9.68C Vancouver
ADS

Apr 28, 2022 11:17 PM - The Canadian Press

ਵੈਨਕੂਵਰ 'ਚ ਪੁਲਿਸ ਨਾਲ ਤਨਾਤਣੀ ਤੋਂ ਬਾਅਦ ਚੱਲੀ ਗੋਲੀ, ਇੱਕ ਵਿਅਕਤੀ ਦੀ ਮੌਤ

Share On
man-fatally-shot-in-a-confrontation-with-vancouver-police
A man has been fatally shot in a confrontation with Vancouver police and the office that handles all cases of police-involved deaths in British Columbia is now investigating. (Photo - Vancouver police/Twitter)

ਈਸਟ ਵੈਨਕੂਵਰ ਦੇ ਵਿੱਚ ਗੋਲੀ ਚੱਲੀ ਹੈ।

ਪੁਲਿਸ ਦੀ ਸ਼ਮੂਲੀਅਤ ਵਾਲੀ ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਹੁਣ ਮਾਮਲੇ ਦੀ ਜਾਂਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਕੋਲ ਪਹੁੰਚ ਗਈ ਹੈ।

ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਅਪਾਰਟਮੈਂਟ ਇਮਾਰਤ 'ਚ ਸੱਦਿਆ ਗਿਆ ਸੀ।

ਇਮਾਰਤ ਕਮਰਸ਼ਲ ਡਰਾਈਵ ਅਤੇ ਈਸਟ 5 ਐਵੀਨਿਊ ਦੇ ਕੋਲ ਸਥਿਤ ਸੀ।

ਬੁੱਧਵਾਰ ਰਾਤ ਕਰੀਬ 8.30 ਵਜੇ ਪੁਲਿਸ ਨੂੰ ਇਮਾਰਤ ਕੋਲ ਕਿਸੇ ਪ੍ਰਕਾਰ ਦੇ ਹਮਲੇ ਦੀ ਜਾਣਕਾਰੀ ਮਿਲੀ ਸੀ।

ਜਦ ਪੈਟਰੋਲ ਅਫ਼ਸਰ ਮੌਕੇ 'ਤੇ ਪਹੁੰਚੇ ਤਾਂ ਕਿਸੇ ਪ੍ਰਕਾਰ ਦੀ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ।

ਇਸ ਦੀ ਜਾਣਕਾਰੀ ਵੈਨਕੂਵਰ ਪੁਲਿਸ ਵੱਲੋਂ ਦਿੱਤੀ ਗਈ ਹੈ।

ਪੁਲਿਸ ਨੇ ਦੱਸਿਆ ਕਿ ਸ਼ੱਕੀ ਦੀ ਉਮਰ 40 ਤੋਂ 50 ਸਾਲ ਦੇ ਦਰਮਿਆਨ ਦੀ ਸੀ।

ਪੁਲਿਸ ਅਨੁਸਾਰ ਗੋਲੀ ਲੱਗਣ ਕਾਰਨ ਵਿਅਕਤੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਵੈਨਕੂਵਰ ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਈਸਟ ਵੈਨਕੂਵਰ ਦਾ ਰੈਜ਼ੀਡੈਂਟ ਸੀ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਕਾਂਸਟੇਬਲ ਤਾਨੀਆ ਵਿਸਿੰਟਨ ਨੇ ਕਿਹਾ ਕਿ ਸ਼ੱਕੀ ਦਾ ਵਿਵਹਾਰ ਕਿਸ ਪ੍ਰਕਾਰ ਦਾ ਸੀ ਜਾਂ ਪੁਲਿਸ ਮੌਕੇ 'ਤੇ ਕਿਵੇਂ ਪਹੁੰਚੀ ਅਤੇ ਗੋਲੀ ਚੱਲਣ ਦੀ ਨੌਬਤ ਕਿਉਂ ਆਈ ਇਸ ਦੀ ਜਾਣਕਾਰੀ ਜਾਂਚ ਤੋਂ ਬਾਅਦ ਆਈ.ਆਈ.ਓ. ਵੱਲੋਂ ਹੀ ਦਿੱਤੀ ਜਾਵੇਗੀ।

ਹਾਲਾਂਕਿ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤਕਰਾਰ ਸ਼ੱਕੀ ਦੇ ਸੁਇਟ 'ਚ ਹੋਈ ਸੀ।

ਜਾਣਕਾਰੀ ਦਿੱਤੀ ਗਈ ਕਿ ਇੱਕ ਅਫ਼ਸਰ ਵੀ ਜਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ।

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link