Jun 14, 2022 8:59 PM - The Canadian Press

ਐਬਟਸਫੋਰਡ ਦੇ ਮੇਅਰ ਹੈਨਰੀ ਬਰਾਊਨ ਦਾ ਕਹਿਣਾ ਹੈ ਕਿ ਉਹ ਰੀ-ਇਲੈਕਸ਼ਨ ਦੀ ਤਾਕ 'ਚ ਨਹੀਂ ਹਨ।
ਇਸ ਸੰਬੰਧੀ ਹੈਨਰੀ ਬਰਾਊਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਡੂੰਘੇ ਚਿੰਤਨ ਤੋਂ ਬਾਅਦ ਲਿਆ ਗਿਆ ਹੈ।
ਉਹ ਸਾਲ 2014 ਤੋਂ ਸ਼ਹਿਰ ਦੇ ਮੇਅਰ ਦੇ ਅਹੁਦੇ 'ਤੇ ਰਹੇ ਹਨ।
ਉਨ੍ਹਾਂ ਰੀ-ਇਲੈਕਸ਼ਨ ਦੀ ਦੌੜ ਵਿੱਚੋਂ ਬਾਹਰ ਹੋਣ ਸੰਬੰਧੀ ਐਲਾਨ ਮੌਕੇ ਕਿਹਾ ਕਿ ਬੀਤੇ 2 ਸਾਲ ਕਾਫੀ ਚੁਣੌਤੀ ਭਰੇ ਰਹੇ ਹਨ।
ਯਾਦ ਰਹੇ ਬੀਤੇ ਸਾਲ ਐਬਟਸਫੋਰਡ ਤੇ ਖਾਸ ਤੌਰ 'ਤੇ ਸੁਮਾਸ ਪ੍ਰਾਇਰੀ ਇਲਾਕੇ 'ਚ ਜਬਰਦਸਤ ਹੜ੍ਹਾਂ ਨੇ ਦਸਤਕ ਦਿੱਤੀ ਸੀ।
ਇਸ ਦੌਰਾਨ 3,300 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਸਨ।
ਇਨ੍ਹਾਂ ਹੜ੍ਹਾਂ ਦੌਰਾਨ ਇਲਾਕੇ 'ਚ 612,000 ਤੋਂ ਵਧੇਰੇ ਫਾਰਮ ਜਾਨਵਰਾਂ ਦੀ ਜਾਨ ਚਲੀ ਗਈ ਸੀ।




