Dec 16, 2020 9:26 PM -

ਪੁਲਿਸ ਨੇ ਵੈਨਕੂਵਰ 'ਚ ਸਾਲ ਦੇ 19ਵੇਂ ਕਤਲ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਪੀੜਤ ਵਿਅਕਤੀ 'ਤੇ ਈਸਟ 12 ਐਵੀਨਿਊ ਅਤੇ ਕਿੰਗਜ਼ਵੇ ਦੇ ਇਲਾਕੇ 'ਚ ਮੰਗਲਵਾਰ ਨੂੰ ਹਮਲਾ ਕੀਤਾ ਗਿਆ ਸੀ।
ਇਸ ਵਾਰਦਾਤ 'ਚ ਈਸਟ ਵੈਨਕੂਵਰ ਦੇ 72 ਸਾਲਾ ਐਲੇਕਸ ਗੋਰਟਮੇਕਰ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਘਟਨਾ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਇੱਕ ਛੋਟੀ ਇੰਟਰਸੈਕਸ਼ਨ ਨੂੰ ਕਈ ਘੰਟੇ ਤੱਕ ਬੰਦ ਰੱਖਿਆ।
ਪੀੜਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ।
ਬਿਲਟਮੋਰ ਹੋਟਲ ਕੋਲ ਘਟਨਾ ਦੀ ਜਾਂਚ ਜਾਰੀ ਹੋਣ ਬਾਰੇ ਦੱਸਿਆ ਗਿਆ ਹੈ।




