May 2, 2022 9:50 PM - The Canadian Press

ਸਰੀ 'ਚ ਚਾਕੂ ਨਾਲ ਹਮਲੇ ਦੀ ਵਾਰਦਾਤ 'ਚ ਇੱਕ ਵਿਅਕਤੀ ਜਖਮੀ ਹੋ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਅੱਜ ਤੜਕੇ ਵਾਪਰੀ ਦੱਸੀ ਗਈ ਹੈ।
ਪੁਲਿਸ ਅਨੁਸਾਰ ਤੜਕੇ ਕਰੀਬ 12.30 ਵਜੇ ਇੱਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ ਜਿਸ 'ਤੇ ਚਾਕੂ ਨਾਲ ਹਮਲਾ ਹੋਇਆ ਸੀ।
ਪੀੜਤ ਦੀ ਉਮਰ 40 ਤੋਂ 50 ਸਾਲ ਵਿਚਾਲੇ ਦੱਸੀ ਗਈ ਹੈ।
ਉਸ 'ਤੇ ਚਾਕੂ ਨਾਲ 3 ਵਾਰ ਹੋਏ ਸਨ ਅਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਸੀ।
96 ਐਵੀਨਿਊ ਅਤੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ ਕੋਲ ਸਥਿਤ ਟਾਊਨਹਾਊਸ ਕੰਪਲੈਕਸ ਦਾ ਇੱਕ ਹਿੱਸਾ ਪੁਲਿਸ ਟੇਪ ਨਾਲ ਘਿਰਿਆ ਵੇਖਿਆ ਜਾ ਸਕਦਾ ਸੀ।
ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਿਸ ਵੱਲੋਂ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਵੀਡੀਓ ਸਬੂਤ ਇਕੱਤਰ ਕੀਤੇ ਜਾ ਰਹੇ ਹਨ।




