ਐਕਸਟ੍ਰਾਡਿਸ਼ਨ

Share On
man-facing-extradition-after-family-of-migrants-froze-to-death-at-canada-us-border
The federal justice department says Fenil Patel was arrested Sept. 5 on an extradition request from the United States.(Photo- The Canadian Press)

ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਨੀਟੋਬਾ ਵਿਚ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਬਰਫੀਲੇ ਤੂਫਾਨ ਅਤੇ ਠੰਡ ਵਿਚ ਜੰਮ ਕੇ ਮਰਨ ਵਾਲੀ ਭਾਰਤੀ ਪ੍ਰਵਾਸੀ ਪਰਿਵਾਰ ਦੀ ਸਮੱਗਲਿੰਗ ਦੇ ਦੋਸ਼ ਵਿਚ ਫੈਨਿਲ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਭਾਰਤੀ ਪੁਲਿਸ ਨੇ ਫੈਨਿਲ 'ਤੇ ਕੈਨੇਡਾ ਰਾਹੀਂ ਚਾਰ ਜੀਆਂ ਦੇ ਪਰਿਵਾਰ ਦੀ ਤਸਕਰੀ ਵਿਚ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਤਿੰਨ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਈ ਇਸ ਘਟਨਾ ਦੇ ਸਬੰਧ ਵਿਚ ਕੈਨੇਡੀਅਨ ਜਸਟਿਸ ਡਿਪਾਰਟਮੈਂਟ ਦੇ ਇੱਕ ਬੁਲਾਰੇ ਕੈਟੇਲਿਨ ਮੂਰਸ ਮੁਤਾਬਕ, ਫੈਨਿਲ ਪਟੇਲ ਨੂੰ ਅਮਰੀਕਾ ਤੋਂ extradition request 'ਤੇ ਹਿਰਾਸਤ ਵਿਚ ਲਿਆ ਗਿਆ। ਮੂਰਸ ਨੇ ਕਿਹਾ ਕਿ ਡਿਪਾਰਟਮੈਂਟ ਇਸ ਸਬੰਧੀ ਹੋਰ ਵੇਰਵੇ ਨਹੀਂ ਦੇ ਸਕਦਾ ਕਿਉਂਕਿ ਹਵਾਲਗੀ ਸਬੰਧੀ ਡਿਟੇਲਸ ਸਟੇਟ-ਟੂ-ਸਟੇਟ ਗੁਪਤ ਹੁੰਦੀਆਂ ਹਨ।

ਜਗਦੀਸ਼ ਪਟੇਲ ਪਰਿਵਾਰ ਜਿਸ ਦਾ ਫੈਨਿਲ ਪਟੇਲ ਨਾਲ ਕੋਈ ਸਬੰਧ ਨਹੀਂ ਸੀ ਉਸ ਪਰਿਵਾਰ ਦੀ ਮੌਤ ਮੈਨੀਟੋਬਾ ਤੋਂ ਮਿਨੀਸੋਟਾ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਹਾਈਪੋਥਰਮੀਆ ਕਾਰਨ ਹੋ ਗਈ ਸੀ।

19 ਜਨਵਰੀ 2022 ਨੂੰ ਉਨ੍ਹਾਂ 4 ਜੀਆਂ ਦੀਆਂ ਲਾਸ਼ਾਂ ਅਮਰੀਕੀ ਸਰਹੱਦ ਤੋਂ ਲਗਭਗ 12 ਕਿਲੋਮੀਟਰ ਪਹਿਲਾਂ ਮੈਨੀਟੋਬਾ ਦੇ ਐਮਰਸਨ ਨੇੜੇ ਬਰਫ਼ ਵਿਚ ਜੰਮੀਆਂ ਮਿਲੀਆਂ ਸਨ, ਜਿਸ ਵਿਚ ਉਨ੍ਹਾਂ ਦੀ 11 ਸਾਲਾ ਧੀ ਅਤੇ ਤਿੰਨ ਸਾਲਾ ਪੁੱਤਰ ਸ਼ਾਮਲ ਸਨ।

Latest news

death-toll-from-venezuela-earthquakes-rises-to-589-as-international-rescue-efforts-intensify
Punjabi

ਵੈਨੇਜ਼ੁਏਲਾ ਭੂਚਾਲ: ਮ੍ਰਿਤਕਾਂ ਦੀ ਗਿਣਤੀ 589 ਤੱਕ ਪਹੁੰਚੀ, ਬਚਾਅ ਮੁਹਿੰਮ ਤੇਜ਼

ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ 7.2 ਅਤੇ 7.5 ਦੀ ਤੀਬਰਤਾ ਵਾਲੇ ਦੋ ਜ਼ੋਰਦਾਰ ਭੂਚਾਲਾਂ ਤੋਂ ਬਾਅਦ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਲਈ ਅੰਤਰਰਾਸ਼ਟਰੀ ਬਚਾਅ ਟੀਮਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 589 ਹੋ ਗਈ ਹੈ ਅਤੇ ਲਗਭਗ 3000 ਲੋਕ ਜ਼ਖਮੀ ਹੋਏ ਹਨ।
b-c-premier-david-eby-cuts-china-trade-trip-short-amid-pipeline-debate
Punjabi

ਪ੍ਰੀਮੀਅਰ ਈਬੀ ਨੇ ਚੀਨ ਦਾ ਵਪਾਰਕ ਦੌਰਾ ਘਟਾਇਆ, ਨਵੀਂ ਪਾਈਪਲਾਈਨ 'ਤੇ ਸਿਆਸਤ ਗਰਮ

ਪ੍ਰੀਮੀਅਰ ਡੇਵਿਡ ਈਬੀ ਨੇ ਚੀਨ ਲਈ ਆਪਣੇ ਵਪਾਰਕ ਦੌਰੇ ਨੂੰ ਘਟਾ ਕੇ ਤਿੰਨ ਦਿਨਾਂ ਲਈ ਕਰ ਦਿੱਤਾ ਹੈ, ਪਹਿਲਾਂ ਇਹ 27 ਜੂਨ ਤੋਂ 3 ਜੁਲਾਈ ਤੱਕ ਦੇ ਇੱਕ ਹਫ਼ਤੇ ਲਈ ਤੈਅ ਕੀਤਾ ਗਿਆ ਸੀ। ਇਸ ਵਿਜ਼ਿਟ ਵਿਚ ਕਟੌਤੀ ਉਦੋਂ ਕੀਤੀ ਗਈ ਹੈ ਜਦੋਂ ਐਲਬਰਟਾ ਵਲੋਂ 1 ਜੁਲਾਈ ਨੂੰ ਨਵੀਂ ਤੇਲ ਪਾਈਪਲਾਈਨ ਲਈ ਫੈਡਰਲ ਮਨਜ਼ੂਰੀ ਵਾਸਤੇ ਰਸਮੀ ਤੌਰ 'ਤੇ ਅਰਜ਼ੀ ਦੇਣ ਦੀ ਉਮੀਦ ਹੈ।
calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link