18.59C Vancouver
ADS

Apr 14, 2022 8:26 PM - The Canadian Press

ਕੈਨੇਡਾ ਭਰ 'ਚ ਭਾਲਿਆ ਜਾ ਰਿਹਾ 'ਹਾਈ ਰਿਸਕ ਸੈਕਸ ਔਫੈਂਡਰ' ਚੜ੍ਹਿਆ ਪੁਲਿਸ ਅੜਿੱਕੇ

Share On
man-wanted-canada-wide-back-in-custody
Vancouver police say they have found and arrested a man they described as a high-risk sex offender. (Photo - Vancouver police)

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਭਰ 'ਚ ਭਾਲੇ ਜਾ ਰਹੇ ਇੱਕ 'ਹਾਈ ਰਿਸਕ ਸੈਕਸ ਔਫੈਂਡਰ' ਨੂੰ ਕਾਬੂ ਕਰ ਲਿਆ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਉਮਰ 55 ਸਾਲ ਅਤੇ ਉਸ ਦਾ ਨਾਮ ਕੈਨੇਥ ਕਰਟਨ ਦੱਸਿਆ ਗਿਆ ਹੈ।

ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਇਸ ਵਿਅਕਤੀ ਦੇ ਲਾਪਤਾ ਹੋਣ ਬਾਰੇ ਦੱਸਿਆ ਸੀ ਕਿ ਉਸ ਨੂੰ ਸਾਲ 1987 'ਚ ਵਾਪਰੇ ਜਿਨਸੀ ਹਮਲੇ 'ਚ ਦੋਸ਼ੀ ਪਾਇਆ ਗਿਆ ਸੀ।

ਉਹ ਹਾਲ ਦੀ ਘੜੀ 10 ਸਾਲ ਦੇ ਸੁਪਰਵਿਜਨ ਔਰਡਰ ਹੇਠ ਸੀ।

ਇਸੇ ਹਫ਼ਤੇ ਇਹ ਆਦਮੀ ਆਪਣੇ ਹਾਫਵੇ ਹਾਊਸ 'ਚ ਨਹੀਂ ਪਰਤਿਆ ਸੀ ਅਤੇ ਉਸੇ ਵੇਲੇ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਹਾਲਾਂਕਿ ਪੁਲਿਸ ਨੇ ਗ੍ਰਿਫਤਾਰੀ ਦੀ ਜਾਣਕਾਰੀ ਦਿੰਦੇ ਹੋਏ ਇਹ ਨਹੀਂ ਦੱਸਿਆ ਕਿ ਵਿਅਕਤੀ ਨੂੰ ਕਿੱਥੇ ਗ੍ਰਿਫਤਾਰ ਕੀਤਾ ਗਿਆ।

Latest news

mount-royal-university-investigates-cyberattack-after-student-employee-data-compromised
Punjabi

ਮਾਊਂਟ ਰਾਇਲ ਯੂਨੀਵਰਸਿਟੀ 'ਤੇ ਹੋਏ ਸਾਈਬਰ ਹਮਲੇ ਦੀ ਚੱਲ ਰਹੀ ਜਾਂਚ

ਕੈਲਗਰੀ ਦੀ ਮਾਊਂਟ ਰਾਇਲ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਮਹੀਨੇ ਹੋਏ ਸਾਈਬਰ ਹਮਲੇ ਦੌਰਾਨ ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਸਬੰਧਤ ਕੁਝ ਡਾਟਾ ਚੋਰੀ ਕੀਤਾ ਗਿਆ ਅਤੇ ਬਾਅਦ ਵਿੱਚ ਮਿਟਾ ਵੀ ਦਿੱਤਾ ਗਿਆ। ਯੂਨੀਵਰਸਿਟੀ ਮੁਤਾਬਕ, 18 ਜੂਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਸਾਈਬਰ ਹਮਲੇ ਦੌਰਾਨ ਵੈੱਬਸਾਈਟ, ਫੋਨ ਲਾਈਨਾਂ ਅਤੇ ਹੋਰ ਕਈ ਡਿਜ਼ੀਟਲ ਸਿਸਟਮ ਬੰਦ ਹੋ ਗਏ ਸਨ।
carney-voices-support-for-u-s-action-on-iran-during-nato-summit-according-to-report
Punjabi

ਕਾਰਨੀ ਨੇ ਨੈਟੋ ਸੰਮੇਲਨ ਦੌਰਾਨ ਈਰਾਨ 'ਤੇ ਅਮਰੀਕੀ ਕਾਰਵਾਈ ਦਾ ਕੀਤਾ ਸਮਰਥਨ: ਰਿਪੋਰਟ

ਪੀ.ਐਮ.ਮਾਰਕ ਕਾਰਨੀ ਨੇ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹੋਏ ਨੈਟੋ ਸੰਮੇਲਨ ਦੌਰਾਨ ਈਰਾਨ 'ਤੇ ਤਾਜ਼ਾ ਅਮਰੀਕੀ ਹਮਲਿਆਂ ਦਾ ਸਮਰਥਨ ਕੀਤਾ ਹੈ ਅਤੇ ਇਸ ਫੌਜੀ ਕਾਰਵਾਈ ਨੂੰ ਸੀਜ਼ਫਾਇਰ ਦੀਆਂ ਉਲੰਘਣਾਵਾਂ ਦਾ ਬਿਲਕੁਲ ਢੁਕਵਾਂ ਜਵਾਬ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨ ਲਗਾਤਾਰ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਸਾਊਦੀ ਅਰਬ ਅਤੇ ਕਤਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਕਾਰਨ ਇਹ ਜਵਾਬੀ ਕਾਰਵਾਈ ਜ਼ਰੂਰੀ ਹੋ ਗਈ ਸੀ।
three-youths-arrested-after-entering-abbotsford-construction-site-police-seize-bb-guns-and-counterfeit-cash
Punjabi

ਐਬਟਸਫੋਰਡ 'ਚ ਉਸਾਰੀ ਵਾਲੀ ਥਾਂ ਤੋਂ ਤਿੰਨ ਨਾਬਾਲਗ ਗ੍ਰਿਫ਼ਤਾਰ, ਬੀਬੀ ਗੰਨਾਂ ਅਤੇ ਨਕਲੀ ਕਰੰਸੀ ਬਰਾਮਦ

ਐਬਟਸਫੋਰਡ ਪੁਲਿਸ ਦੇ ਗਸ਼ਤ ਅਧਿਕਾਰੀ ਨੇ ਰਾਤ ਦੇ ਸਮੇਂ ਇੱਕ ਉਸਾਰੀ ਵਾਲੀ ਥਾਂ 'ਤੇ ਅਲਾਰਮ ਵੱਜਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ 14 ਅਤੇ 15 ਸਾਲ ਦੀ ਉਮਰ ਦੇ ਇਹ ਨੌਜਵਾਨ ਸਾਈਟ 'ਤੇ ਲੱਗੀ ਇੱਕ ਵੱਡੀ ਕਰੇਨ ਉੱਪਰ ਚੜ੍ਹਨ ਤੋਂ ਬਾਅਦ ਉੱਥੇ ਹੀ ਲੁਕੇ ਹੋਏ ਸਨ।
public-safety-minister-says-operation-hard-ball-delivers-major-blow-to-organized-crime-networks
Punjabi

ਓਪਰੇਸ਼ਨ ਹਾਰਡ ਬਾਲ ਦੀ ਸਫਲਤਾ ਸ਼ਲਾਘਾਯੋਗ : ਪਬਲਿਕ ਸੇਫਟੀ ਮੰਤਰੀ

ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ.ਵਲੋਂ ਚਲਾਏ ਗਏ ਓਪਰੇਸ਼ਨ ਹਾਰਡ ਬਾਲ ਨੂੰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਸਮੇਤ ਤਿੰਨ ਗਲੋਬਲ ਸੰਗਠਿਤ ਅਪਰਾਧ ਸਮੂਹ ਖਿਲਾਫ ਵੱਡੀ ਸਫਲਤਾ ਦੱਸਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਵਿਚ ਡਰਾਉਣ-ਧਮਕਾਉਣ ਅਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
u-s-says-24-arrested-in-global-organized-crime-investigation-linked-to-nijjar-killing
Punjabi

ਨਿੱਝਰ ਕਤਲ ਮਾਮਲੇ ਨਾਲ ਜੁੜੀ ਜਾਂਚ ਵਿੱਚ ਦੁਨੀਆ ਭਰ ਤੋਂ 24 ਸ਼ੱਕੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ ਇੱਕ ਵੱਡੇ ਸਾਂਝੇ ਓਪਰੇਸ਼ਨ ਤਹਿਤ ਬਿਸ਼ਨੋਈ ਗੈਂਗ ਸਮੇਤ ਭਾਰਤ-ਆਧਾਰਿਤ ਸੰਗਠਿਤ ਅਪਰਾਧ ਸਮੂਹ ਦੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗੈਂਗ ਦੇ 11 ਲੋਕਾਂ ਦੀ ਕੈਲੀਫੋਰਨੀਆ ਵਿਚ, ਇੱਕ-ਇੱਕ ਮੁਲਜ਼ਮ ਦੀ ਜਾਰਜੀਆ ਅਤੇ ਇੰਡੀਆਨਾ ਵਿਚ ਗ੍ਰਿਫਤਾਰੀ ਹੋਈ ਹੈ, ਜਦੋਂ ਕਿ ਕੈਨੇਡਾ ਵਿਚ ਤਿੰਨ ਅਤੇ ਸਪੇਨ ਵਿਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ। ਇਸ ਵੱਡੀ ਕਾਰਵਾਈ ਦੀ ਜਾਣਕਾਰੀ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਜਾਰੀ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link